ਮੇਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਕਦਮ ’ਤੇ ਬੜ੍ਹਤ ਵੱਲ ਰੱਖੇਗਾ, ਵੈਸੇ ਵੀ ਆਪ ਹਰ ਪੱਖੋਂ ਦੂਜਿਆਂ ’ਤੇ ਹਾਵੀ-ਪ੍ਰਭਾਵੀ ਵਿਜਈ ਰਹੋਗੇ, ਵਿਰੋਧੀ ਕਮਜ਼ੋਰ ਰਹਿਣਗੇ।
ਬ੍ਰਿਖ : ਦੁਪਹਿਰ ਤੱਕ ਮਿੱਤਰਾਂ ਨਾਲ ਮੇਲ ਮਿਲਾਪ ਫਰੂਟਫੁਲ ਰਹੇਗਾ, ਫਿਰ ਬਾਅਦ ’ਚ ਵੀ ਆਪ ਨੂੰ ਜਨਰਲ ਤੌਰ ’ਤੇ ਹਰ ਮੋਰਚੇ ’ਤੇ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮਿਥੁਨ: ਸਿਤਾਰਾ ਦੁਪਹਿਰ ਤੱਕ ਆਮਦਨ ਵਾਲਾ, ਕਾਰੋਬਾਰੀ ਯਤਨ ਵੀ ਫੇਵਰੇਬਲ ਨਤੀਜਾ ਦੇਣਗੇ, ਫਿਰ ਬਾਅਦ ’ਚ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ।
ਕਰਕ : ਜਨਰਲ ਸਿਤਾਰਾ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਅਤੇ ਕੰਮਕਾਜੀ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਵੀ ਫਰੂਟਫੁਲ ਰਹੇਗੀ।
ਸਿੰਘ : ਸਿਤਾਰਾ ਦੁਪਹਿਰ ਤੱਕ ਨੁਕਸਾਨ ਦੇਣ ਅਤੇ ਕਿਸੇ ਨਾ ਕਿਸੇ ਕੰਮਕਾਜੀ ਮੁਸ਼ਕਲ ਨੂੰ ਜਗਾਈਰੱਖਣ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਕੰਨਿਆ : ਸਿਤਾਰਾ ਦੁਪਹਿਰ ਤੱਕ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਵਾਲਾ ਪਰ ਬਾਅਦ ’ਚ ਕਿਸੇ ਨਾ ਕਿਸੇ ਪੰਗੇ ਦੇ ਜਾਗਦੇ ਰਹਿਣ ਦਾ ਡਰ ਬਣਿਆ ਰਹੇਗਾ।
ਤੁਲਾ : ਸਿਤਾਰਾ ਦੁਪਹਿਰ ਤੱਕ ਕਾਮਯਾਬੀ ਅਤੇ ਇੱਜ਼ਤਮਾਣ ਦੇਣ ਵਾਲਾ ਪਰ ਬਾਅਦ ’ਚ ਵੀ ਕਦਮ ਬੜ੍ਹਤ ਵੱਲ ਰਹੇਗਾ, ਵੈਸੇ ਕਾਰੋਬਾਰੀ ਮੋਰਚੇ ’ਤੇ ਬਿਹਤਰੀ ਹੋਵੇਗੀ।
ਬ੍ਰਿਸ਼ਚਕ : ਜਨਰਲ ਸਿਤਾਰਾ ਜ਼ੋਰਦਾਰ, ਯਤਨ ਕਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ ਮੁਸ਼ਕਲ ਹਟੇਗੀ ਅਤੇ ਸਰਕਾਰੀ ਕੰਮਾਂ ’ਚ ਪ੍ਰਭਾਵ ਬਣਿਆ ਰਹੇਗਾ।
ਧਨ : ਸਿਤਾਰਾ ਦੁਪਹਿਰ ਤੱਕ ਪੇਟ ਲਈ ਠੀਕ ਨਹੀਂ, ਲਿਖਣ-ਪੜ੍ਹਨ ਦਾ ਕੋਈ ਕੰਮ ਜਲਦੀ ’ਚ ਨਾ ਨਿਪਟਾਓ ਫਿਰ ਬਾਅਦ ’ਚ ਬਿਹਤਰੀ ਦੇ ਹਾਲਾਤ ਬਣਨਗੇ।
ਮਕਰ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮਾਂ ਲਈ ਚੰਗਾ, ਸਫਲਤਾ ਸਾਥ ਦੇਵੇਗੀ ਪਰ ਬਾਅਦ ’ਚ ਸਮਾਂ ਮੁਸ਼ਕਲਾਂ ਵਾਲਾ ਬਣੇਗਾ।
ਕੁੰਭ : ਸਿਤਾਰਾ ਦੁਪਹਿਰ ਤੱਕ ਅਹਿਤਿਆਤ ਪ੍ਰੇਸ਼ਾਨੀ ਵਾਲਾ, ਮਨ ਵੀ ਟੈਂਸ, ਉਦਾਸ, ਪ੍ਰੇਸ਼ਾਨ ਰਹੇਗਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਬਿਹਤਰ ਰਹੇਗੀ।
ਮੀਨ : ਸਿਤਾਰਾ ਦੁਪਹਿਰ ਤੱਕ ਬਿਹਤਰ, ਹਰ ਫ੍ਰੰਟ ’ਤੇ ਸਫਲਤਾ ਮਿਲੇਗੀ ਪਰ ਬਾਅਦ ’ਚ ਬਗੈਰ ਕਾਰਨ ਆਪ ਦਾ ਵੈਰ ਵਿਰੋਧ ਵਧ ਸਕਦਾ ਹੈ।
27 ਜਨਵਰੀ 2024, ਸ਼ਨੀਵਾਰ
ਮਾਘ ਵਦੀ ਤਿੱਥੀ ਦੂਜ (27-28 ਮੱਧ ਰਾਤ 3.37 ਤੱਕ) ਅਤੇ ਮਗਰੋਂ ਤਿੱਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ ’ਚ
ਚੰਦਰਮਾ ਕਰਕ ’ਚ
ਮੰਗਲ ਧਨ ’ਚ
ਬੁੱਧ ਧਨ ’ਚ
ਗੁਰੂ ਮੇਖ ’ਚ
ਸ਼ੁੱਕਰ ਧਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਮਾਘ ਪ੍ਰਵਿਸ਼ਟੇ 14, ਸ਼ਕ ਸੰਮਤ :1945, ਮਿਤੀ: 7 (ਮਾਘ), ਹਿਜਰੀ ਸਾਲ 1445, ਮਹੀਨਾ: ਰਜਬ, ਤਰੀਕ : 15, ਸੂਰਜ ਉਦੇ ਸਵੇਰੇ 7.27 ਵਜੇ, ਸੂਰਜ ਅਸਤ ਸ਼ਾਮ 5.54 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਦੁਪਹਿਰ 1.01 ਤੱਕ) ਅਤੇ ਮਗਰੋਂ ਨਕਸ਼ੱਤਰ ਮੱਘਾ, ਯੋਗ : ਆਯੁਸ਼ਮਾਨ (ਸਵੇਰੇ 8.08 ਤੱਕ) ਅਤੇ ਮਗਰੋਂ ਯੋਗ ਸੌਭਾਗਿਆ, ਚੰਦਰਮਾ : ਕਰਕ ਰਾਸ਼ੀ ’ਤੇ (ਦੁਪਹਿਰ 1.01 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦੁਪਹਿਰ 1.01 ਤੱਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ, ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਵਜੇ ਤਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਿਥੁਨ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY