ਮੇਖ : ਟੀਚਿੰਗ, ਕੋਚਿੰਗ, ਕੰਸਲਟੈਂਸੀ, ਪ੍ਰਿੰਟਿੰਗ, ਸਟੇਸ਼ਨਰੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਕਾਰੋਬਾਰੀ ਪਲਾਨਿੰਗ ਵੀ ਸਹੀ ਰਹੇਗੀ।
ਬ੍ਰਿਖ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਆਪ ਦੀ ਪ੍ਰੋਗਰਾਮਿੰਗ ਅਤੇ ਪਲਾਨਿੰਗ ਫਰੂਟਫੁੱਲ ਨਤੀਜਾ ਦੇਵੇਗੀ, ਮਨ ’ਤੇ ਸਵਛੰਦਤਾ ਪ੍ਰਭਾਵੀ ਰਹੇਗੀ।
ਮਿਥੁਨ : ਜਿਹੜੇ ਖਰਚਿਆਂ ਨੂੰ ਟਾਲ ਸਕੋ, ਟਾਲ ਦਿਓ, ਕਿਉਂਕਿ ਖਰਚਿਆਂ ਕਰ ਕੇ ਕਿਸੇ ਸਮੇਂ ਅਰਥ ਤੰਗੀ ਦਾ ਅਹਿਸਾਸ ਰਹੇਗਾ, ਸਫਰ ਵੀ ਪ੍ਰੇਸ਼ਾਨੀ ਵਾਲਾ ਰਹੇਗਾ।
ਕਰਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਕੰਮਕਾਜੀ ਦਸ਼ਾ ਸੰਵਰਨ ਵਾਲਾ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ, ਸਫਲਤਾ ਮਿਲੇਗੀ।
ਸਿੰਘ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕ ਮਿਹਰਬਾਨ ਅਤੇ ਸੁਪੋਰਟਿਵ ਰਹਿਣਗੇ, ਵਿਰੋਧੀਆਂ ਦੀ ਵੀ ਕੋਈ ਖਾਸ ਪੇਸ਼ ਨਾ ਚੱਲ ਸਕੇਗੀ।
ਕੰਨਿਆ : ਧਾਰਮਿਕ ਕੰਮਾਂ ਨੂੰ ਕਰਨ, ਧਾਰਮਿਕ ਪੋਰਾਣਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ, ਮੋਰੇਲ ਬੂਸਟਿੰਗ ਬਣੀ ਰਹੇਗੀ।
ਤੁਲਾ : ਸਿਤਾਰਾ ਸਿਹਤ ਲਈ ਠੀਕ ਨਹੀਂ, ਖਾਣਾ-ਪੀਣਾ ਵੀ ਸੁਚੇਤ ਰਹਿ ਕੇ ਕਰਨਾ ਸਹੀ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਠੀਕ-ਠਾਕ ਬਣੇ ਰਹਿਣਗੇ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਸੁਖਦ, ਫੈਮਿਲੀ ਫ੍ਰੰਟ ’ਤੇ ਮਿਠਾਸ, ਤਾਲਮੇਲ, ਸਦਭਾਅ ਬਣਿਆ ਰਹੇਗਾ, ਜਨਰਲ ਹਾਲਾਤ ਬਿਹਤਰ ਅਤੇ ਸਫਲਤਾ ਦੇਣ ਵਾਲੇ ਰਹਿਣਗੇ।
ਧਨ : ਕੋਈ ਪ੍ਰਬਲ ਸ਼ਤਰੂ ਆਪਣੇ ਟਕਰਾਵੀ ਮੂਡ ਕਰਕੇ ਆਪ ਨੂੰ ਪ੍ਰੇਸ਼ਾਨ ਅਤੇ ਅਪਸੈੱਟ ਰੱਖ ਸਕਦਾ ਹੈ, ਇਸ ਲਈ ਪੂਰੀ ਤਰ੍ਹਾਂ ਸੁਚੇਤ ਰਹਿਣਾ ਸਹੀ ਰਹੇਗਾ।
ਮਕਰ : ਸੰਤਾਨ ਨਾਲ ਤਾਲਮੇਲ ਕਰ ਕੇ ਆਪ ਦੀ ਕੋਈ ਪ੍ਰਾਬਲਮ ਸੁਲਝ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਕੁੰਭ : ਜੇ ਕਿਸੇ ਰੁਕੀ ਪਈ ਜਾਇਦਾਦ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰੋਗੇ ਤਾਂ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਮੀਨ : ਮਿੱਤਰਾਂ, ਸੱਜਣ ਸਾਥੀਆਂ ਦੀ ਮਦਦ ਅਤੇ ਸਹਿਯੋਗ ਨਾਲ ਆਪ ਨੂੰ ਆਪਣੇ ਕਿਸੇ ਪੈਂਡਿੰਗ ਪਏ ਕੰਮ ਨੂੰ ਅੱਗੇ ਵਧਾਉਣ ’ਚ ਸਫਲਤਾ ਮਿਲੇਗੀ।
26 ਸਤੰਬਰ 2021, ਐਤਵਾਰ ਅੱਸੂ ਵਦੀ ਤਿਥੀ ਪੰਚਮੀ (ਦੁਪਹਿਰ 1.05 ਤੱਕ) ਅਤੇ ਮਗਰੋਂ ਤਿਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਬਿਕ੍ਰਮੀ ਸੰਮਤ : 2078, ਅੱਸੂ ਪ੍ਰਵਿਸ਼ਟੇ11, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 4 (ਅੱਸੂ), ਹਿਜਰੀ ਸਾਲ 1443, ਮਹੀਨਾ : ਸਫਰ ਤਰੀਕ : 18, ਸੂਰਜ ਉਦੇ ਸਵੇਰੇ 6.22 ਵਜੇ, ਸੂਰਜ ਅਸਤ ਸ਼ਾਮ 6.15 ਵਜੇ (ਜਲੰਧਰ ਟਾਈਮ) ਨਕਸ਼ੱਤਰ : ਕ੍ਰਿਤਿਕਾ (ਬਾਅਦ ਦੁਪਹਿਰ 2.33 ਤੱਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਵਜਰ (ਬਾਅਦ ਦੁਪਹਿਰ 3.47 ਤੱਕ) ਅਤੇ ਮਗਰੋਂ ਯੋਗ ਸਿੱਧੀ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੰਦਰ ਛੱਠ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫ਼ਲ : ਕਾਰੋਬਾਰੀ ਕੰਮਾਂ ਲਈ ਕੀਤੀ ਭੱਜਦੌੜ ਦੇਵੇਗੀ ਚੰਗਾ ਨਤੀਜਾ
NEXT STORY