ਮੇਖ : ਰਾਜਕੀ ਕੰਮਾਂ ’ਚ ਨਾ ਸਿਰਫ ਕਦਮ ਬੜ੍ਹਤ ਵੱਲ ਹੀ ਰਹੇਗਾ ਸਗੋਂ ਰੁਕਾਵਟਾਂ, ਮੁਸ਼ਕਲਾਂ ਵੀ ਹਟਣਗੀਆਂ, ਦੁਸ਼ਮਣਾਂ ਦੀ ਉਛਲਕੂਦ ਵੀ ਬੇਕਾਰ ਜਾਏਗੀ।
ਬ੍ਰਿਖ : ਧਾਰਮਿਕ ਅਤੇ ਸਮਾਜਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਤੇਜ ਪ੍ਰਭਾਵ ਬਣਿਆ ਰਹੇਗਾ।
ਮਿਥੁਨ : ਸਿਹਤ ਬਾਰੇ ਜ਼ਰੂਰਤ ਤੋਂ ਜ਼ਿਆਦਾ ਸੁਚੇਤ ਰਹਿਣਾ ਠੀਕ ਰਹੇਗਾ, ਕਿਸੇ ਹੇਠ ਨਾ ਤਾਂ ਆਪਣੀ ਪੇਮੈਂਟ ਫਸਾਓ ਅਤੇ ਨਾ ਹੀ ਕਿਸੇ ਸ਼ਤਰੂ ਨੂੰ ਜ਼ਿਆਦਾ ਲਿਫਟ ਦਿਓ।
ਕਰਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਫੈਮਿਲੀ ਫਰੰਟ ’ਤੇ ਕੁਝ ਖਿਚਾਤਣੀ ਰਹਿਣ ਦਾ ਡਰ।
ਸਿੰਘ : ਵਿਰੋਧੀਆਂ ਦੀਆਂ ਸਰਗਰਮੀਆਂ ਅਤੇ ਸ਼ਰਾਰਤਾਂ ’ਤੇ ਨਜ਼ਰ ਰੱਖਣੀ ਸਹੀ ਰਹੇਗੀ, ਮਨ ਵੀ ਅਸ਼ਾਂਤ, ਟੈਂਸ, ਬੇਚੈਨ ਜਿਹਾ ਰਹਿ ਸਕਦਾ ਹੈ।
ਕੰਨਿਆ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਯਤਨ ਕਰਨ ’ਤੇ ਕੋਈ ਸਕੀਮ ਵੀ ਸਿਰੇ ਚੜ੍ਹੇਗੀ।
ਤੁਲਾ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਬਿਹਤਰ, ਮਾਣ-ਸਨਮਾਨ ਦੀ ਪ੍ਰਾਪਤੀ, ਜਨਰਲ ਹਾਲਾਤ ਵੀ ਬਿਹਤਰ ਰਹਿਣਗੇ।
ਬ੍ਰਿਸ਼ਚਕ : ਮਿੱਤਰਾਂ-ਸੱਜਣ ਸਾਥੀਆਂ ਦੀ ਮਦਦ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਕਿਉਂਕਿ ਉਹ ਹਰ ਮੁਸ਼ਕਲ ’ਚ ਆਪ ਦਾ ਸਾਥ ਦੇਣਗੇ।
ਧਨ : ਲੋਹਾ, ਲੋਹਾ ਮਸ਼ੀਨਰੀ, ਹਾਰਡ-ਵੇਅਰ, ਸਟੀਲ ਫਰਨੀਚਰ ਅਤੇ ਸਟੀਲ ਸ਼ਟਰਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਕਰ : ਕਾਰੋਬਾਰੀ ਕੰਮਾਂ ’ਚ ਸਫਲਤਾ ਮਿਲੇਗੀ, ਆਪ ਜਨਰਲ ਤੌਰ ’ਤੇ ਹਿੰਮਤੀ-ਉਤਸ਼ਾਹੀ ਰਹੋਗੇ, ਸ਼ਤਰੂ ਕਮਜ਼ੋਰ ਪਰ ਆਪਣੇ ਗੁੱਸੇ ਨੂੰ ਬੇ-ਕਾਬੂ ਨਾ ਹੋਣ ਦਿਓ।
ਕੁੰਭ : ਕਿਉਂਕਿ ਆਪ ਦਾ ਉਲਝਣਾਂ-ਝਮੇਲਿਆਂ, ਪੇਚੀਦਗੀਆਂ ਨਾਲ ਵਾਸਤਾ ਰਹਿ ਸਕਦਾ ਹੈ, ਇਸ ਲਈ ਮਨ ਅਸ਼ਾਂਤ, ਡਿਸਟਰਬ ਜਿਹਾ ਰਹੇਗਾ, ਸਫਰ ਵੀ ਨਾ ਕਰੋ।
ਮੀਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਪ੍ਰਾਬਲਮ ਵੀ ਹਟੇਗੀ, ਮਾਣ-ਸਨਮਾਨ ਬਣਿਆ ਰਹੇਗਾ, ਸੋਚ ਵਿਚਾਰ ’ਚ ਵੀ ਪਾਜ਼ੇਟਿਵਿਟੀ ਬਣੀ ਰਹੇਗੀ।
4 ਅਕਤੂਬਰ 2022, ਮੰਗਲਵਾਰ
ਅੱਸੂ ਸੁਦੀ ਤਿੱਥੀ ਨੌਮੀ (ਬਾਅਦ ਦੁਪਹਿਰ 2.21 ਤੱਕ) ਅਤੇ ਮਗਰੋਂ ਤਿੱਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਮਕਰ ’ਚ
ਮੰਗਲ ਬ੍ਰਿਖ ’ਚ
ਬੁੱੱਧ ਕੰਨਿਆ ’ਚ
ਗੁਰੂ ਮੀਨ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਅੱਸੂ ਪ੍ਰਵਿਸ਼ਟੇ 18, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 12 (ਅੱਸੂ), ਹਿਜਰੀ ਸਾਲ 1444, ਮਹੀਨਾ : ਰਬਿ ਉਲ ਅੱਵਲ, ਤਰੀਕ : 7, ਸੂਰਜ ਉਦੇ ਸਵੇਰੇ 6.27 ਵਜੇ, ਸੂਰਜ ਅਸਤ ਸ਼ਾਮ 6.05 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਖਾੜਾ (ਰਾਤ 10.51 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ : ਅਤਿਗੰਡ (ਪੁਰਵ ਦੁਪਹਿਰ 11.23 ਤੱਕ) ਅਤੇ ਮਗਰੋਂ ਯੋਗ ਸੁਕਰਮਾ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮਹਾ ਨੌਮੀ, ਨਰਾਤੇ ਸਮਾਪਤ, ਸਰਸਵਤੀ ਬਲਿਦਾਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਇਨ੍ਹਾਂ 5 ਰਾਸ਼ੀ ਵਾਲਿਆਂ 'ਤੇ ਰਹੇਗੀ ਮਾਂ ਦੁਰਗਾ ਦੀ ਵਿਸ਼ੇਸ਼ ਕਿਰਪਾ, ਪੂਰੇ ਹੋਣਗੇ ਅਧੂਰੇ ਕੰਮ
NEXT STORY