ਜਲੰਧਰ— ਆਨਲਾਈਨ ਰਿਟੇਲਰ ਨੇ ਲੋਕਾਂ ਨੂੰ ਇਸ ਕ੍ਰਿਸਮਸ ਸੀਜ਼ਨ 'ਚ ਹੋਵਰਬੋਰਸ ਤੋਂ ਦੂਰ ਰਹਿਣ ਲਈ ਕਿਹਾ ਹੈ। ਐਮਾਜ਼ਾਨ ਦੀ ਬ੍ਰਿਟਿਸ਼ ਬ੍ਰਾਂਚ ਨੇ ਗਾਹਕਾਂ ਨੂੰ ਡਿਫੈਕਟਿਵ ਹੋਵਰਬੋਰਡਸ (ਟੂ ਵ੍ਹੀਲ ਸੈਲਫ ਬੈਲੇਸਿੰਗ ਇਲੈਕਟ੍ਰਿਕ ਸਕੂਟਰ) ਨੂੰ ਖਰੀਦਣ ਤੋਂ ਮਨਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਜਿਹੀਆਂ ਖਬਰਾਂ ਚਰਚਾਂ ਦਾ ਵਿਸ਼ਾ ਬਣੀਆਂ ਹੋਈਆਂ ਸਨ ਕਿ ਹੋਵਰਬੋਰਡਸ 'ਚ ਅੱਗ ਲੱਗਣ ਕਾਰਨ ਇਹ ਤੁਹਾਡੇ ਲਈ ਖਤਰਾ ਬਣ ਸਕਦੇ ਹਨ।
ਐਮਾਜ਼ਾਨ ਨੇ ਇਕ ਈ-ਮੇਲ 'ਚ ਗਾਹਕਾਂ ਨੂੰ ਕਿਹਾ ਕਿ ਸਾਡੀ ਯੂ.ਕੇ. ਦੀ ਵੈੱਬਸਾਈਟ 'ਤੇ ਇਲੈਕਟ੍ਰਿਕ ਟ੍ਰੈਵਲ ਡਿਵਾਈਸ (ਹੋਵਰਬੋਰਡਸ) ਦੇ ਕੁਝ ਮਾਡਲ ਪਲੱਗ 'ਚ ਆਈ ਸ਼ਿਕਾਇਤ ਕਾਰਨ ਇਹ ਤੁਹਾਡੇ ਲਈ ਸੁਰੱਖਿਅਤ ਨਹੀਂ ਹੈ। ਈ-ਮੇਲ 'ਚ ਕਿਹਾ ਗਿਆ ਹੈ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ 1ma੍ਰon.co.uk ਦੀ ਵੈੱਬਸਾਈਟ ਦੁਆਰਾ ਖਰੀਦੇ ਗਏ ਹੋਵਰਬੋਰਡਸ ਸੁਰੱਖਿਅਤ ਨਹੀਂ ਹਨ ਕਿਉਂਕਿ ਇਨ੍ਹਾਂ 'ਚ ਗੈਰ ਅਨੁਰੂਪ ਬ੍ਰਿਟੇਨ ਪਲੱਗ ਦੀ ਵਰਤੋਂ ਹੋਈ ਹੈ।
ਐਮਾਜ਼ਾਨ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਹੋਵਰਬੋਰਡਸ ਛੇਤੀ ਤੋਂ ਛੇਤੀ ਠੀਕ ਹੋ ਕੇ ਆ ਜਾਣਗੇ ਅਤੇ ਉਹ 3 ਦਿਨਾਂ 'ਚ ਆਟੋਮੈਟਿਕ ਰਿਫੰਡ ਵੀ ਪ੍ਰਾਪਤ ਕਰ ਸਕਦੇ ਹਨ।
ਥਾਰ ਰੇਗਿਸਤਾਨ 'ਚ ਵੀ ਦੌੜੇਗਾ 3ਜੀ ਨੈੱਟਵਰਕ
NEXT STORY