ਓਟਾਵਾ (ਏਜੰਸੀ)- ਕੈਨੇਡਾ ਵਿਚ ਮੰਕੀਪਾਕਸ ਦੇ 1059 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਬਲਿਕ ਹੈਲਥ ਏਜੰਸੀ (PHAC) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਏਜੰਸੀ ਨੇ ਕਿਹਾ ਕਿ ਸ਼ੁੱਕਰਵਾਰ ਤੱਕ ਪੁਸ਼ਟੀ ਕੀਤੇ ਕੇਸਾਂ ਵਿੱਚੋਂ 511 ਮਾਮਲੇ ਓਨਟਾਰੀਓ, 426 ਕਿਊਬਿਕ, 98 ਬ੍ਰਿਟਿਸ਼ ਕੋਲੰਬੀਆ, 19 ਅਲਬਰਟਾ, 3 ਸਸਕੈਚਵਨ ਅਤੇ 2 ਯੂਕੋਨ ਤੋਂ ਹਨ।
PHAC ਨੇ ਕਿਹਾ ਕਿ ਸਰਕਾਰ ਦੇਸ਼ ਵਿਆਪੀ ਰਣਨੀਤਕ ਪ੍ਰਤੀਕਿਰਿਆ ਦੇ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਸੂਬਾਈ ਅਤੇ ਖੇਤਰੀ ਜਨਤਕ ਸਿਹਤ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਏਜੰਸੀ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤੱਕ ਇਮਵਾਮਿਊਨ ਵੈਕਸੀਨ ਦੀਆਂ 80,000 ਤੋਂ ਵੱਧ ਖੁਰਾਕਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਇੱਥੋਂ ਦੀਆਂ ਲੈਬਸ ਟੈਕਨੀਸ਼ੀਅਨਾਂ ਨੂੰ ਕੰਟਰੋਲ ਸਮੱਗਰੀ ਅਤੇ ਪ੍ਰੋਟੋਕੋਲ ਮੁਹੱਈਆ ਕਰਵਾ ਕੇ ਇਸ ਦੀ ਜਾਂਚ ਵਿੱਚ ਮਦਦ ਕਰ ਰਹੀਆਂ ਹਨ।
ਮਨਦੀਪ ਕੌਰ ਖੁਦਕੁਸ਼ੀ ਮਾਮਲਾ, ਭਾਰਤ ’ਚ ਮਾਪੇ ਕਰਦੇ ਰਹੇ ਉਡੀਕ, ਪਤੀ ਨੇ ਅਮਰੀਕਾ 'ਚ ਕਰ ਦਿੱਤਾ ਅੰਤਿਮ ਸੰਸਕਾਰ
NEXT STORY