ਵਾਸ਼ਿੰਗਟਨ (ਆਈਏਐਨਐਸ): ਅਮਰੀਕਾ ਵਿੱਚ ਉੱਚ ਸਿੱਖਿਆ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਇੱਕ ਸਾਲ ਦੇ ਅੰਦਰ 13.5 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ (DHS) ਦੇ 'ਸਟੂਡੈਂਟ ਐਂਡ ਐਕਸਚੇਂਜ ਵਿਜ਼ੀਟਰ ਇਨਫਰਮੇਸ਼ਨ ਸਿਸਟਮ' (SEVIS) ਦੁਆਰਾ ਜਾਰੀ ਅੰਕੜਿਆਂ ਅਨੁਸਾਰ, ਅਕਤੂਬਰ 2026 ਵਿੱਚ ਅਮਰੀਕਾ ਵਿੱਚ ਸਰਗਰਮ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟ ਕੇ 3,16,893 ਰਹਿ ਗਈ ਹੈ, ਜੋ ਕਿ ਅਕਤੂਬਰ 2025 ਵਿੱਚ 3,66,258 ਸੀ। ਇਸ ਤਰ੍ਹਾਂ ਇੱਕ ਸਾਲ ਦੇ ਅੰਦਰ 49,365 ਭਾਰਤੀ ਵਿਦਿਆਰਥੀ ਘਟੇ ਹਨ। ਇਸ ਗਿਰਾਵਟ ਦੇ ਬਾਵਜੂਦ ਭਾਰਤ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ।
ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਸਭ ਤੋਂ ਵੱਡੀ ਗਿਰਾਵਟ ਮਾਸਟਰਜ਼ ਪੱਧਰ 'ਤੇ ਦੇਖਣ ਨੂੰ ਮਿਲੀ ਹੈ, ਜਿੱਥੇ ਵਿਦਿਆਰਥੀਆਂ ਦੀ ਗਿਣਤੀ 2,92,929 ਤੋਂ ਘਟ ਕੇ 2,34,034 ਰਹਿ ਗਈ ਹੈ, ਜੋ ਕਿ ਲਗਭਗ 20 ਫੀਸਦੀ ਦੀ ਗਿਰਾਵਟ ਹੈ। ਦੂਜੇ ਪਾਸੇ, ਡਾਕਟਰੇਟ (PhD) ਪੱਧਰ 'ਤੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 28,609 ਤੋਂ ਵਧ ਕੇ 41,729 ਹੋ ਗਈ ਹੈ। ਬੈਚਲਰਜ਼ ਡਿਗਰੀ ਦੇ ਵਿਦਿਆਰਥੀਆਂ ਦੀ ਗਿਣਤੀ ਅਕਤੂਬਰ 2025 'ਚ 38,522 ਸੀ, ਜੋ ਅਕਤੂਬਰ 2026 'ਚ ਘਟ ਕੇ 36,011 ਰਹਿ ਗਈ ਹੈ।ਕੁੱਲ ਭਾਰਤੀ ਵਿਦਿਆਰਥੀਆਂ ਵਿੱਚ 1,95,341 ਪੁਰਸ਼ ਅਤੇ 1,21,552 ਮਹਿਲਾਵਾਂ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ- 3 ਲੱਖ ਤੋਂ ਵਧੇਰੇ ਲੋਕਾਂ ਦਾ ਅਮਰੀਕਾ ਵਸਣ ਦਾ ਸੁਪਨਾ ਟੁੱਟਿਆ ! ਟਰੰਪ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ
SEVIS ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 12,83,240 ਤੋਂ ਘਟ ਕੇ 11,92,572 ਰਹਿ ਗਈ ਹੈ, ਜਿਸ ਵਿੱਚ 7.1 ਫੀਸਦੀ ਦੀ ਗਿਰਾਵਟ ਆਈ ਹੈ। ਦੂਜੇ ਨੰਬਰ 'ਤੇ ਰਹਿਣ ਵਾਲੇ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ 10.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ 2,45,038 ਤੋਂ ਘਟ ਕੇ 2,20,157 ਰਹਿ ਗਈ ਹੈ। ਅਮਰੀਕਾ ਵਿੱਚ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਭਾਰਤ ਦੀ ਹਿੱਸੇਦਾਰੀ 28.5 ਫੀਸਦੀ ਤੋਂ ਘਟ ਕੇ 26.6 ਫੀਸਦੀ ਰਹਿ ਗਈ ਹੈ। ਇਸ ਤੋਂ ਇਲਾਵਾ ਨੇਪਾਲ ਦੇ ਸਰਗਰਮ ਵਿਦਿਆਰਥੀਆਂ ਦੀ ਗਿਣਤੀ ਵੀ 35,273 ਤੋਂ ਘਟ ਕੇ 33,992 ਰਹਿ ਗਈ ਹੈ।
ਰਿਪੋਰਟ ਅਨੁਸਾਰ, ਇਸ ਗਿਰਾਵਟ ਦਾ ਮੁੱਖ ਕਾਰਨ ਸਟੂਡੈਂਟ ਵੀਜ਼ਾ ਦੀ ਸਖ਼ਤ ਜਾਂਚ, OPT ਅਤੇ STEM ਐਕਸਟੈਂਸ਼ਨਾਂ 'ਤੇ ਪ੍ਰਸਤਾਵਿਤ ਨਵੀਆਂ ਫੀਸਾਂ, ਅਤੇ ਇਮੀਗ੍ਰੇਸ਼ਨ ਨਿਯਮਾਂ 'ਚ ਕੀਤੀ ਜਾ ਰਹੀ ਸਖ਼ਤੀ ਹੈ। ਭਾਰਤੀ-ਅਮਰੀਕੀ ਨੇਤਾਵਾਂ ਦੇ ਗੈਰ-ਲਾਭਕਾਰੀ ਨੈੱਟਵਰਕ 'ਇੰਡੀਆਸਪੋਰਾ' ਨੇ 30 ਅਕਤੂਬਰ ਨੂੰ ਜਾਰੀ ਬਿਆਨ 'ਚ ਕਿਹਾ ਹੈ ਕਿ ਚੋਣਾਂ ਦੇ ਇਸ ਦੌਰ 'ਚ ਵਧ ਰਹੀ ਭਾਰਤ-ਵਿਰੋਧੀ ਬਿਆਨਬਾਜ਼ੀ ਦੇ ਚਲਦਿਆਂ ਘੱਟ ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਪੜ੍ਹਾਈ ਨੂੰ ਤਰਜੀਹ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ਦੇ 'ਟ੍ਰਾਂਜ਼ਿਟ ਕਾਰੀਡੋਰ ਦਾ ਹੋਇਆ ਵਿਰੋਧ ! NCP ਆਗੂ ਨੇ ਦਿੱਤੀ ਚਿਤਾਵਨੀ, ਕਿਹਾ- 'ਨਹੀਂ ਦੇਵਾਂਗੇ ਜ਼ਮੀਨ...'
NEXT STORY