ਗੈਜੇਟ ਡੈਸਕ– ਇਕ ਦਿਨ ਬਾਅਦ ਨਵੇਂ ਸਾਲ ਅਤੇ ਇਕ ਨਵੇਂ ਦਹਾਕੇ ਦੀ ਸ਼ੁਰੂਆਤ ਹੋ ਜਾਵੇਗੀ। ਦੁਨੀਆ ਭਰ ਦੇ ਲੋਕ ਸਾਲ 2020 ਦਾ ਬਾਹਾਂ ਫੈਲਾ ਕੇ ਸਵਾਗਤ ਕਰ ਰਹੇ ਹਨ। 31 ਦਸੰਬਰ ਦੀ ਸ਼ਾਮ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ ਜਾਵੇਗਾ। ਇਸ New Year's Eve ਨੂੰ ਸਰਚ ਇੰਜਣ ਗੂਗਲ ਵੀ ਸੈਲੀਬ੍ਰੇਟ ਕਰ ਰਿਹਾ ਹੈ। ਗੂਗਲ ਨੇ ਇਸ ਮੌਕੇ ਇਕ ਖਾਸ ਡੂਡਲ ਤਿਆਰ ਕੀਤਾ ਹੈ।
ਗੂਗਲ ਡੂਡਲ ’ਚ Froggy (ਗੂਗਲ ਦਾ ਮੌਸਮ ਦੱਸਣ ਵਾਲਾ ਡੱਡੂ) ਨੂੰ ਦਿਖਾਇਆ ਗਿਆ ਹੈ, ਜੋ ਆਤਸ਼ਬਾਜ਼ੀ ਨੂੰ ਦੇਖ ਰਿਹਾ ਹੈ । ਉਸ ਦੇ ਨੇੜੇ ਹੀ ਇਕ ਚੀੜੀ ਵੀ ਬੈਠੀ ਹੈ ਜਿਸ ਨੇ ਜਸ਼ਨ ਮਨਾਉਣ ਵਾਲੀ ਟੋਪੀ ਪਾਈ ਹੋਈ ਹੈ। ਮੋਬਾਇਲ ’ਤੇ ਮੌਸਮ ਗੂਗਲ ਸਰਚ ਕਰਨ ਵਾਲੇ ਲੋਕ ਫੌਗੀ ਬਾਰੇ ਜ਼ਰੂਰ ਜਾਣਦੇ ਹੋਣਗੇ। ਫ੍ਰੌਗੀ ਇਸ ਲਈ ਵੀ ਖੁਸ਼ ਹੈ ਕਿਉਂਕਿ 2020 ਇਕ ਲੀਪ ਯੀਅਰ ਹੋਵੇਗਾ।
ਗੂਗਲ ਡੂਡਲ ’ਚ ਜੋ ਆਤਸ਼ਬਾਜ਼ੀ ਦਿਖਾਈ ਗਈ ਹੈ ਉਹ 5 ਵੱਖ-ਵੱਖ ਰੰਗਾਂ- ਨੀਲੀ, ਲਾਲ, ਪੀਲੀ, ਗੁਲਾਬੀ ਅਤੇ ਹਰੇ ਰੰਗ ਦੀ ਹੈ। ਇਸ ਤੋਂ ਪਹਿਲਾਂ ਗੂਗਲ ਨੇ 25 ਦਸੰਬਰ ਨੂੰ ਕ੍ਰਿਸਮਸ ਡੇਅ ਦੇ ਮੌਕੇ ’ਤੇ ਵੀ ਖਾਸ ਡੂਡਲ ਤਿਆਰ ਕੀਤਾ ਸੀ। ਉਸ ਐਨੀਮੇਟਿਡ ਡੂਡਲ ’ਤੇ ਕਲਿੱਕ ਕਰਨ ਤੋਂ ਪਹਿਲਾਂ ‘ਹੈਲੀ ਹੌਲੀਡੇਜ਼’ ਨਜ਼ਰ ਆ ਰਿਹਾ ਸੀ। ਡੂਡਲ ’ਚ ਦੋ ਕੁਰਸੀਆਂ ’ਤੇ ਸੈਂਟਾ ਕਲੋਜ ਵੀ ਬੈਠੇ ਸਨ। ਇਸ ਤੋਂ ਇਲਾਵਾ ਗੂਗਲ ਦੇ L ਅੱਖਰ ਦੀ ਥਾਂ ਕ੍ਰਿਸਮਸ ਟ੍ਰੀ ਬਣਾਇਆ ਗਿਆ ਸੀ।
Tesla ਨੇ ਆਪਣੀ ਪਹਿਲੀ 'Made in China' Model 3 ਇਲੈਕਟ੍ਰਿਕ ਸੇਡਾਨ ਨੂੰ ਕੀਤਾ ਡਲਿਵਰ
NEXT STORY