ਮੇਖ : ਸਰਕਾਰੀ ਤੇ ਗੈਰ-ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਦੁਸ਼ਮਣ ਤੁਹਾਡੇ ਅੱਗੇ ਠਹਿਰਣ ਦਾ ਹਿੰਮਤ ਨਹੀਂ ਕਰ ਸਕਣਗੇ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਬ੍ਰਿਖ : ਧਾਰਮਿਕ, ਸਾਮਾਜਿਕ ਕੰਮਾਂ ’ਚ ਧਿਆਨ, ਉਂਝ ਹਰ ਫਰੰਟ ’ਤੇ ਬਿਹਤਰੀ ਹੋਵੇਗੀ ਤੇ ਸਫ਼ਲਤਾ ਮਿਲੇਗੀ, ਮਨੋਬਲ ਦਬਦਬਾ ਬਣਿਆ ਰਹੇਗਾ।
ਮਿਥੁਨ : ਸਿਹਤ ਦੇ ਵਿਗੜਨ, ਪੈਰ ਦੇ ਫਿਸਲਣ ਤੇ ਕਿਤੇ ਸੱਟ ਲੱਗਣ ਦਾ ਡਰ ਰਹੇਗਾ ਪਰ ਕਾਰੋਬਾਰੀ ਕੰਮਾਂ ਦੀ ਦਸ਼ਾ ਸੰਤੋਖਜਨਕ ਰਹੇਗੀ।
ਕਰਕ : ਵਪਾਰਕ ਤੇ ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ-ਪ੍ਰੋਗਰਾਮਾਂ ’ਚ ਸਫ਼ਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ, ਸਦਭਾਅ ਬਣਿਆ ਰਹੇਗਾ।
ਸਿੰਘ : ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਤੇ ਨਾ ਹੀ ਉਨ੍ਹਾਂ ਨਾਲ ਜ਼ਿਆਦਾ ਰਿਲੇੇਸ਼ਨਸ਼ਿਪ ਵਧਾਉਣ ਦੀ ਗਲਤੀ ਕਰੋ ਕਿਉਂਕਿ ਸਿਤਾਰਾ ਨੁਕਸਾਨ ਦੇਣ ਵਾਲਾ ਹੈ।
ਕੰਨਿਆ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਤੁਹਾਨੂੰ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸੰਤਾਨ ਦੀ ਮਦਦ ਸਹਿਯੋਗ ਨਾਲ ਤੁਹਾਡੀ ਕੋਈ ਸਮੱਸਿਆ ਹੱਲ ਹੋ ਸਕਦੀ ਹੈ।
ਤੁਲਾ : ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਪੱਕੇ ਤੌਰ ’ਤੇ ਕੁਝ ਬਿਹਤਰੀ ਦਾ ਨਤੀਜਾ ਮਿਲੇਗਾ, ਦੁਸ਼ਮਣ ਕਮਜ਼ੋਰ ਰਹਿਣਗੇ।
ਬ੍ਰਿਸ਼ਚਕ : ਮਿੱਤਰ-ਸੱਜਣ ਸਾਥੀ, ਕੰਮਕਾਜੀ ਸਹਿਯੋਗੀ, ਜਿਥੇ ਤੁਹਾਡੀ ਗੱਲ ਧਿਆਨ-ਧੀਰਜ ਨਾਲ ਸੁਣਨਗੇ, ਉਥੇ ਉਨ੍ਹਾਂ ਦਾ ਰੁਖ਼ ਨਰਮ ਰਹੇਗਾ।
ਧਨ : ਲੋਹਾ, ਲੋਹਾ ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਹਾਰਡਵੇਅਰ, ਸਰੀਆ ਆਦਿ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਕਰ : ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ। ਗਲੇ ’ਚ ਖ਼ਰਾਬੀ ਦਾ ਡਰ ਨਜ਼ਰ ਆਉਂਦਾ ਹੈ, ਇਸ ਲਈ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।
ਕੁੰਭ : ਸਮਾਂ ਉਲਝਣਾਂ, ਝਮੇਲਿਆਂ, ਪੰਗਿਆਂ ਵਾਲਾ ਹੈ, ਇਸ ਲਈ ਕੋਈ ਵੀ ਨਵਾਂ ਕੰਮ, ਕੋਸ਼ਿਸ਼ ਜਾਂ ਪ੍ਰਾਜੈਕਟ ਹੱਥ ’ਚ ਨਾ ਲੈਣਾ ਸਹੀ ਰਹੇਗਾ।
ਮੀਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕੋਸ਼ਿਸ਼ ਕਰਨ ’ਤੇ ਕੰਮਕਾਜੀ ਪਲਾਨਿੰਗ ਵਧੀਆ ਰਹੇਗੀ, ਕਾਰੋਬਾਰੀ ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ।
ਮੇਖ ਰਾਸ਼ੀ ਵਾਲਿਆਂ ਦੀਆਂ ਮੁਸ਼ਕਲਾਂ ਹੋਣਗੀਆਂ ਦੂਰ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY