ਮੇਖ : ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਠੀਕ ਠਾਕ ਬਣੇ ਰਹਿਣਗੇ।
ਬ੍ਰਿਖ : ਵਪਾਰ ਅਤੇ ਕੰਮਕਾਜੀ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਅਤੇ ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਦੋਨੋਂ ਪਤੀ-ਪਤਨੀ ਦੇ ਰੁਖ ’ਚ ਇਕ ਦੂਜੇ ਦੇ ਲਈ ਨਾਰਾਜ਼ਗੀ ਦਿਸੇਗੀ।
ਮਿਥੁਨ : ਕਮਜ਼ੋਰ ਦਿਸਣ ਵਾਲੇ ਸ਼ਤਰੂ ਨੂੰ ਵੀ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਸ਼ਤਰੂ ਕਮਜ਼ੋਰ ਹੋਵੇ ਜਾਂ ਬਲਵਾਨ ਉਹ ਕਦੀ ਵੀ ਆਪ ਦਾ ਲਿਹਾਜ਼ ਨਾ ਕਰੇਗਾ।
ਕਰਕ : ਗਲਤ ਕੰਮਾਂ ਵੱਲ ਭਟਕਦੇ ਮਨ ’ਤੇ ਕਾਬੂ ਰੱਖਣਾ ਸਹੀ ਹੇਗਾ, ਵੈਸੇ ਅਰਥ ਦਸ਼ਾ ਠੀਕ ਠਾਕ ਰਹੇਗੀ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।
ਸਿੰਘ : ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਕੋਈ ਵੀ ਯਤਨ ਨਾ ਕਰੋ ਕਿਉਂਕਿ ਕਮਜ਼ੋਰ ਸਿਤਾਰਾ ਉਸ ਕੰਮ ਨੂੰ ਹੋਰ ਵਿਗਾੜਣ ’ਚ ਮਦਦਗਾਰ ਹੋਵੇਗਾ।
ਤੁਲਾ : ਨਾ ਤਾਂ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕੰਮਕਾਜੀ ਕੰਮ ਬੇ-ਧਿਆਨੀ ਨਾਲ ਕਰੋ ਕਿਉਂਕਿ ਸਿਤਾਰਾ ਅਰਥ ਮੋਰਚੇ ’ਤੇ ਪ੍ਰੇਸ਼ਾਨੀ ਦੇਣ ਵਾਲਾ ਹੈ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਕੋਈ ਵੀ ਯਤਨ ਅਨਮੰਨੇ ਮਨ ਨਾਲ ਨਾ ਕਰੋ, ਮਨ ਵੀ ਅਸ਼ਾਂਤ, ਪ੍ਰੇਸ਼ਾਨ, ਡਿਸਟਰਬ ਜਿਹਾ
ਧਨ : ਉਲਝਣਾਂ, ਪੰਗਿਆਂ, ਪੇਚੀਦਗੀਆਂ ਨਾਲ ਆਪ ਨੂੰ ਨਿਪਟਣਾ ਪੈ ਸਕਦਾ ਹੈ, ਇਸ ਲਈ ਕੋਈ ਵੀ ਨਵਾਂ ਕੰਮ ਹੱਥ ’ਚ ਨਾ ਲਓ।
ਮਕਰ : ਮਿੱਟੀ-ਰੇਤਾ-ਬਜਰੀ-ਟਿੰਬਰ-ਕੰਸਟ੍ਰੱਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਇੱਜ਼ਤਮਾਣ ਦੀ ਪ੍ਰਾਪਤੀ।
ਕੁੰਭ : ਧਿਆਨ ਰੱਖੋ ਕਿ ਕਮਜ਼ੋਰ ਸਿਤਾਰੇ ਕਰ ਕੇ ਕੋਈ ਬਣਿਆ ਬਣਾਇਆ ਕੰਮ ਨਾ ਉਖੜ-ਵਿਗੜ ਜਾਵੇ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਮੀਨ : ਧਿਆਨ ਰੱਖੋ ਕਿ ਮਨ ’ਤੇ ਪ੍ਰਭਾਵੀ ਰਹਿਣ ਵਾਲੀ ਨੈਗਟੇਵਿਟੀ ਕਰ ਕੇ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ, ਮਾਨਸਿਕ ਪ੍ਰੇਸ਼ਾਨੀ ਵੀ ਰਹੇਗੀ।
7 ਮਈ 2023, ਐਤਵਾਰ
ਜੇਠ ਵਦੀ ਤਿੱਥੀ ਦੂਜ (ਰਾਤ 8.16 ਤੱਕ) ਅਤੇ ਮਗਰੋਂ ਤਿਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਮਿਥੁਨ ’ਚ
ਬੁੱਧ ਮੇਖ ’ਚ
ਗੁਰੂ ਮੇਖ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਵਿਸਾਖ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 17 (ਵਿਸਾਖ), ਹਿਜਰੀ ਸਾਲ 1944, ਮਹੀਨਾ : ਸ਼ਵਾਲ, ਤਰੀਕ : 16, ਸੂਰਜ ਉਦੇ ਸਵੇਰੇ 5.42 ਵਜੇ, ਸੂਰਜ ਅਸਤ ਸ਼ਾਮ 7.07 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਰਾਤ 8.21 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਪਰਿਧ (7-8 ਮੱਧ ਰਾਤ 2.52 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਰਾਤ 8.21 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸ਼੍ਰੀ ਨਾਰਦ ਜਯੰਤੀ, ਸ਼੍ਰੀ ਰਵਿੰਦਰਨਾਥ ਟੈਗੋਰ ਜਯੰਤੀ, ਮੇਲਾ ਆਣੀ (ਕੁੱਲੂ) ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ ਰਾਸ਼ੀ ਵਾਲਿਆਂ ਦਾ ਸਿਤਾਰਾ ਬਾਅਦ ਦੁਪਹਿਰ ਤੱਕ ਆਮਦਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY