ਮੇਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨ ਅਤੇ ਭੱਜ-ਦੌੜ ਕਰਨ ’ਤੇ ਕੋਈ ਬਾਧਾ ਮੁਸ਼ਕਲ ਕੁਝ ਆਸਾਨ ਬਣ ਸਕਦੀ ਹੈ ਪਰ ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਰੱਖੋ।
ਬ੍ਰਿਖ- ਖਰਚਿਆਂ ਕਰ ਕੇ ਅਰਥ ਦਸ਼ਾ ਵੀ ਕਮਜ਼ੋਰ ਰਹੇਗੀ, ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਮਿਥੁਨ- ਸਿਤਾਰਾ ਧਨ ਲਾਭ ਦੇ ਕੰਮ ਸੰਵਾਰਨ ਅਤੇ ਬਿਹਤਰੀ ਦੇ ਰਸਤੇ ਖੋਲ੍ਹਣ ਵਾਲਾ, ਜੇ ਕੋਈ ਕੰਮਕਾਜੀ ਪ੍ਰੋਗਰਾਮ ਲਟਕ ਰਿਹਾ ਹੈ ਤਾਂ ਯਤਨ ਕਰ ਲਓ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਵੇਗੀ।
ਕਰਕ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵਾਲਾ, ਅਫਸਰ ਅਤੇ ਵੱਡੇ ਲੋਕ ਸਾਫਟ, ਮਿਹਰਬਾਨ ਅਤੇ ਸੁਪਰੋਟਿਵ ਰੁਖ ਰੱਖਣਗੇ ਪਰ ਸੁਭਾਅ ’ਚ ਗੁੱਸਾ ਵਧੇਗਾ।
ਸਿੰਘ- ਇਰਾਦਿਅਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਧਾਰਮਿਕ ਸਮਾਜਿਕ ਕੰਮਾਂ ’ਚ ਜੀਅ ਲੱਗੇਗਾ, ਦੂਜੇ ਲੋਕ ਆਪ ਦੀ ਗੱਲ ਧਿਆਨ ਸੁਣਨਗੇ।
ਕੰਨਿਆ- ਖਾਣ-ਪੀਣ ’ਚ ਪੂਰੀ ਸੰਭਾਲ ਰੱਖਣ ਦੇ ਬਾਵਜੂਦ ਵੀ ਪੇਟ ’ਚ ਕੁਝ ਨਾ ਕੁਝ ਪਰੇਸ਼ਾਨੀ ਜਾਂ ਖਰਾਬੀ ਰਹਿਣ ਦਾ ਡਰ ਰਹੇਗਾ, ਨੁਕਸਾਨ ਦਾ ਵੀ ਡਰ।
ਤੁਲਾ- ਵਪਾਰ ਅਤੇ ਕੰਮਕਾਜ ਦੀ ਸਥਿਤੀ ਬਿਹਤਰ, ਕੋਸ਼ਿਸ਼ਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸੁਪਰੋਟਿਵ ਰੁਖ ਰੱਖਣਗੇ।
ਬ੍ਰਿਸ਼ਚਕ- ਕਮਜ਼ੋਰ ਸਿਤਾਰਾ ਆਪ ਨੂੰ ਪਰੇਸ਼ਾਨ, ਅਪਸੈੱਟ ਰੱਖੇਗਾ, ਸ਼ਤਰੂ ਆਪ ਨੂੰ ਘੇਰਨ ਅਤੇ ਆਪਣੀਆਂ ਉਲਝਣਾਂ-ਮੁਸ਼ਕਲਾਂ ’ਚ ਉਲਝਾਉਣ ਲਈ ਸਰਗਰਮ ਰਹਿਣਗੇ।
ਧਨ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਸੰਤਾਨ ਵੀ ਸਾਥ ਦੇੇਵੇਗੀ, ਸੁਪਰੋਟ ਕਰੇਗੀ ਪਰ ਘਰੇਲੂ ਮੋਰਚੇ ’ਤੇ ਕੁਝ ਤਣਾਤਣੀ ਪਰੇਸ਼ਾਨੀ ਰਹੇਗੀ।
ਮਕਰ- ਜਾਇਦਾਦੀ ਕੰਮਾਂ ’ਚ ਯਤਨ ਕਰਨ ’ਤੇ ਕੁਝ ਮੁਸ਼ਕਲ ਪਰੇਸ਼ਾਨੀ ਹਟੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਕੁੰਭ- ਉਤਸ਼ਾਹ ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਵਿਰੋਧੀ ਕਮਜ਼ੋਰ, ਤੇਜਹੀਣ ਰਹਿਣਗੇ, ਆਪ ਹਰ ਕੰਮ ਨੂੰ ਪੂਰੀ ਹਿੰਮਤ-ਜੋਸ਼ ਨਾਲ ਨਿਪਟਾ ਸਕੋਗੇ।
ਮੀਨ- ਸਿਤਾਰਾ ਮਿੱਟੀ-ਰੇਤਾ-ਬੱਜਰੀ-ਕੰਸਟ੍ਰਕਸ਼ਨ ਮਟੀਰੀਅਲ ਦੇ ਕੰਮ-ਕਾਜ ਨਾਲ ਜੁੜੇ ਲੋਕਾਂ ਨੂੰ ਉਨ੍ਹਾਂ ਦੀਆਂ ਕੋਸ਼ਿਸ਼ਾਂ, ਪ੍ਰੋਗਰਾਮਾਂ ’ਚ ਲਾਭ ਦੇਣ ਅਤੇ ਉਨ੍ਹਾਂ ਦੇ ਜਨਰਲ ਹਾਲਾਤ ਨੂੰ ਬਿਹਤਰ ਬਣਾਉਣ ਵਾਲਾ।
15 ਜੁਲਾਈ 2020, ਬੁੱਧਵਾਰ ਸਾਉਣ ਵਦੀ ਤਿਥੀ ਦਸ਼ਮੀ (ਰਾਤ 10.20 ਤਕ) ਅਤੇ ਮਗਰੋਂ ਤਿਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਮੇਖ ’ਚ
ਮੰਗਲ ਮੀਨ ’ਚ
ਬੁੱੱਧ ਿਮਥੁਨ ’ਚ
ਗੁਰੂ ਧਨ ’ਚ
ਸ਼ੁੱਕਰ ਬ੍ਰਿਖ ’ਚਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2077, ਹਾੜ੍ਹ ਪ੍ਰਵਿਸ਼ਟੇ : 32, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 24 (ਹਾੜ੍ਹ), ਹਿਜਰੀ ਸਾਲ : 1441, ਮਹੀਨਾ : ਜ਼ਿਲਕਾਦ, ਤਰੀਕ : 23, ਨਕਸ਼ੱਤਰ : ਭਰਣੀ (ਸ਼ਾਮ 4.43 ਤਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ ਯੋਗ : ਸ਼ੂਲ (15-16 ਮੱਧ ਰਾਤ 12.09 ਤਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਮੇਖ ਰਾਸ਼ੀ ’ਤੇ (ਰਾਤ 11.19 ਤਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇੇਰੇ 9.23 ਤੋਂ ਲੈ ਕੇ ਰਾਤ 10.20 ਤਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਸਪੈਸ਼ਲ
NEXT STORY