ਗੈਜੇਟ ਡੈਸਕ– ਟੈਕਨੋ ਇੰਡੀਆ ਨੇ ਆਪਣੇ ਨਵੇਂ ਸਮਾਰਟਫੋਨ Tecno Spark 8P ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੇ ਨਾਲ ਵਾਟਰਡ੍ਰੋਪ ਨੌਚ ਡਿਸਪਲੇਅ ਦਿੱਤੀ ਗਈ ਹੈ। ਇਸਤੋਂ ਇਲਾਵਾ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਫੋਨ ਨਾਲ 7 ਜੀ.ਬੀ. ਤਕ ਰੈਮ ਮਿਲੇਗੀ। ਇਸ ਤੋਂ ਇਲਾਵਾ ਫੋਨ ’ਚ 5000mAh ਦੀ ਬੈਟਰੀ ਮਿਲੇਗੀ ਜਿਸ ਨਾਲ 18 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੋਵੇਗਾ।
Tecno Spark 8P ਦੀ ਕੀਮਤ
Tecno Spark 8P ਦੀ ਕੀਮਤ 10,999 ਰੁਪਏ ਹੈ। ਇਸ ਕੀਮਤ ’ਚ 4 ਜੀ.ਬੀ.ਰੈਮ ਨਾਲ 64 ਜੀ.ਬੀ. ਦੀ ਸਟੋਰੇਜ ਮਿਲੇਗੀ। ਫੋਨ ਦੀ ਵਿਕਰੀ ਅਟਲਾਂਟਿਕ ਬਲਿਊ, ਆਈਰਿਸ ਪਰਪਲ, ਤੈਹਿਟੀ ਗੋਲਡ ਰੰਗ ’ਚ ਹੋਵੇਗੀ।
Tecno Spark 8P ਦੇ ਫੀਚਰਜ਼
Tecno Spark 8P ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਜਿਸਦਾ ਰੈਜ਼ੋਲਿਊਸ਼ਨ 1080x2408 ਪਿਕਸਲ ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਜੀ85 ਪ੍ਰੋਸੈਸਰ ਮਿਲੇਗਾ। ਇਸ ਵਿਚ 4 ਜੀ.ਬੀ. LPDDR4x ਰੈਮ ਦੇ ਨਾਲ 64 ਜੀ.ਬੀ. ਦੀ ਸਟੋਰੇਜ ਮਿਲੇਗੀ। ਇਸ ਦੇ ਨਾਲ 3 ਜੀ.ਬੀ. ਵਰਚੁਅਲ ਰੈਮ ਵੀ ਮਿਲੇਗੀ।
ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਫੇਸ ਡਿਟੈਕਸ਼ਨ ਆਟੋਫੋਕਸ ਵੀ ਮਿਲੇਗਾ। ਕੈਮਰੇ ਨਾਲ ਸਲੋਅ ਮੋਸ਼ਨ,ਵੀਡੀਓ ਬੋਕੇਹ ਵਰਗੇ ਫੀਚਰਜ਼ ਮਿਲਣਗੇ। ਫਰੰਟ ’ਚ ਡਿਊਲ ਫਲੈਸ਼ ਲਾਈਟ ਦੇ ਨਾਲ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ।
ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲੇਗਾ। ਇਸ ਵਿਚ ਡੀ.ਟੀ.ਐੱਸ. ਸਰੀਟੀਓ ਸਾਊਂਡ ਇਫੈਕਟ ਵੀ ਮਿਲੇਗਾ। Tecno Spark 8P ’ਚ 5000mAh ਦੀ ਬੈਟਰੀ ਹੈ ਜਿਸ ਦੇ ਨਾਲ 18 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ।
Lava ਦੇ ਬਜਟ ਸਮਾਰਟਫੋਨ ਦੀ ਪ੍ਰੀ-ਬੁਕਿੰਗ ਸ਼ੁਰੂ, ਘੱਟ ਕੀਮਤ ’ਚ ਮਿਲੇਗਾ ਸ਼ਾਨਦਾਰ ਕੈਮਰਾ
NEXT STORY