ਅਲਾਸਕਾ- ਅਲਾਸਕਾ ਦੇ ਅਲੇਟੀਅਨ ਟਾਪੂ 'ਤੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.2 ਦਰਜ ਕੀਤੀ ਗਈ ਹੈ। ਇਸ ਦੀ ਜਾਣਕਾਰੀ ਅਮਰੀਕੀ ਭੂ-ਵਿਗਿਆਨ ਸਰਵੇਖਣ ਵਲੋਂ ਦਿੱਤੀ ਗਈ ਹੈ। ਭੂਚਾਲ ਦੇ ਝਟਕੇ ਸਥਾਨਕ ਸਮੇਂ ਮੁਤਾਬਕ ਸਵੇਰੇ 05:53 ਵਜੇ ਟਾਪੂ 'ਤੇ ਟਾਨਾਗਾ ਜਵਾਲਾਮੁਖੀ ਤੋਂ 22 ਕਿਲੋਮੀਟਰ ਪੂਰਬ ਵੱਲ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ 10 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਭੂਚਾਲ ਤੋਂ ਬਾਅਦ ਅਜੇ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਤੇ ਨਾ ਹੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਦਾਵੋਸ 'ਚ ਬੋਲੋ ਇਮਰਾਨ, ਅਖਬਾਰ ਪੜ੍ਹਨੀ ਤੇ ਚੈਟ ਸ਼ੋਅ ਦੇਖਣਾ ਕੀਤਾ ਬੰਦ
NEXT STORY