ਗੈਜੇਟ ਡੈਸਕ - ਭਾਰਤੀ ਏਅਰਟੈੱਲ ਕੰਪਨੀ ਨੇ ਇਕ ਵਾਰ ਫਿਰ ਆਪਣੇ ਗਾਹਕਾਂ ਲਈ ₹348 ਦਾ ਨਵਾਂ ਪ੍ਰੀਪੇਡ ਰੀਚਾਰਜ ਪਲਾਨ ਪੇਸ਼ ਕੀਤਾ ਹੈ। ਇਹ ਪਲਾਨ ਯੂਜ਼ਰਸ ਨੂੰ ਅਨਲਿਮਿਟਿਡ ਕਾਲਿੰਗ, ਰੋਜ਼ਾਨਾ 2GB ਡੇਟਾ ਅਤੇ ਪ੍ਰਤੀ ਦਿਨ 100 SMS ਦਾ ਆਫਰ ਪੇਸ਼ ਕਰਦਾ ਹੈ ਤੇ ਇਸ ਦੀ ਵੈਲੀਡਿਟੀ 28 ਦਿਨਾਂ ਦੀ ਹੈ। ਕੰਪਨੀ ਨੇ ਇਸਨੂੰ ਆਪਣੇ ਸਾਰੇ ਟੈਲੀਕਾਮ ਸਰਕਲਾਂ 'ਚ ਉਪਲਬਧ ਕਰਵਾਇਆ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ 5G ਡਾਟਾ ਨਹੀਂ ਦਿੰਦਾ, ਪਰ ਰੋਜ਼ਾਨਾ ਡਾਟਾ ₹349 ਵਾਲੇ ਪਲਾਨ ਤੋਂ ਵੱਧ ਹੈ। ਇਸ ਤੋਂ ਇਲਾਵਾ, ਗਾਹਕਾਂ ਨੂੰ 12 ਮਹੀਨਿਆਂ ਲਈ ਅਡੋਬ ਐਕਸਪ੍ਰੈਸ ਪ੍ਰੀਮੀਅਮ ਸਮੇਤ ਵਾਧੂ ਲਾਭ ਵੀ ਦਿੱਤੇ ਜਾਂਦੇ ਹਨ।
ਮਿਲੀ ਜਾਣਕਾਰੀ ਅਨੁਸਾਰ, ਏਅਰਟੈੱਲ ਦਾ ਨਵਾਂ ₹348 ਪ੍ਰੀਪੇਡ ਪਲਾਨ ਗਾਹਕਾਂ ਨੂੰ 28 ਦਿਨਾਂ ਲਈ ਅਸੀਮਤ ਵਾਇਸ ਕਾਲਿੰਗ ਦੀ ਪੇਸ਼ਕਸ਼ ਕਰਦਾ ਹੈ। ਇਸ ਦੇ ਨਾਲ ਇਹ 2GB ਡੇਟਾ ਅਤੇ 100 SMS ਪ੍ਰਤੀ ਦਿਨ ਦੇ ਨਾਲ ਆਉਂਦਾ ਹੈ। ਇਹ ਪਲਾਨ ਉਨ੍ਹਾਂ ਗਾਹਕਾਂ ਲਈ ਲਾਭਦਾਇਕ ਹੋ ਸਕਦਾ ਹੈ ਜਿਨ੍ਹਾਂ ਨੂੰ ਰੋਜ਼ਾਨਾ ਜ਼ਿਆਦਾ ਡੇਟਾ ਦੀ ਲੋੜ ਹੁੰਦੀ ਹੈ ਅਤੇ ਜਿਨ੍ਹਾਂ ਦੇ ਖੇਤਰਾਂ 'ਚ 5G ਪਹੁੰਚ ਦੀ ਘਾਟ ਹੈ। ਇਸ ਪਲਾਨ 'ਚ Adobe Express Premium ਦੀ 12-ਮਹੀਨੇ ਦੀ ਗਾਹਕੀ ਵੀ ਸ਼ਾਮਲ ਹੈ। ਕੰਪਨੀ ਦੇ ਅਨੁਸਾਰ, ਇਸ ਸਹੂਲਤ ਦੀ ਕੀਮਤ ਲਗਭਗ ₹4,000 ਹੈ। ਇਸ ਤੋਂ ਇਲਾਵਾ, ਗਾਹਕਾਂ ਨੂੰ 30 ਦਿਨਾਂ ਲਈ ਏਅਰਟੈੱਲ ਸੇਫ਼ ਅਤੇ ਮੁਫ਼ਤ ਹੈਲੋਟਿਊਨਜ਼ ਵੀ ਮਿਲਦੇ ਹਨ।
ਦੱਸ ਦਈਏ ਕਿ ਏਅਰਟੈੱਲ ₹349 ਦਾ ਪ੍ਰੀਪੇਡ ਪਲਾਨ ਵੀ ਪੇਸ਼ ਕਰਦਾ ਹੈ, ਪਰ ਫਾਇਦੇ ਵੱਖ-ਵੱਖ ਹਨ। ਇਸ ਦੌਰਾਨ ₹349 ਪਲਾਨ ਅਨਲਿਮਿਟਿਡ ਕਾਲਿੰਗ, ਰੋਜ਼ਾਨਾ 1.5GB ਡੇਟਾ ਅਤੇ ਰੋਜ਼ਾਨਾ 100 SMS ਦੀ ਪੇਸ਼ਕਸ਼ ਕਰਦਾ ਹੈ। ਇਸ 'ਚ ਅਨਲਿਮਿਟਿਡ 5G ਡੇਟਾ ਵੀ ਸ਼ਾਮਲ ਹੈ, ਜਿਸਦੀ ਹੱਦ 30 ਦਿਨਾਂ ਲਈ 300GB ਹੈ। ਇਹ ਪਲਾਨ 6 ਮਹੀਨਿਆਂ ਲਈ ਮੁਫ਼ਤ ਐਪਲ ਮਿਊਜ਼ਿਕ ਅਤੇ 12 ਮਹੀਨਿਆਂ ਲਈ ਅਡੋਬ ਐਕਸਪ੍ਰੈਸ ਪ੍ਰੀਮੀਅਮ ਦੀ ਪੇਸ਼ਕਸ਼ ਵੀ ਕਰਦਾ ਹੈ। ਦੋਵਾਂ ਪਲਾਨਾਂ 'ਚ ਮੁੱਖ ਫਰਕ ਡਾਟਾ ਅਤੇ 5G ਐਕਸੈਸ ਹੈ। ₹348 ਵਾਲਾ ਪਲਾਨ ਪ੍ਰਤੀ ਦਿਨ 2GB ਡੇਟਾ ਦੀ ਪੇਸ਼ਕਸ਼ ਕਰਦਾ ਹੈ, ਜਦੋਂ ਕਿ ₹349 ਵਾਲਾ ਪਲਾਨ 5G ਲਾਭਾਂ ਦੇ ਨਾਲ ਪ੍ਰਤੀ ਦਿਨ 1.5GB ਡੇਟਾ ਦੀ ਪੇਸ਼ਕਸ਼ ਕਰਦਾ ਹੈ।
ਦਿਵਾਲੀ ਤੋਂ ਪਹਿਲਾਂ ਯੂਜ਼ਰਸ ਨੂੰ ਵੱਡਾ ਝਟਕਾ ! ਵਧੀਆਂ ਇਸ ਧਾਕੜ ਫੋਨ ਦੀਆਂ ਕੀਮਤਾਂ
NEXT STORY