ਇੰਟਰਨੈਸ਼ਨਲ ਡੈਸਕ- ਚੀਨ ਦੇ ਸਭ ਤੋਂ ਮਸ਼ਹੂਰ ਕਾਮੇਡੀਅਨ ਅਤੇ ਟ੍ਰੇਡੀਸ਼ਨਲ ਕਾਮੇਡੀ ਆਰਟ 'ਕ੍ਰੌਸਟਾਕ' ਨੂੰ ਮੁੜ ਜਿਉਂਦਾ ਕਰਨ ਵਾਲੇ ਗੁਓ ਦੇਗਾਂਗ ਖ਼ਿਲਾਫ਼ ਇੱਕ ਲਾਈਵ ਸ਼ੋਅ ਦੌਰਾਨ ਇਨਕਲਾਬੀ ਗੀਤ ਦੇ ਬੋਲ ਬਦਲਣ ਕਾਰਨ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੁਹਾਨ ਦੇ 'ਕਲਚਰ ਅਤੇ ਟੂਰਿਜ਼ਮ ਬਿਊਰੋ' ਵੱਲੋਂ ਕੀਤੀ ਜਾ ਰਹੀ ਇਸ ਜਾਂਚ ਤੋਂ ਬਾਅਦ ਉਨ੍ਹਾਂ ਦੇ ਕਈ ਆਗਾਮੀ ਸ਼ੋਅ ਰੱਦ ਕਰ ਦਿੱਤੇ ਗਏ ਹਨ।
ਜੁਲਾਈ ਦੇ ਅਖੀਰ ਵਿੱਚ ਵੁਹਾਨ ਵਿਖੇ ਇੱਕ ਪੇਚਿੰਗ ਓਪੇਰਾ ਸ਼ੋਅ ਦੌਰਾਨ ਗੁਓ ਦੇਗਾਂਗ ਨੇ 1956 ਦੇ ਮਸ਼ਹੂਰ ਇਨਕਲਾਬੀ ਗੀਤ "Playing My Beloved Pipa" ਦੀ ਇੱਕ ਲਾਈਨ 'ਚ ਬਦਲਾਅ ਕੀਤਾ ਸੀ। ਅਸਲ ਗੀਤ ਦੀ ਲਾਈਨ "ਵੇਈਸ਼ਾਨ ਝੀਲ 'ਤੇ ਸ਼ਾਂਤੀ ਹੈ" ਦੀ ਜਗ੍ਹਾ ਉਨ੍ਹਾਂ ਨੇ ਮਜ਼ਾਕ ਵਿੱਚ "ਫੋਰਬਿਡਨ ਸਿਟੀ 'ਚ ਸ਼ਾਂਤੀ ਹੈ" ਗਾ ਦਿੱਤਾ ਸੀ।
ਇਹ ਵੀ ਪੜ੍ਹੋ- ''7,000 ਮੀਲ ਦੂਰੋਂ ਹੀ ਕਰੀ ਜਾਂਦੇ ਹੋਰਮੁਜ਼ 'ਤੇ ਦਾਅਵੇ..!'', ਇਰਾਨ ਨੇ ਟਰੰਪ ਨੂੰ ਦਿੱਤਾ ਠੋਕਵਾਂ ਜਵਾਬ
ਇੱਕ ਦਰਸ਼ਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਕਿ ਗੁਓ ਨੇ ਇੱਕ ਇਨਕਲਾਬੀ ਕਲਾਕ੍ਰਿਤੀ ਨੂੰ ਵਿਗਾੜ ਕੇ ਗ਼ਲਤ ਤਰੀਕੇ ਨਾਲ ਪੇਸ਼ ਕੀਤਾ। ਇਸ ਤੋਂ ਇਲਾਵਾ, ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ੋਅ ਦੌਰਾਨ ਬਦਲੇ ਗਏ ਇਹ ਬੋਲ ਪਹਿਲਾਂ ਤੋਂ ਮਨਜ਼ੂਰੀ ਲਈ ਜਮ੍ਹਾਂ ਕਰਵਾਏ ਗਏ ਸਕ੍ਰਿਪਟ ਮਟੀਰੀਅਲ 'ਚ ਸ਼ਾਮਲ ਨਹੀਂ ਸਨ, ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਮਾਮਲੇ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਸ਼ਿਆਨ ਸਮੇਤ ਕਈ ਸ਼ਹਿਰਾਂ 'ਚ ਉਨ੍ਹਾਂ ਦੇ 10ਵੀਂ ਐਨੀਵਰਸਰੀ ਟੂਰ ਦੇ ਆਗਾਮੀ ਸ਼ੋਅ ਰੱਦ ਕਰ ਦਿੱਤੇ ਗਏ ਹਨ ਅਤੇ ਖਰੀਦਦਾਰਾਂ ਨੂੰ ਟਿਕਟ ਦੇ ਪੈਸੇ ਵੀ ਰਿਫੰਡ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਚੀਨ 'ਚ ਕਲਾਕਾਰਾਂ ਅਤੇ ਕਾਮੇਡੀਅਨਾਂ 'ਤੇ ਸਰਕਾਰੀ ਵਿਚਾਰਧਾਰਾ ਅਤੇ ਨਿਗਰਾਨੀ ਦੀ ਸਖ਼ਤੀ ਲਗਾਤਾਰ ਵਧ ਰਹੀ ਹੈ। ਇਸ ਤੋਂ ਪਹਿਲਾਂ 2023 'ਚ ਇੱਕ ਹੋਰ ਕਾਮੇਡੀਅਨ ਲੀ ਹਾਓਸ਼ੀ 'ਤੇ ਚੀਨੀ ਫੌਜ ਨਾਲ ਸਬੰਧਤ ਮਜ਼ਾਕ ਕਰਨ 'ਤੇ 2 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ ਅਤੇ ਉਸ 'ਤੇ ਬੈਨ ਵੀ ਲਗਾ ਦਿੱਤਾ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੰਗਲਾਦੇਸ਼ 'ਚ ਅਲ-ਕਾਇਦਾ ਦੀ ਸਰਗਰਮੀ ਵਧੀ ; ਪੁਲਿਸ ਹਾਈ ਅਲਰਟ 'ਤੇ
NEXT STORY