ਆਟੋ ਡੈਸਕ– ਭਾਰਤ ਦੀ ਦੋਪਹੀਆ ਨਿਰਮਾਤਾ ਕੰਪਨੀ ਟੀ.ਵੀ.ਐੱਸ. ਮੋਟਰ ਨੇ ਬੀ.ਐੱਸ.-6 ਇੰਜਣ ਦੇ ਨਾਲ ਨਵੇਂ ਜੁਪਿਟਰ ਕਲਾਸਿਕ ਸਕੂਟਰ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 67,911 ਰੁਪਏ ਰੱਖੀ ਗਈ ਹੈ। ਇਸ ਨਵੇਂ ਸਕੂਟਰ ਨੂੰ ਕੰਪਨੀ ਈਕੋਥਰਸਟ ਫਿਊਲ ਇੰਜੈਕਸ਼ਨ ਤਕਨੀਕ ਦੇ ਨਾਲ ਲੈ ਕੇ ਆਈ ਹੈ ਜਿਸ ਕਾਰਨ ਇਹ ਸਕੂਟਰ ਮੌਜੂਦਾ ਮਾਡਲ ਤੋਂ ਬਿਹਤਰ ਮਾਈਲੇਜ ਦੇਵੇਗਾ।
ਮਿਲੀ ਮੋਬਾਇਲ ਰੱਖਣ ਦੀ ਥਾਂ
ਕੰਪਨੀ ਦਾ ਦਾਅਵਾ ਹੈ ਕਿ ਟੀ.ਵੀ.ਐੱਸ. ਜੁਪਿਟਰ ਕਲਾਸਿਕ ਹੁਣ 15 ਫੀਸਦੀ ਜ਼ਿਆਦਾ ਮਾਈਲੇਜ ਦੇਵੇਗਾ। ਇਸ ਸਕੂਟਰ ਦੇ ਫਰੰਟ ਪੈਨਲ ’ਚ ਯੂ.ਐੱਸ.ਬੀ. ਚਾਰਜਰ ਅਤੇ ਮੋਬਾਇਲ ਰੱਖਣ ਦੀ ਥਾਂ ਦਿੱਤੀ ਗਈ ਹੈ। ਇਸ ਸਕੂਟਰ ਨੂੰ ਲਾਂਚ ਕਰਨ ਤੋਂ ਬਾਅਦ ਬੀ.ਐੱਸ.-6 ਸਕੂਟਰ ਨੂੰ ਬਾਜ਼ਾਰ ’ਚ ਉਪਲੱਬਧ ਕਰਾਉਣ ਵਾਲੀਆਂ ਕੰਪਨੀਆਂ ਦੀ ਲਿਸਟ ’ਚ ਹੁਣ ਟੀ.ਵੀ.ਐੱਸ. ਮੋਟਰ ਵੀ ਸ਼ਾਮਲ ਹੋ ਗਈ ਹੈ।
ਆਈਫੋਨ ਯੂਜ਼ਰਜ਼ ਨੂੰ ਜਲਦ ਮਿਲੇਗੀ iOS 14 ਦੀ ਅਪਡੇਟ : ਰਿਪੋਰਟ
NEXT STORY