ਮੇਖ : ਕਿਸੇ ਕੰਮਕਾਜੀ ਪ੍ਰੋਗਰਾਮ ਨੂੰ ਉਸ ਦੇ ਟਾਰਗੈੱਟ ਤੱਕ ਲਿਜਾਣ ਲਈ ਜੇ ਆਪ ਕੋਈ ਭੱਜ-ਦੌੜ ਕਰੋਗੇ ਤਾਂ ਉਸ ਦਾ ਸਹੀ ਨਤੀਜਾ ਮਿਲੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕੰਮਕਾਜੀ ਪਲਾਨਿੰਗ ਨੂੰ ਅੱਗੇ ਵਧਾਉਣ ਵਾਲਾ ਪਰ ਘਟੀਆ ਸਾਥੀਆਂ ਤੋਂ ਨੁਕਸਾਨ ਦਾ ਖਤਰਾ ਬਣਿਆ ਰਹੇਗਾ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਗਲੇ ’ਚ ਖਰਾਬੀ ਦਾ ਡਰ, ਇਸ ਲਈ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।
ਕਰਕ : ਨਾ ਤਾਂ ਖਰਚਿਆਂ ਨੂੰ ਬੇ-ਕਾਬੂ ਹੋਣ ਦਿਓ ਅਤੇ ਨਾ ਹੀ ਉਧਾਰੀ ਦੇ ਚੱਕਰ ’ਚ ਫਸੋ, ਕਾਰੋਬਾਰੀ ਟੂਰਿੰਗ ਵੀ ਨਾ ਕਰੋ, ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਸਿੰਘ : ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਅਤੇ ਮਿਹਤਨ ਦਾ ਚੰਗਾ ਨਤੀਜਾ ਮਿਲੇਗਾ।
ਕੰਨਿਆ : ਕਿਸੇ ਅਫਸਰ ਦੇ ਸਾਫਟ ਰੁਖ ਕਰ ਕੇ ਆਪ ਦੀ ਕੋਈ ਸਰਕਾਰੀ ਮੁਸ਼ਕਲ ਕਮਜ਼ੋਰ ਹੋ ਸਕਦੀ ਹੈ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।
ਤੁਲਾ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੀ ਪਲਾਨਿੰਗ ਨੂੰ ਕੁਝ ਬਿਹਤਰ ਬਣਾ ਸਕਦਾ ਹੈ ਪਰ ਰਾਜਕੀ ਫਰੰਟ ’ਤੇ ਸੁਚੇਤ ਰਹੋ ਕਿਉਂਕਿ ਕੋਈ ਪ੍ਰੇਸ਼ਾਨੀ ਉਭਰਦੀ ਰਹੇਗੀ।
ਬ੍ਰਿਸ਼ਚਕ : ਪੇਟ ਦੇ ਬਾਰੇ ਸੁਚੇਤ ਰਹਿਣਾ ਸਹੀ ਰਹੇਗਾ, ਖਾਣ-ਪੀਣ ’ਚ ਵੀ ਸੰਜਮ ਰੱਖਣਾ ਚਾਹੀਦਾ ਹੈ, ਢਈਆ ਵੀ ਕੁਝ ਵਿਪਰੀਤ ਹਾਲਾਤ ਰੱਖਣ ਵਾਲਾ ਹੈ।
ਧਨ : ਵਪਾਰਕ ਅਤੇ ਕੰਮਕਾਜੀ ਦਸ਼ਾ ਸੰਤੋਖਜਨਕ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਸਿਹਤ ਦੇ ਪ੍ਰਤੀ ਬੇ-ਧਿਆਨੀ ਨਾ ਵਰਤੋ।
ਮਕਰ : ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਹਰ ਫਰੰਟ ’ਤੇ ਸਾਵਧਾਨ ਰਹੋ, ਮਨ ਵੀ ਅਸ਼ਾਂਤ, ਪ੍ਰੇਸ਼ਾਨ, ਡਿਸਟਰਬ, ਡਾਵਾਂਡੋਲ ਜਿਹਾ ਰਹੇਗਾ।
ਕੁੰਭ : ਸੰਤਾਨ ਦੇ ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਤੇਜ ਪ੍ਰਭਾਵ, ਦਬਦਬਾ ਬਣਿਆ ਰਹੇਗਾ, ਸ਼ਤਰੂ ਵੀ ਕਮਜ਼ੋਰ-ਤੇਜਹੀਣ ਰਹਿਣਗੇ।
ਮੀਨ : ਜਨਰਲ ਸਿਤਾਰਾ ਪ੍ਰਾਪਰਟੀ ਦੇ ਕਿਸੇ ਕੰਮ ਨੂੰ ਸੰਵਾਰਨ ਅਤੇ ਇੱਜ਼ਤ-ਮਾਣ ਵਧਾਉਣ ਵਾਲਾ ਪਰ ਸੰਤਾਨ ਪੱਖੋਂ ਕੁਝ ਟੈਨਸ਼ਨ ਪ੍ਰੇਸ਼ਾਨੀ ਬਣੀ ਰਹੇਗੀ।
23 ਮਈ 2023, ਮੰਗਲਵਾਰ
ਜੇਠ ਸੁਦੀ ਤਿੱਥੀ ਚੌਥ (23-24 ਮੱਧ ਰਾਤ 12.58 ਤੱਕ) ਅਤੇ ਮਗਰੋਂ ਤਿੱਥੀ ਪੰਚਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਮਿਥੁਨ ’ਚ
ਮੰਗਲ ਕਰਕ ’ਚ
ਬੁੱਧ ਮੇਖ ’ਚ
ਗੁਰੂ ਮੇਖ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਜੇਠ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 2 (ਜੇਠ), ਹਿਜਰੀ ਸਾਲ 1944, ਮਹੀਨਾ : ਜ਼ਿਲਕਾਦ, ਤਰੀਕ : 2, ਸੂਰਜ ਉਦੇ ਸਵੇਰੇ 5.32 ਵਜੇ, ਸੂਰਜ ਅਸਤ ਸ਼ਾਮ 7.18 ਵਜੇ (ਜਲੰਧਰ ਟਾਈਮ), ਨਕਸ਼ੱਤਰ : ਆਰਦਰਾ (ਦੁਪਹਿਰ 12.39 ਤੱਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸੁ, ਯੋਗ : ਸ਼ੂਲ (ਸ਼ਾਮ 4.46 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਦੁਪਹਿਰ 12.09 ਤੋਂ ਲੈ ਕੇ 23-24 ਮੱਧ ਰਾਤ 12.58 ਤੱਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਬਲਿਦਾਨ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ (ਪ੍ਰਾਚੀਨ ਪ੍ਰੰਪਰਾ), ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ, ਮੇਲਾ ਸ਼ੀਤਲਾ ਦੇਵੀ (ਸੁੰਦਰ ਨਗਰ, ਹਿਮਾਚਲ) ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ
NEXT STORY