ਮੇਖ- ਧਾਰਮਕ ਕੰਮਾਂ ’ਚ ਸ਼ਾਮਲ ਹੋਣ, ਕਥਾਵਾਰਤਾ-ਕੀਰਤਨ ਸਤਿਸੰਗ ਸੁਣਨ ’ਚ ਜੀਅ ਲੱਗੇਗਾ, ਉਦੇਸ਼ ਮਨੋਰਥ ਹੱਲ ਹੋਣਗੇ, ਜਨਰਲ ਤੌਰ ’ਤੇ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਬ੍ਰਿਖ- ਪੇਟ ਦੇ ਮਾਮਲੇ ’ਚ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਹੈ, ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਰੱਖੋ, ਕਿਉਂਕਿ ਉਸ ਕਰ ਕੇ ਸਿਹਤ ਨਾਲ ਜੁੜੀ ਕੋਈ ਪਰੇਸ਼ਾਨੀ ਵਧ ਸਕਦੀ।
ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਅਾਂ ’ਚ ਸਫਲਤਾ ਮਿਲੇਗੀ, ਮਾਣ-ਸਨਮਾਨ ਬਣਿਆ ਰਹੇਗਾ ਪਰ ਘਰੇਲੂ ਮੋਰਚੇ ’ਤੇ ਟੈਨਸ਼ਨ ਪ੍ਰੇਸ਼ਾਨੀ ਬਣੀ ਰਹੇਗੀ।
ਕਰਕ- ਅਸ਼ਾਂਤ-ਪਰੇਸ਼ਾਨ ਅਤੇ ਕਮਜ਼ੋਰ ਮਨੋਬਲ ਕਰ ਕੇ ਆਪ ਦੀਆਂ ਪਰੇਸ਼ਾਨੀਅਾਂ ਵਧਣ ਦਾ ਡਰ ਹੋ ਸਕਦਾ ਹੈ, ਵਿਰੋਧੀ ਵੀ ਆਪ ਲਈ ਸਿਰਦਰਦੀ ਪੈਦਾ ਕਰ ਸਕਦੇ ਹਨ।
ਸਿੰਘ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚੋਂ ਨਾ ਸਿਰਫ ਕੋਈ ਪੇਚੀਦਗੀ ਵੀ ਹਟੇਗੀ,ਬਲਕਿ ਯਤਨ ਕਰਨ ’ਤੇ ਉਸ ’ਚ ਕੁਝ ਪੇਸ਼ਕਦਮੀ ਵੀ ਹੋਵੇਗੀ, ਕੋਈ ਵਿਗੜਿਆ ਕੰਮ ਸੁਧਰ ਸਕਦਾ ਹੈ।
ਕੰਨਿਆ- ਪ੍ਰਾਪਰਟੀ ਦੇ ਕੰਮਾਂ ’ਚ ਕਦਮ ਬੜ੍ਹਤ ਵਲ, ਅਫਸਰ ਸਾਫਟ, ਹਮਦਰਦਾਨਾ, ਸੁਪੋਰਟਿਵ ਰੁਖ ਰੱਖਣਗੇ,ਕੰਮਕਾਜੀ ਕੰਮਾਂ ਦੀ ਦਸ਼ਾ ਸੁਧਰੀ ਰਹੇਗੀ।
ਤੁਲਾ- ਉਤਸ਼ਾਹ-ਹਿੰਮਤ-ਕੰਮਕਾਜੀ ਭੱਜ-ਦੌੜ ਬਣੀ ਰਹੇਗੀ, ਤੇਜ਼ ਪ੍ਰਭਾਵ ਬਣਿਆ ਰਹੇਗਾ, ਦੁਸ਼ਮਣ ਕਮੋਜ਼ਰ ਰਹਿਣਗੇ, ਜਨਰਲ ਤੌਰ ’ਤੇ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
ਬ੍ਰਿਸ਼ਚਕ- ਵਪਾਰ ਕਾਰੋਬਾਰ ’ਚ ਲਾਭ,ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਲ ਵੀ ਹਟੇਗੀ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ, ਵੱਡੇ ਲੋਕਾਂ ’ਚ ਆਪ ਦੀ ਲਿਹਾਜ਼ਦਾਰੀ ਬਣੀ ਰਹੇਗੀ।
ਧਨ- ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਮੌਸਮ ਦੇ ਐਕਸਪੋਜ਼ਰ ਕਰ ਕੇ ਆਪ ਦੀ ਤਬੀਅਤ ਅਪਸੈੱਟ ਰਹਿ ਸਕਦੀ ਹੈ।
ਮਕਰ- ਖਰਚਿਅਾਂ ਕਰ ਕੇ ਧਨ ਦਾ ਠਹਿਰਾਅ ਘੱਟ, ਲੈਣ ਦੇਣ ਦੇ ਕੰਮ ਵੀ ਬੇ-ਧਿਆਨੀ ਨਾਲ ਕਰੋ, ਤਾਂਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਕੁੰਭ- ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਜਨਰਲ ਹਾਲਾਤ ਬਿਹਤਰ ਰਹਿਣਗੇ, ਮੈਡੀਸਨ, ਕੰਸਲਟੈਂਸੀ,ਅਧਿਆਪਨ ਦਾ ਕੰਮ ਕਰਨ ਵਾਲਿਅਾਂ ਦੀ ਕੋਈ ਮੁਸ਼ਕਲ ਆਸਾਨ ਬਣੇਗੀ।
ਮੀਨ- ਜਿਸ ਕੰਮ ਲਈ ਯਤਨ ਕਰੋਗੇ, ਉਸੇ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਮਿਲੇਗੀ, ਅਫਸਰਾਂ ਦੇ ਸਾਫਟ ਰੁਖ ਕਰ ਕੇ ਕੋਈ ਸਰਕਾਰੀ ਸਮੱਸਿਆ ਹਟ ਸਕਦੀ ਹੈ।
5 ਜੁਲਾਈ 2020,ਐਤਵਾਰ ਹਾੜ੍ਹ ਸੁਦੀ ਤਿੱਥੀ ਪੁੰਨਿਆ (ਸਵੇਰੇ 10.14 ਤਕ) ਅਤੇ ਮਗਰੋਂ ਤਿੱਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਧਨ ’ਚ
ਮੰਗਲ ਮੀਨ ’ਚ
ਬੁੱੱਧ ਿਮਥੁਨ ’ਚ
ਗੁਰੂ ਧਨ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2077, ਹਾੜ੍ਹ ਪ੍ਰਵਿਸ਼ਟੇ :22, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 14 (ਹਾੜ੍ਹ), ਹਿਜਰੀ ਸਾਲ : 1441, ਮਹੀਨਾ : ਜ਼ਿਲਕਾਦ, ਤਰੀਕ :13, ਨਕਸ਼ੱਤਰ : ਪੂਰਵਾ ਖਾੜਾ (ਰਾਤ 11.02 ਤਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਖਾੜਾ, ਯੋਗ : ਏਂਦਰ ( ਰਾਤ 11.02 ਤਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਧਨ ਰਾਸ਼ੀ ’ਤੇ (5 ਜੁਲਾਈ ਦਿਨ ਰਾਤ ਅਤੇ 6 ਨੂੰ ਸਵੇਰੇ 5.01 ਤਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਯ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ :ਹਾੜ੍ਹ ਪੁੰਨਿਆ, ਗੁਰੂ ਪੁੰਿਨਆ, ਵਿਆਸ ਪੂਜਾ,ਗੁਰੂ ਪੁੰਨਿਆ ਉਤਸਵ, ਸ਼੍ਰੀ ਬਦਰੀਨਾਥ ਧਾਮ ਅਤੇ ਦਰਬਾਰ ਸ਼੍ਰੀ ਪਿੰਡੋਰੀ ਧਾਮ (ਗੁਰਦਾਸਪੁਰ), ਸ਼੍ਰੀ ਵਿਆਸ ਪੂਜਾ ਉਤਸਵ, ਦਰਬਾਰ ਸ਼੍ਰੀ ਧਿਆਨਪੁਰ ਗੁਰਦਾਸਪੁਰ) ਚਤਰਮਾਸ ਵਰਤ, ਨਿਯਮ ਆਦਿ ਸ਼ੁਰੂ, ਡੇਰਾ ਪੰਥ ਸਥਾਪਨਾ ਦਿਵਸ (ਜੈਨ) ਮੇਲਾ ਰੁਦਰ ਗੰਗਾ, ਡੋਡਾ (ਜੰਮੂ-ਕਸ਼ਮੀਰ), ਸ੍ਰੀ ਹਰ ਗੋਬਿੰਦ ਜੀ ਦਾ ਪ੍ਰਕਾਸ਼ ਦਿਵਸ (ਨਾਨਕ ਸ਼ਾਹੀ ਕੈਲੰਡਰ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ 'ਚ ਤੁਹਾਡੇ ਲਈ ਕੀ ਹੈ ਖਾਸ
NEXT STORY