ਨਵੀਂ ਦਿੱਲੀ : ਬਜਾਜ ਆਟੋ (Bajaj Auto) ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਪ੍ਰਸਿੱਧ ਬਾਈਕ 'ਪਲਸਰ N250' ਦਾ ਨਵਾਂ ਅਤੇ ਜ਼ਿਆਦਾ ਫੀਚਰਾਂ ਨਾਲ ਲੈਸ ਵਰਜ਼ਨ 'Pulsar N250SS' ਲਾਂਚ ਕਰ ਦਿੱਤਾ ਹੈ।ਇਸ ਨਵੇਂ ਮਾਡਲ ਵਿੱਚ ਇੰਜਣ, ਗੀਅਰਬਾਕਸ ਅਤੇ ਤਕਨਾਲੋਜੀ ਨਾਲ ਜੁੜੇ ਕਈ ਪ੍ਰਮੁੱਖ ਅੱਪਡੇਟ ਕੀਤੇ ਗਏ ਹਨ।
ਨਵੀਂ Pulsar N250SS ਵਿੱਚ 249cc ਦਾ ਅੱਪਡੇਟਿਡ 4-ਵਾਲਵ (4V) ਇੰਜਣ ਦਿੱਤਾ ਗਿਆ ਹੈ। ਇਸ ਦੇ ਨਾਲ ਇਲੈਕਟ੍ਰਾਨਿਕ ਥ੍ਰੋਟਲ ਬਾਡੀ ਅਤੇ ਨਵਾਂ 6-ਸਪੀਡ ਗੀਅਰਬਾਕਸ ਜੋੜਿਆ ਗਿਆ ਹੈ, ਜਿਸ ਨਾਲ ਹਾਈਵੇਅ 'ਤੇ ਬਿਹਤਰ ਕ੍ਰੂਜ਼ਿੰਗ ਅਤੇ ਗੀਅਰ ਕੰਟਰੋਲ ਮਿਲੇਗਾ। ਇਸ ਤੋਂ ਇਲਾਵਾ ਬਾਈਕ ਵਿੱਚ 'ਬਾਏ-ਡਾਇਰੈਕਸ਼ਨਲ ਕਵਿੱਕਸ਼ਿਫ਼ਟਰ' ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਰਾਈਡਰ ਬਿਨਾਂ ਕਲੱਚ ਦਬਾਏ ਤੇਜ਼ੀ ਨਾਲ ਗੀਅਰ ਬਦਲ ਸਕਦਾ ਹੈ।
ਇਸ ਬਾਈਕ ਦਾ ਸਭ ਤੋਂ ਵੱਡਾ ਅੱਪਡੇਟ ਇਸ ਦਾ ਨਵਾਂ 5-ਇੰਚ ਕਲਰ TFT ਇੰਸਟ੍ਰੂਮੈਂਟ ਕੰਸੋਲ ਹੈ। ਇਸ ਵਿੱਚ 'ਗੂਗਲ ਮੈਪਸ ਮਿਰਰਿੰਗ' ਦੀ ਸੁਵਿਧਾ ਦਿੱਤੀ ਗਈ ਹੈ, ਜਿਸ ਨਾਲ ਰਾਈਡਰ ਬਾਈਕ ਦੀ ਸਕ੍ਰੀਨ 'ਤੇ ਹੀ ਨੇਵੀਗੇਸ਼ਨ ਦੇਖ ਸਕਦਾ ਹੈ। ਇਸ ਤੋਂ ਇਲਾਵਾ ਬਾਈਕ ਵਿੱਚ USB ਟਾਈਪ-ਸੀ ਚਾਰਜਿੰਗ ਪੋਰਟ ਅਤੇ ਨਵਾਂ ਸਵਿੱਚਗੀਅਰ ਵੀ ਮਿਲਦਾ ਹੈ।
ਨਵੀਂ Pulsar N250SS ਵਿੱਚ ਵੱਖ-ਵੱਖ ਹਾਲਾਤਾਂ ਅਨੁਸਾਰ 5 ਰਾਈਡਿੰਗ ਮੋਡਸ— ਸਪੋਰਟ, ਰੋਡ, ਰੇਨ, ਓਫ਼-ਰੋਡ ਅਤੇ ਟੂਰ ਦਿੱਤੇ ਗਏ ਹਨ। ਫਿਸਲਣ ਵਾਲੀਆਂ ਸੜਕਾਂ 'ਤੇ ਰਾਈਡ ਨੂੰ ਸੁਰੱਖਿਅਤ ਬਣਾਉਣ ਲਈ 'ਟਰੈਕਸ਼ਨ ਕੰਟਰੋਲ' ਵੀ ਸ਼ਾਮਲ ਕੀਤਾ ਗਿਆ ਹੈ। ਬਾਈਕ ਵਿੱਚ ਐਡਜਸਟੇਬਲ ਕਲੱਚ ਤੇ ਬ੍ਰੇਕ ਲੀਵਰ, ਰੈਡੀਅਲ ਰੀਅਰ ਟਾਇਰ, ਗੋਲਡ ਫਿਨਿਸ਼ USD ਫਰੰਟ ਫੋਰਕ ਅਤੇ ਰੈੱਡ ਐਲੋਏ ਵੀਲ੍ਹਸ ਨਾਲ ਸਪੋਰਟੀ ਲੁੱਕ ਦਿੱਤੀ ਗਈ ਹੈ।
Pulsar N250SS ਦੀ ਕੀਮਤ ਸਟੈਂਡਰਡ ਪਲਸਰ N250 ਨਾਲੋਂ ਲਗਭਗ 14,000 ਰੁਪਏ ਜ਼ਿਆਦਾ ਹੈ। ਹਾਲਾਂਕਿ, ਇਸ ਵਾਧੂ ਕੀਮਤ ਦੇ ਬਦਲੇ ਬਾਈਕ ਵਿੱਚ 4V ਇੰਜਣ, 6-ਸਪੀਡ ਗੀਅਰਬਾਕਸ, TFT ਡਿਸਪਲੇਅ, ਕਵਿੱਕਸ਼ਿਫ਼ਟਰ ਅਤੇ ਕਈ ਨਵੇਂ ਇਲੈਕਟ੍ਰਾਨਿਕ ਫੀਚਰਜ਼ ਦਿੱਤੇ ਗਏ ਹਨ। ਕੰਪਨੀ ਨੇ ਇਸ ਬਾਈਕ ਦੀ ਦਿੱਲੀ ਵਿੱਚ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 1,59,406 ਰੁਪਏ ਤੈਅ ਕੀਤੀ ਹੈ।
Realme ਦਾ ਨਵਾਂ ਬਜਟ-ਫ੍ਰੈਂਡਲੀ ਫੋਨ ਜਲਦ ਹੋਵੇਗਾ ਲਾਂਚ! ਜਾਣੋ ਇਸ ਦੇ ਫੀਚਰਜ਼
NEXT STORY