ਗੈਜੇਟ ਡੈਸਕ - ਭਾਰਤ 'ਚ Vivo ਦੀ X500 Series ਲਾਂਚ ਹੋਣ ਦੀ ਪੁਸ਼ਟੀ ਹੋ ਗਈ ਹੈ। ਵੀਵੋ ਦੀ ਇਹ ਫਲੈਗਸ਼ਿਪ ਸੀਰੀਜ਼ ਪਿਛਲੇ ਸਾਲ ਦੀ ਵੀਵੋ X300 ਸੀਰੀਜ਼ ਦੀ ਥਾਂ ਲਵੇਗੀ। ਇਹ ਸੀਰੀਜ਼ ਹਾਲ ਹੀ 'ਚ ਚੀਨ 'ਚ ਲਾਂਚ ਕੀਤੀ ਗਈ ਸੀ, ਜਿੱਥੇ Vivo X500, Vivo X500 Pro ਅਤੇ X500 Pro Max ਨੂੰ ਪੇਸ਼ ਕੀਤਾ ਗਿਆ ਸੀ ਅਤੇ ਹੁਣ ਲਾਂਚ ਤੋਂ ਪਹਿਲਾਂ ਹੀ ਭਾਰਤ 'ਚ ਇਸ ਸੀਰੀਜ਼ ਦੇ ਸਾਰੇ ਮਾਡਲਾਂ ਦੀ ਕੀਮਤ ਸਾਹਮਣੇ ਆ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸੀਰੀਜ਼ ਹਾਲ ਹੀ ਵਿਚ ਲਾਂਚ ਹੋਈ iPhone 18 Pro ਸੀਰੀਜ ਨਾਲੋਂ ਵੀ ਮਹਿੰਗੀ ਹੋ ਸਕਦੀ ਹੈ।
ਇਕ ਰਿਪੋਰਟ ਅਨੁਸਾਰ, ਇਸ ਸੀਰੀਜ਼ ਦਾ ਸਟੈਂਡਰਡ ਮਾਡਲ Vivo X500 ਭਾਰਤ 'ਚ ਇਕ ਸਿੰਗਲ ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਜਾਵੇਗਾ: 12GB RAM + 256GB ਜਿਸਦੀ ਕੀਮਤ 1,19,99 ਰੁਪਏ ਹੈ ਅਤੇ Vivo X500 Pro ਦੀ ਕੀਮਤ 1,49,999 ਰੁਪਏ ਹੋਵੇਗੀ। ਇਹ ਇਕ ਸਿੰਗਲ ਸਟੋਰੇਜ ਵੇਰੀਐਂਟ 'ਚ ਵੀ ਪੇਸ਼ ਕੀਤਾ ਜਾ ਸਕਦਾ ਹੈ: 12GB RAM + 256GB।
ਇਸ ਸੀਰੀਜ਼ 'ਚ Vivo X500 Pro Max ਦੋ ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਜਾ ਸਕਦਾ ਹੈ - 12GB RAM + 256GB, ਅਤੇ 12GB RAM + 512GB। ਇਸਦੀ ਕੀਮਤ ₹1,59,999 ਤੋਂ ਸ਼ੁਰੂ ਹੋਵੇਗੀ, ਜਦੋਂ ਕਿ ਇਸਦੇ ਟਾਪ ਮਾਡਲ ਦੀ ਕੀਮਤ ₹1,79,999 ਹੋ ਸਕਦੀ ਹੈ। ਇਸ ਫੋਨ ਦੀ ਕੀਮਤ ਫੋਟੋਗ੍ਰਾਫੀ ਕਿੱਟ ਦੇ ਨਾਲ ₹229,999 ਹੋਵੇਗੀ। ਹਾਲਾਂਕਿ ਆਈਫੋਨ 18 ਪ੍ਰੋ ਭਾਰਤ 'ਚ ₹1,64,900 ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ।
Vivo X500 ਨੂੰ ਚੀਨ 'ਚ MediaTek Dimensity 9600M ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਫੋਨ 'ਚ 6.59-ਇੰਚ, 1.5K AMOLED ਡਿਸਪਲੇਅ ਹੈ ਜਿਸਦਾ 144Hz ਰਿਫਰੈਸ਼ ਰੇਟ ਹੈ। ਇਹ 50MP + 50MP + 64MP ਟ੍ਰਿਪਲ ਰੀਅਰ ਕੈਮਰਾ ਅਤੇ 50MP ਸੈਲਫੀ ਕੈਮਰਾ ਦੇ ਨਾਲ ਆਉਂਦਾ ਹੈ। ਇਹ ਫੋਨ 7500mAh ਬੈਟਰੀ ਦੇ ਨਾਲ ਆਉਂਦਾ ਹੈ ਅਤੇ 90W ਵਾਇਰਡ ਅਤੇ 40W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।
Vivo X500 Pro ਅਤੇ X500 Pro Max MediaTek Dimensity 9600 Pro ਚਿੱਪਸੈੱਟ ਰਾਹੀਂ ਸੰਚਾਲਿਤ ਹਨ। ਇਸਦੇ ਪ੍ਰੋ ਮਾਡਲ 'ਚ 6.36-ਇੰਚ, 1.5K AMOLED, 144Hz ਰਿਫਰੈਸ਼ ਰੇਟ ਡਿਸਪਲੇਅ ਹੈ, ਜਦੋਂ ਕਿ ਪ੍ਰੋ ਮੈਕਸ 'ਚ 6.85-ਇੰਚ, 2K AMOLED, 144Hz ਰਿਫਰੈਸ਼ ਰੇਟ ਡਿਸਪਲੇਅ ਹੋਵੇਗਾ। ਪ੍ਰੋ ਮਾਡਲ ਦੇ ਪਿਛਲੇ ਪਾਸੇ 50MP + 50MP + 64MP ਟ੍ਰਿਪਲ ਕੈਮਰਾ ਸੈੱਟਅਪ ਹੋਵੇਗਾ ਅਤੇ ਪ੍ਰੋ ਮੈਕਸ ਦੇ ਪਿਛਲੇ ਪਾਸੇ 50MP + 50MP + 200MP ਟ੍ਰਿਪਲ ਕੈਮਰਾ ਸੈੱਟਅਪ ਹੋਵੇਗਾ। ਦੋਵੇਂ ਫੋਨ 50MP ਸੈਲਫੀ ਕੈਮਰੇ ਦੇ ਨਾਲ ਆਉਂਦੇ ਹਨ। ਕੰਪਨੀ ਨੇ ਪ੍ਰੋ ਮੈਕਸ ਵਿੱਚ 8000mAh ਬੈਟਰੀ ਦਿੱਤੀ ਹੈ, ਜਦੋਂ ਕਿ ਪ੍ਰੋ ਮਾਡਲ ਵਿੱਚ 6510mAh ਬੈਟਰੀ ਹੈ।
13 ਨਵੰਬਰ ਨੂੰ ਆ ਰਹੇ ਐਪਲ ਦੇ 2 ਨਵੇਂ ਧਾਕੜ ਪ੍ਰੋਡਕਟਸ, ਮਿਲਣਗੇ ਸ਼ਾਨਦਾਰ ਫੀਚਰਜ਼
NEXT STORY