ਮੇਖ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ’ਚ ਸਫਲਤਾ, ਇਰਾਦਿਆਂ ’ਚ ਮਜ਼ਬੂਤੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਬ੍ਰਿਖ : ਸਿਤਾਰਾ ਕਿਉਂਕਿ ਨੁਕਸਾਨ ਕਰਾਉਣ ਵਾਲਾ ਹੈ, ਇਸ ਲਈ ਨਾ ਸਿਰਫ ਲੈਣ-ਦੇਣ ਦੇ ਕੰਮਾਂ ’ਚ ਹੀ ਸਾਵਧਾਨੀ ਵਰਤੋ ਸਗੋਂ ਲਿਖਣ-ਪੜ੍ਹਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ।
ਮਿਥੁਨ : ਮਿੱਟੀ, ਰੇਤਾ, ਬਜਰੀ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ ਰਹੇਗੀ।
ਕਰਕ : ਸਰਕਾਰੀ ਕੰਮਾਂ ਲਈ ਨਾ ਸਿਰਫ ਆਪ ਦੀ ਭੱਜ-ਦੌੜ ਹੀ ਚੰਗਾ ਨਤੀਜਾ ਦੇਵੇਗੀ ਸਗੋਂ ਕੋਈ ਰੁਕਾਵਟ, ਮੁਸ਼ਕਲ ਵੀ ਰਸਤੇ ’ਚੋਂ ਹਟ ਸਕਦੀ ਹੈ।
ਸਿੰਘ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ, ਉਂਝ ਆਪ ਪੂਰੀ ਤਰ੍ਹਾਂ ਐਕਟਿਵ ਵੀ ਰਹੋਗੇ।
ਕੰਨਿਆ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਸਹੀ ਰਹੇਗਾ, ਲਿਖਣ-ਪੜ੍ਹਣ ਦੇ ਕੰਮ ਕਰਦੇ ਸਮੇਂ ਸੁਚੇਤ ਰਹੋ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਆਪ ਹਿੰਮਤੀ ਉਤਸ਼ਾਹੀ ਅਤੇ ਐਕਟਿਵ ਰਹੋਗੇ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਸ਼ਚਕ : ਸ਼ਤਰੂ ਉਭਰਦੇ, ਸਿਮਟਦੇ ਤਾਂ ਰਹਿਣਗੇ ਪਰ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਉਨ੍ਹਾਂ ਦੀ ਕੋਈ ਖਾਸ ਪੇਸ਼ ਨਾ ਚੱਲ ਸਕੇਗੀ।
ਧਨ : ਜਨਰਲ ਸਿਤਾਰਾ ਬਿਹਤਰ, ਸੰਤਾਨ ਦੇ ਸੁਪੋਰਟਿਵ ਰੁਖ ਕਰ ਕੇ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ।
ਮਕਰ : ਕੋਰਟ ਕਚਹਿਰੀ ਦੇ ਕੰਮਾਂ ’ਚ ਆਪ ਦੀ ਪੈਠ ਵਧੇਗੀ ਅਤੇ ਆਪ ਦੀ ਗੱਲ, ਆਪ ਦੇ ਪੱਖ ਵੱਲ ਦੂਸਰੇ ਧਿਆਨ ਦੇਣਗੇ।
ਕੁੰਭ : ਵੱਡੇ ਲੋਕਾਂ ਨਾਲ ਮੇਲ-ਮਿਲਾਪ ਫਰੂਟਫੁਲ ਰਹੇਗਾ ਅਤੇ ਉਨ੍ਹਾਂ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਹੱਲ ਕਰਨ ’ਚ ਸਹਿਯੋਗ ਮਿਲੇਗਾ।
ਮੀਨ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ, ਪਲਾਨਿੰਗ, ਪ੍ਰੋਗਰਾਮਿੰਗ ਵੀ ਲਾਭ ਦੇਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।
3 ਜੂਨ 2024, ਸੋਮਵਾਰ
ਜੇਠ ਵਦੀ ਤਿੱਥੀ ਦੁਆਦਸ਼ੀ (3-4 ਮੱਧ ਰਾਤ 12.19 ਤੱਕ) ਅਤੇ ਮਗਰੋਂ ਤਿੱਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਮੇਖ ’ਚ
ਮੰਗਲ ਮੇਖ ’ਚ
ਬੁੱਧ ਬ੍ਰਿਖ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਜੇਠ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 13 (ਜੇਠ), ਹਿਜਰੀ ਸਾਲ 1445, ਮਹੀਨਾ : ਜ਼ਿਲਕਾਦ, ਤਰੀਕ: 25, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ ਸ਼ਾਮ 7.24 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (3-4 ਮੱਧ ਰਾਤ 12.05 ਤੱਕ) ਅਤੇ ਮਗਰੋਂ ਨਕਸ਼ੱਤਰ ਭਰਣੀ, ਯੋਗ : ਸੌਭਾਗਿਯ (ਸਵੇਰੇ 9.11 ਤੱਕ) ਅਤੇ ਮਗਰੋਂ ਯੋਗ ਸ਼ੋਭਨ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), 3-4 ਮੱਧ ਰਾਤ 12.05 ਤੱਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਨੂੰ ਮਹਿਸੂਸ ਹੋ ਸਕਦੀ ਹੈ ਆਰਥਿਕ ਤੰਗੀ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
NEXT STORY