ਰੋਮ (ਕੈਂਥ): ਪ੍ਰਦੇਸੀ ਜਾ ਵਸੇ ਪੰਜਾਬੀ ਜਿੱਥੇ ਸਖ਼ਤ ਮਿਹਨਤ ਨਾਲ ਆਰਥਿਕ ਤੌਰ 'ਤੇ ਮਜਬੂਤ ਹੋਏ ਹਨ ਉੱਥੇ ਉਹਨਾਂ ਦੀ ਸੁਹਿਰਦ ਨਵੀਂ ਪੰਨੀਰੀ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੀ ਹੈ। ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਚ ਰਹਿੰਦੇ ਜੋਧਪੁਰੀ ਪਰਿਵਾਰ ਦੇ 16 ਸਾਲਾਂ ਪੁੱਤਰ ਵਿਸ਼ਵ ਅਜੀਤ ਸਿੰਘ ਨਿੱਕੂ ਨੇ ਪਿਛਲੇ ਦਿਨੀ ਵੈਸਟ ਫਲਾਂਦਰਨ ਸੂਬੇ ਦੇ ਸ਼ਹਿਰ ਕੋਰਤਰਿਕ ਵਿੱਚ ਹੋਈ ਵੈਸਟ ਫਲਾਮਿਸ਼ ਕਰਾਟੇ ਚੈਂਪੀਅਨਸ਼ਿੱਪ ਵਿੱਚ ਜਾਪਾਨ ਕਰਾਟੇ ਕਲੱਬ ਈਪਰ ਵੱਲੋਂ ਪਹਿਲੀ ਵਾਰ ਭਾਗ ਲੈਂਦਿਆਂ ਅਪਣੀ ਉਮਰ ਦੇ ਵਰਗ ਵਿੱਚ ਦੂਜਾ ਸਥਾਨ ਹਾਸਲ ਕੀਤਾ।
ਵੈਸਟ ਫਲਾਮਿਸ਼ ਸਟੇਟ ਚੈਂਪੀਅਨਸ਼ਿੱਪ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ ਵਾਲਾ ਵਿਸ਼ਵ ਅਜੀਤ ਸਿੰਘ ਪਹਿਲਾ ਪੰਜਾਬੀ ਮੁੰਡਾ ਹੈ ਜੋ ਬੇਸ਼ੱਕ ਹੁਣ ਬੈਲਜ਼ੀਅਮ ਨਾਗਰਿਕ ਹੈ ਪਰ ਪੰਜਾਬ ਦੇ ਬਰਨਾਲਾ ਜ਼ਿਲੇ ਦੇ ਪਿੰਡ ਜੋਧਪੁਰ ਦਾ ਜੰਮਪਲ ਅਤੇ ਮਰਹੂਮ ਨਕਸਲਾਈਟ ਸਰਪੰਚ ਅਮਰਜੀਤ ਸਿੰਘ ਦਾ ਪੋਤਰਾ ਹੈ।
ਨਾਈਜਰ 'ਚ ਸਮਾਹੋਰ ਦੌਰਾਨ ਮਚੀ ਹਫੜਾ-ਦਫੜੀ, 15 ਔਰਤਾਂ ਤੇ 5 ਬੱਚਿਆਂ ਦੀ ਮੌਤ
NEXT STORY