ਮੇਖ : ਜਨਰਲ ਸਿਤਾਰਾ ਬਿਹਤਰ,ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧੇਗੀ, ਧਾਰਮਿਕ ਕੰਮਾਂ ’ਚ ਧਿਆਨ, ਇਰਾਦਿਆਂ ’ਚ ਮਜ਼ਬੂਤੀ।
ਬ੍ਰਿਖ : ਸਿਤਾਰਾ ਬਾਅਦ ਦੁਪਹਿਰ ਤੱਕ ਪੇਟ ਨੂੰ ਅਪਸੈੱਟ ਰੱਖਣ ਅਤੇ ਕਿਸੇ ਬਣਦੇ ਕੰਮ ਨੂੰ ਵਿਗਾੜਨ ਵਾਲਾ ਪਰ ਬਾਅਦ ’ਚ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।
ਮਿਥੁਨ : ਸਿਤਾਰਾ ਬਾਅਦ ਦੁਪਹਿਰ ਤੱਕ ਕਾਰੋਬਾਰੀ ਕੋਸ਼ਿਸ਼ਾਂ ਨੂੰ ਸਫਲ ਕਰਨ ਵਾਲਾ, ਇੱਜ਼ਤਮਾਣ ਦੇਣ ਵਾਲਾ ਪਰ ਬਾਅਦ ’ਚ ਸਮਾਂ ਆਪੋਜ਼ਿਟ ਹਾਲਾਤ ਬਣਾਉਣ ਵਾਲਾ ਹੋਵੇਗਾ।
ਕਰਕ : ਸਿਤਾਰਾ ਬਾਅਦ ਦੁਪਹਿਰ ਤੱਕ ਕਮਜ਼ੋਰ, ਕਿਸੇ ਅਣਜਾਣੇ ਡਰ ਕਰ ਕੇ ਮਾਨਸਿਕ ਪ੍ਰੇਸ਼ਾਨੀ ਅਤੇ ਅਸਮੰਜਸ ਦੀ ਸਥਿਤੀ ਹੋਵੇਗੀ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਸਿੰਘ : ਸਿਤਾਰਾ ਬਾਅਦ ਦੁਪਹਿਰ ਤੱਕ ਬਿਹਤਰ, ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ ਪਰ ਬਾਅਦ ’ਚ ਆਪੋਜ਼ਿਟ ਹਾਲਾਤ ਨਾਲ ਨਿਪਟੱਣਾ ਪੈ ਸਕਦਾ ਹੈ।
ਕੰਨਿਆ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰੇ ਦੇ ਕਰਕੇ ਆਪ ਦੂਜਿਆਂ ’ਤੇ ਹਾਵੀ-ਪ੍ਰਭਾਵੀ ਵਿਜਈ ਰਹੋਗੇ ਪਰ ਸੁਭਾਅ ’ਚ ਗੁੱਸਾ ਰਹੇਗਾ।
ਤੁਲਾ : ਆਪ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰਹੋਗੇ ਪਰ ਸਿਹਤ ਦੇ ਵਿਗੜਨ, ਪੈਰ ਫਿਸਲਣ ਦਾ ਵੀ ਡਰ ਬਣਿਆ ਰਹੇਗਾ।
ਬ੍ਰਿਸ਼ਚਕ : ਸਿਤਾਰਾ ਬਾਅਦ ਦੁਪਹਿਰ ਤੱਕ ਆਮਦਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਬਾਅਦ ’ਚ ਕੰਮਕਾਜੀ ਭੱਜਦੌੜ ਬਣੀ ਰਹੇਗੀ।
ਧਨ : ਸਿਤਾਰਾ ਕੰਮਕਾਜੀ ਕੰਮਾਂ ਨੂੰ ਸੰਵਾਰਨ ਅਤੇ ਕਾਰੋਬਾਰੀ ਟੂਰਿੰਗ ਨੂੰ ਫਰੂਟਫੁਲ ਰੱਖਣ ਵਾਲਾ, ਮਾਨ-ਸਨਮਾਨ ਦੀ ਪ੍ਰਾਪਤੀ।
ਮਕਰ : ਸਿਤਾਰਾ ਬਾਅਦ ਦੁਪਹਿਰ ਤੱਕ ਨੁਕਸਾਨ ਦੇਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਪਰ ਬਾਅਦ’ਚ ਕੰਮਕਾਜੀ ਦਸ਼ਾ ਸੁਧਰੇਗੀ।
ਕੁੰਭ : ਸਿਤਾਰਾ ਬਾਅਦ ਦੁਪਹਿਰ ਤੱਕ ਕੰਮਕਾਜੀ ਕੰਮਾਂ ’ਚ ਲਾਭ ਦੇਣ ਵਾਲਾ ਹੈ ਪਰ ਬਾਅਦ ’ਚ ਕਿਸੇ ਝਮੇਲਿਆਂ ਦੇ ਜਾਗਣ ਦਾ ਡਰ ਰਹਿ ਸਕਦਾ ਹੈ।
ਮੀਨ : ਬਾਅਦ ਦੁਪਹਿਰ ਤੱਕ ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਇੱਜ਼ਤਮਾਨ ਦੀ ਪ੍ਰਾਪਤੀ ਪਰ ਬਾਅਦ ’ਚ ਕਾਰੋਬਾਰੀ ਕੰਮਾਂ ’ਚ ਸਫਲਤਾ ਮਿਲੇਗੀ।
27 ਮਈ 2024, ਸੋਮਵਾਰ
ਜੇਠ ਵਦੀ ਤਿੱਥੀ ਚੌਥ (ਸ਼ਾਮ 4.54 ਤੱਕ) ਅਤੇ ਮਗਰੋਂ ਤਿੱਥੀ ਪੰਚਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਧਨ 'ਚ
ਮੰਗਲ ਮੀਨ 'ਚ
ਬੁੱਧ ਮੇਖ 'ਚ
ਗੁਰੂ ਬ੍ਰਿਖ 'ਚ
ਸ਼ੁੱਕਰ ਬ੍ਰਿਖ 'ਚ
ਸ਼ਨੀ ਕੁੰਭ 'ਚ
ਰਾਹੂ ਮੀਨ 'ਚ
ਕੇਤੂ ਕੰਨਿਆ 'ਚ
ਬਿਕ੍ਰਮੀ ਸੰਮਤ : 2081, ਜੇਠ ਪ੍ਰਵਿਸ਼ਟੇ 14, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 6 (ਜੇਠ), ਹਿਜਰੀ ਸਾਲ 1445,ਮਹੀਨਾ : ਜ਼ਿਲਕਾਦ, ਤਰੀਕ: 18, ਸੂਰਜ ਉਦੇ ਸਵੇਰੇ 5.29 ਵਜੇ, ਸੂਰਜ ਅਸਤ ਸ਼ਾਮ 7.21 ਵਜੇ (ਜਲੰਧਰ ਟਾਈਮ) ਨਕਸ਼ੱਤਰ: ਪੁਰਵਾ ਖਾੜਾ (ਸਵੇਰੇ 10.14 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾਖਾੜਾ, ਯੋਗ: ਸ਼ੁੱਭ (ਸਵੇਰੇ 6.37 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਧਨ ਰਾਸ਼ੀ 'ਤੇ (ਸ਼ਾਮ 4.05 ਤੱਕ) ਅਤੇ ਮਗਰੋਂ ਮਕਰ ਰਾਸ਼ੀ 'ਤੇ ਪ੍ਰਵੇਸ਼ ਕਰੇਗਾ ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਜਵਾਹਰ ਲਾਲ ਨਹਿਰੂ ਪੁੰਨ ਤਿੱਥੀ।
-(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਬ੍ਰਿਖ ਰਾਸ਼ੀ ਵਾਲਿਆਂ ਦਾ ਸਿਹਤ ਸਿਤਾਰਾ ਕਮਜ਼ੋਰ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
NEXT STORY