ਮੇਖ : ਕਿਉਂਕਿ ਸਿਤਾਰਾ ਉਲਝਣਾਂ ਵਾਲਾ ਹੈ, ਇਸ ਲਈ ਨਾ ਤਾਂ ਕਿਸੇ ਨਵੇਂ ਕੰਮ ਲਈ ਯਤਨ ਕਰੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।
ਬ੍ਰਿਖ : ਸਟ੍ਰਾਂਗ ਸਿਤਾਰਾ ਕਾਰੋਬਾਰੀ ਫਰੰਟ ’ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ ਪਰ ਰਾਹੂ-ਕੇਤੂ ਦੀ ਕਮਜ਼ੋਰ ਸਥਿਤੀ ਫੈਮਿਲੀ ਫਰੰਟ ’ਤੇ ਤਣਾਅ ਰੱਖੇਗੀ।
ਮਿਥੁਨ : ਜਨਰਲ ਸਿਤਾਰਾ ਸਫਲਤਾ ਦੇਣ, ਤੇਜ ਪ੍ਰਭਾਵ-ਦਬਦਬਾ ਬਣਾਈ ਰੱਖਣ ਅਤੇ ਵਿਰੋਧੀਆਂ ਨੂੰ ਕਮਜ਼ੋਰ ਬਣਾਉਣ ਵਾਲਾ ਹੋਵੇਗਾ, ਉਂਝ ਮਨ ਡਿਸਟਰਬ ਜਿਹਾ ਰਹੇਗਾ।
ਕਰਕ : ਕੰਮਕਾਜੀ ਭੱਜ-ਦੌੜ ਅਨੁਕੂਲ ਨਤੀਜਾ ਦੇਵੇਗੀ, ਜਨਰਲ ਹਾਲਾਤ ਠੀਕ-ਠਾਕ ਰਹਿਣਗੇ ਪਰ ਮਨ ’ਤੇ ਨੈਗੇਟਿਵ ਅਤੇ ਗਲਤ ਸੋਚ ਦਾ ਪ੍ਰਭਾਵ ਰਹੇਗਾ।
ਸਿੰਘ : ਮੌਸਮ ਦਾ ਐਕਸਪੋਜ਼ਰ ਆਪ ਦੀ ਸਿਹਤ ਨੂੰ ਅਪਸੈੱਟ ਰੱਖ ਸਕਦਾ ਹੈ, ਖਾਣਾ ਪੀਣਾ ਵੀ ਸੀਮਾ ’ਚ ਰਹਿ ਕੇ ਕਰਨਾ ਸਹੀ ਰਹੇਗਾ ਪਰ ਅਰਥ ਦਸ਼ਾ ਠੀਕ-ਠਾਕ ਰਹੇਗੀ।
ਕੰਨਿਆ : ਕਾਰੋਬਾਰੀ ਦਸ਼ਾ ਸੰਤੋਖਜਨਕ, ਦੋਵੇਂ ਪਤੀ-ਪਤਨੀ ਇਕ-ਦੂਜੇ ਦਾ ਲਿਹਾਜ਼ ਕਰਨਗੇ ਅਤੇ ਇਕ ਦੂਜੇ ਨੂੰ ਨਾਰਾਜ਼ ਨਾ ਕਰਨਾ ਚਾਹੁਣਗੇ, ਮਾਣ-ਯਸ਼ ਦੀ ਪ੍ਰਾਪਤੀ।
ਤੁਲਾ : ਸ਼ਤਰੂ ਆਪ ’ਤੇ ਹਾਵੀ ਹੋ ਕੇ ਆਪ ਦੀ ਪਲਾਨਿੰਗ ਅਪਸੈੱਟ ਕਰ ਸਕਦੇ ਹਨ, ਇਸ ਲਈ ਆਪ ਨੂੰ ਹਰ ਫਰੰਟ ’ਤੇ ਸੁਚੇਤ ਰਹਿਣ ਦੀ ਲੋੜ ਰਹੇਗੀ।
ਬ੍ਰਿਸ਼ਚਕ : ਆਪ ਆਪਣੀ ਸੂਝਬੂਝ ਅਤੇ ਭੱਜ-ਦੌੜ ਕਾਰਨ ਆਪਣੀ ਕਿਸੇ ਪਲਾਨਿੰਗ, ਪ੍ਰੋਗਰਾਮਿੰਗ ਨੂੰ ਕੁਝ ਅੱਗੇ ਵਧਾਉਣ ’ਚ ਸਫਲ ਹੋ ਸਕਦੇ ਹੋ, ਮਾਣ-ਸਨਮਾਨ ਦੀ ਪ੍ਰਾਪਤੀ।
ਧਨ : ਰਾਜ ਦਰਬਾਰ ’ਚ ਅਤੇ ਅਫਸਰਾਂ ਅੱਗੇ ਜਾਣ ’ਤੇ ਜਿਥੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਉਥੇ ਵੱਡੇ ਲੋਕਾਂ ਦੇ ਰੁਖ ’ਚ ਹਮਦਰਦੀ ਦਿਸੇਗੀ।
ਮਕਰ : ਜਨਰਲ ਸਿਤਾਰਾ ਮਜ਼ਬੂਤ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਜ਼ਰੂਰੀ।
ਕੁੰਭ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਿਸੇ ਉਲਝੇ ਰੁਕੇ ਕੰਮ ਨੂੰ ਬਿਹਤਰ ਬਣਾਉਣ ਵਾਲਾ ਪਰ ਸਰਕਾਰੀ ਕੰਮਾਂ ’ਚ ਸਾਵਧਾਨੀ ਰੱਖੋ।
ਮੀਨ : ਕੰਮਕਾਜੀ ਦਸ਼ਾ ਬਿਹਤਰ, ਕੋਸ਼ਿਸ਼ਾਂ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ ਪਰ ਦੁਪਹਿਰ ਤੱਕ ਪੈਰ ਫਿਸਲਣ ਅਤੇ ਸਿਹਤ ਦੇ ਵਿਗੜਣ ਦਾ ਡਰ ਰਹੇਗਾ।
16 ਨਵੰਬਰ 2021, ਮੰਗਲਵਾਰ ਕੱਤਕ ਸੁਦੀ ਤਿਥੀ ਦੁਆਦਸ਼ੀ (ਸਵੇਰੇ 7.52 ਤੱਕ) ਅਤੇ ਮਗਰੋਂ ਤਿਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਮੀਨ ’ਚ
ਮੰਗਲ ਤੁਲਾ ’ਚ
ਬੁੱਧ ਤੁਲਾ ’ਚ
ਗੁਰੂ ਮਕਰ ’ਚ
ਸ਼ੁੱਕਰ ਧਨ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਮੱਘਰ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 25 (ਕੱਤਕ), ਹਿਜਰੀ ਸਾਲ 1443, ਮਹੀਨਾ : ਰਬਿ ਉਲਸਾਨੀ, ਤਰੀਕ : 10, ਸੂਰਜ ਉਦੇ ਸਵੇਰੇ 7.00 ਵਜੇ, ਸੂਰਜ ਅਸਤ ਸ਼ਾਮ 5.25 ਵਜੇ (ਜਲੰਧਰ ਟਾਈਮ) ਨਕਸ਼ੱਤਰ : ਰੇਵਤੀ (ਰਾਤ 8.14 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਯੋਗ : ਸਿੱਧੀ (16-17 ਮੱਧ ਰਾਤ 1.46 ਤੱਕ) ਅਤੇ ਮਗਰੋਂ ਯੋਗ ਵਿਅਤੀਘਾਤ, ਚੰਦਰਮਾ : ਮੀਨ ਰਾਸ਼ੀ ’ਤੇ (ਰਾਤ 8.14 ਤੱਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਰਾਤ 8.14 ਤੱਕ), ਰਾਤ 8.14 ਤੱਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਭੋਮ ਪ੍ਰਦੋਸ਼ ਵਰਤ, ਬਿਕ੍ਰਮੀ ਮੱਘਰ ਸੰਕ੍ਰਾਂਤੀ ਸੂਰਜ ਦੁਪਹਿਰ 1.01 (ਜਲੰਧਰ ਟਾਈਮ) ’ਤੇ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਨੈਸ਼ਨਲ ਪ੍ਰੈੱਸ ਡੇ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਬ੍ਰਿਖ ਰਾਸ਼ੀ ਵਾਲਿਆਂ ਨੂੰ ਮੈਡੀਸਨ, ਕੰਸਲਟੈਂਸੀ ਤੇ ਇਨਾਂ ਹੋਰ ਕੰਮਾਂ ’ਚ ਮਿਲੇਗਾ ਭਰਪੂਰ ਲਾਭ
NEXT STORY