ਮੇਖ- ਸਿਹਤ ਦੇ ਮਾਮਲੇ ’ਚ ਸੁਚੇਤ ਰਹਿਣਾ ਸਹੀ ਰਹੇਗਾ, ਕਿਉਂਕਿ ਸਿਤਾਰਾ ਕਮਜ਼ੋਰ ਹੈ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਆਪ ਦੇ ਭਰੋਸੇ ’ਤੇ ਪੂਰਾ ਨਾ ਉਤਰੇਗਾ।
ਬ੍ਰਿਖ- ਬੇਸ਼ੱਕ ਕੰਮਕਾਜ ਦੀ ਸਥਿਤੀ ਠੀਕ-ਠਾਕ ਹੈ, ਤਾਂ ਵੀ ਫੈਮਿਲੀ ਫਰੰਟ ’ਤੇ ਟੈਨਸ਼ਨ ਪਰੇਸ਼ਾਨੀ ਤਣਾਅ ਰਹਿਣ ਦਾ ਡਰ, ਮਨ ਵੀ ਡਿਸਟਰਬ ਜਿਹਾ ਰਹਿਣ ਦਾ ਡਰ।
ਮਿਥੁਨ- ਦੁਸ਼ਮਣ ਨੂੰ ਕਮਜ਼ੋਰ ਸਮਝਣ ਅਤੇ ਉਸ ਦਾ ਨੈਗੇਟਿਵ ਫੋਰਸ ਦਾ ਘੱਟ ਅੰਦਾਜ਼ਾ ਲਗਾਉਣ ਦੀ ਗਲਤੀ ਨਾ ਕਰੋ, ਿਕਸੇ ਘਟੀਆ ਸਾਥੀ ਨਾਲ, ਜ਼ਿਆਦਾ ਵਾਸਤਾ ਨਾ ਰੱਖੋ।
ਕਰਕ- ਧਿਆਨ ਰੱਖੋ ਕਿ ਮਨ ’ਤੇ ਪ੍ਰਭਾਵੀ ਗਲਤ ਸੋਚ ਕਰ ਕੇ ਆਪ ਤੋਂ ਕਿਸੇ ਸਮੇਂ ਕੋਈ ਗਲਤ ਗੱਲ ਨਾ ਹੋ ਜਾਵੇ, ਮਨ ਵੀ ਡਿਸਟਰਬ ਅਸ਼ਾਂਤ ਜਿਹਾ ਰਹੇਗਾ।
ਸਿੰਘ- ਕੋਰਟ-ਕਚਹਿਰੀ ਨਾਲ ਜੁੜਿਆ ਕੋਈ ਵੀ ਕੰਮ ਹੱਥ’ਚ ਨਾ ਲੈਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਉਸ ਦੇ ਸਿਰੇ ਚੜ੍ਹਨ ਦੀ ਕੋਈ ਆਸ ਨਾ ਹੋਵੇਗੀ, ਮਨ ਵੀ ਟੈਂਸ ਜਿਹਾ ਰਹੇਗਾ।
ਕੰਨਿਆ- ਹਲਕੀ ਨੇਚਰ ਅਤੇ ਸੋਚ ਵਾਲੇ ਸਾਥੀ ਨਾਲ ਨਾ ਤਾਂ ਮੇਲ-ਜੋਲ ਰੱਖੋ ਅਤੇ ਨਾ ਹੀ ਉਸ ’ਤੇ ਜ਼ਿਆਦਾ ਭਰੋਸਾ ਕਰੋ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਰਹਿਣਗੇ।
ਤੁਲਾ- ਲੈਣ-ਦੇਣ ਦੇ ਕੰਮ ਅਹਿਤਿਆਤ ਨਾਲ ਕਰੋ, ਤਾਂ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਨੁਕਸਾਨ ਦਾ ਵੀ ਡਰ, ਮਨ ਵੀ ਅਸ਼ਾਂਤ ਪਰੇਸ਼ਾਨ ਟੈਂਸ ਰਹੇਗਾ।
ਬ੍ਰਿਸ਼ਚਕ- ਮਨ ਗਲਤ ਸੋਚ ਦੇ ਪ੍ਰਭਾਅ ’ਚ ਰਹੇਗਾ, ਇਸ ਲਈ ਜਿਹੜਾ ਵੀ ਕੰਮ ਕਰੋ, ਚੰਗੀ ਤਰ੍ਹਾਂ ਸੋਚ ਵਿਚਾਰ ਕੇ ਹੀ ਕਰੋ, ਵੈਸੇ ਅਰਥ ਦਸ਼ਾ ਵੀ ਠੀਕ-ਠਾਕ ਰਹੇਗੀ।
ਧਨ- ਸਿਤਾਰਾ ਨੁਕਸਾਨ ਪ੍ਰੇਸ਼ਾਨੀ ਵਾਲਾ, ਇਸ ਲਈ ਨਾ ਤਾਂ ਕੋਈ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕੋਈ ਕੰਮਕਾਜੀ ਕੰਮ ਬੇ-ਧਿਆਨੀ ਨਾਲ ਕਰੋ,ਖਰਚਿਅਾਂ ਦਾ ਵੀ ਜ਼ੋਰ ਰਹੇਗਾ।
ਮਕਰ- ਮਿੱਟੀ-ਰੇਤਾ-ਬੱਜਰੀ-ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ,ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮ ’ਚ ਬਿਹਤਰੀ ਹੋਵੇਗੀ।
ਕੁੰਭ- ਕਿਸੇ ਅਫਸਰ ਦੇ ਨਾਰਾਜ਼ਗੀ ਵਾਲੇ ਅਤੇ ਸਖਤ ਰੁਖ ਕਰ ਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਉਲਝ-ਵਿਗੜ ਸਕਦਾ ਹੈ ਪਰ ਮਾਣ-ਸਨਮਾਨ ਨੂੰ ਠੇਸ ਲਗਣ ਦਾ ਡਰ ਰਹੇਗਾ।
ਮੀਨ- ਜਨਰਲ ਸਿਤਾਰਾ ਕਮਜ਼ੋਰ, ਇਸ ਲਈ ਉਲਝਣਾਂ ਮੁਸ਼ਕਲਾਂ ਬਾਧਾਵਾਂ ਉਭਰਦੀਅਾਂ ਰਹਿਣਗੀਅਾਂ ਆਪ ਦਾ ਕੋਈ ਵੀ ਯਤਨ ਸਿਰੇ ਨਾ ਚੜ੍ਹੇਗਾ, ਬੁੱਧੀ ਵੀ ਗਲਤ ਕੰਮਾਂ ਵੱਲ ਭਟਕਦੀ ਰਹੇਗੀ।
2 ਜੁਲਾਈ 2020, ਵੀਰਵਾਰ
ਹਾੜ੍ਹ ਸੁਦੀ ਤਿੱਥੀ ਦੁਆਦਸ਼ੀ (ਬਾਅਦ ਦੁਪਹਿਰ 3.17 ਤਕ) ਅਤੇ ਮਗਰੋਂ ਤਿੱਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਮੀਨ ’ਚ
ਬੁੱੱਧ ਿਮਥੁਨ ’ਚ
ਗੁਰੂ ਧਨ ’ਚ
ਸ਼ੁੱਕਰ ਬ੍ਰਿਖ ’ਚਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2077, ਹਾੜ੍ਹ ਪ੍ਰਵਿਸ਼ਟੇ : 18, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 10 (ਹਾੜ੍ਹ), ਹਿਜਰੀ ਸਾਲ : 1441, ਮਹੀਨਾ : ਜ਼ਿਲਕਾਦ, ਤਰੀਕ :9, ਨਕਸ਼ੱਤਰ : ਵਿਸ਼ਾਖਾ (1-2ਜੁਲਾਈ ਦੀ ਮੱਧ-ਰਾਤ 2.34 ਤਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ ਯੋਗ : ਸਿੱਧ (ਪੂਰਵ ਦੁਪਹਿਰ 11.17 ਤਕ) ਅਤੇ ਮਗਰੋਂ ਯੋਗ ਸਾਧਿਆ, ਚੰਦਰਮਾ : ਤੁਲਾ ਰਾਸ਼ੀ ’ਤੇ (ਰਾਤ 8.56 ਤਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ (ਸਵੇਰੇ 6.40 ਤੋਂ ਲੈ ਕੇ ਸ਼ਾਮ 5.30 ਤਕ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਹਰੀਸ਼ਘਨੀ ਇਕਾਦਸ਼ੀ ਵਰਤ, ਸ਼੍ਰੀ ਵਿਸ਼ਵ ਸ਼ਯਨ ਉਤਸਵ ਚਤੁਰਮਾਸ ਨਿਯਮ ਆਦਿ ਸ਼ੁਰੂ, ਡਾਕਟਰਜ਼ ਡੇ, ਡਾ. ਵਿਧਾਨ ਚੰਦ ਰਾਏ, ਜਨਮ ਦਿਨ, ਮੇਲਾ ਹਰੀ ਪ੍ਰਯਾਗ (ਜੰਮੂ-ਕਸ਼ਮੀਰ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫਲ: ਵਪਾਰ ਅਤੇ ਕੰਮਕਾਰ ਦੀ ਦਸ਼ਾ ਰਹੇਗੀ ਚੰਗੀ
NEXT STORY