ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ COP26 ਸੰਮੇਲਨ ਦੌਰਾਨ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਦਰਅਸਲ ਜਦੋਂ ਬਾਈਡੇਨ ਪ੍ਰਿੰਸ ਚਾਰਲਸ ਦੀ ਪਤਨੀ ਕੈਮਿਲਾ ਪਾਰਕਰ ਬਾਊਲਸ ਨਾਲ ਗੱਲਬਾਤ ਕਰ ਰਹੇ ਸਨ, ਉਦੋਂ ਕੁੱਝ ਅਜਿਹਾ ਹੋ ਗਿਆ, ਜਿਸ ਦੀ ਕਲਪਨਾ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।
ਇਹ ਵੀ ਪੜ੍ਹੋ : ਸ਼ਰਮਨਾਕ: ਸ਼ਖ਼ਸ ਨੇ ਮੁਰਦਾਘਰ ’ਚ 100 ਲਾਸ਼ਾਂ ਨਾਲ ਕੀਤਾ ਜਬਰ-ਜ਼ਿਨਾਹ, ਬਣਾਈ ਵੀਡੀਓ
‘ਡੇਲੀ ਸਟਾਰ’ ਦੀ ਰਿਪੋਰਟ ਮੁਤਾਬਕ ਸੰਮੇਲਨ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕੈਮਿਲਾ ਪਾਰਕਰ ਬਾਊਲਸ ਨਾਲ ਗੱਲਬਾਤ ਕਰ ਰਹੇ ਸਨ, ਉਦੋਂ ਉਨ੍ਹਾਂ ਨੇ ਜ਼ੋਰਦਾਰ ਆਵਾਜ਼ ਨਾਲ ਗੈਸ ਪਾਸ ਕੀਤੀ। ਆਵਾਜ਼ ਇੰਨੀ ਜ਼ਿਆਦਾ ਸੀ ਕਿ ਸਾਰਿਆਂ ਦਾ ਧਿਆਨ ਬਾਈਡੇਨ ’ਤੇ ਚਲਾ ਗਿਆ ਪਰ ਉਨ੍ਹਾਂ ਨੇ ਇਸ ਤਰ੍ਹਾਂ ਪ੍ਰਤੀਕਿਰਿਆ ਦਿੱਤੀ, ਜਿਵੇਂ ਕੁੱਝ ਹੋਇਆ ਹੀ ਨਹੀਂ ਹੈ। ਕੈਮਿਲਾ ਵੀ ਬਿਨਾਂ ਕੋਈ ਪ੍ਰਤੀਕਿਰਿਆ ਦਿੱਤੇ ਬਾਈਡੇਨ ਨਾਲ ਗੱਲਬਾਤ ਕਰਦੀ ਰਹੀ।
ਇਹ ਵੀ ਪੜ੍ਹੋ : UAE ’ਚ ਗ਼ੈਰ-ਮੁਸਲਮਾਨਾਂ ਨੂੰ ਆਪਣੇ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਾਉਣ ਸਮੇਤ ਮਿਲੇ ਇਹ ਅਧਿਕਾਰ
ਰਿਪੋਰਟ ਵਿਚ ਸੰਮੇਲਨ ਵਿਚ ਮੌਜੂਦ ਇਕ ਸ਼ਖ਼ਸ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਜਦੋਂ ਗੈਸ ਪਾਸ ਕੀਤੀ, ਉਦੋਂ ਜ਼ੋਰ ਨਾਲ ਆਵਾਜ਼ ਆਈ। ਕੁੱਝ ਹੀ ਸਕਿੰਟਾਂ ਵਿਚ ਉਥੇ ਬਦਲੂ ਫੈਲ ਗਈ ਪਰ ਇਸ ਦੇ ਬਾਵਜੂਦ ਕਿਸੇ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਕੈਮਿਲਾ ਪਾਰਕਰ ਬਾਊਲਸ ਵੀ ਇਸ ਨੂੰ ਨਜ਼ਰਅੰਦਾਜ਼ ਕਰਕੇ ਜੋਅ ਬਾਈਡੇਨ ਨਾਲ ਗੱਲਬਾਤ ਕਰਦੀ ਸੀ। ਖ਼ੁਦ ਰਾਸ਼ਟਰਪਤੀ ਨੇ ਵੀ ਇੰਝ ਜਤਾਇਆ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ 'ਚ ਇਸ ਮਹੀਨੇ ਖ਼ਤਮ ਹੋਵੇਗੀ ਤਾਲਾਬੰਦੀ
NEXT STORY