ਮਿਲਾਨ , ਇਟਲੀ (ਸਾਬੀ ਚੀਨੀਆ ): ਸਿੱਖ ਧਰਮ ਦੇ ਮਹਾਨ ਸੇਵਕ ਅਤੇ ਲੰਗਰ ਸੇਵਾ ਦੇ ਪ੍ਰਸਿੱਧ ਪ੍ਰਚਾਰਕ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਨਾਂਦੇੜ ਵਾਲਿਆਂ ਦੀ ਮਿੱਠੀ ਯਾਦ ਵਿੱਚ ਟੋਰਾਂਟੋ ਦੇ ਡਿਕਸੀ ਰੋਡ ਸਥਿਤ ਗੁਰਦੁਆਰਾ ਉਨਟਾਰੀਓ ਖਾਲਸਾ ਦਰਬਾਰ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਅਖੰਡ ਪਾਠ ਸਾਹਿਬ ਦੀ ਸ਼ੁਰੂਆਤ 6 ਮਾਰਚ ਨੂੰ ਹੋਈ ਅਤੇ ਭੋਗ 8 ਮਾਰਚ ਵਾਲੇ ਦਿਨ ਪਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੈਕਟਰੀ ਪਰਮਜੀਤ ਸਿੰਘ ਗਿੱਲ ਵੱਲੋਂ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਬਾਰੇ ਆਈਆਂ ਹੋਈਆਂ ਸੰਗਤਾਂ ਨੂੰ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਰਣਬੀਰ ਸਿੰਘ ਪਰਹਾਰ ਵੱਲੋਂ ਵੀ ਬਹੁਤ ਖੂਬਸੂਰਤ ਢੰਗ ਨਾਲ ਬਾਬਾ ਜੀ ਦੇ ਜੀਵਨ ਬਾਰੇ ਆਈਆਂ ਹੋਈਆਂ ਸੰਗਤਾਂ ਨੂੰ ਦੱਸਿਆ ਗਿਆ ਅਤੇ ਅਗਲੇ ਸਾਲ ਹੋਣ ਵਾਲੇ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕੀਤੀ ਗਈ।

ਸਮਾਗਮ ਵਿੱਚ ਸੈਂਕੜੇ ਸਿੱਖ ਸੰਗਤ ਨੇ ਹਿੱਸਾ ਲਿਆ, ਜਿਸ ਵਿੱਚ ਟੋਰਾਂਟੋ, ਬਰੈਂਪਟਨ ,ਮਿਸੀਸਾਗਾ ਅਤੇ ਹੋਰ ਸ਼ਹਿਰਾਂ ਤੋਂ ਲੋਕ ਪਹੁੰਚੇ ਹੋਏ ਸਨ। ਭੋਗ ਤੋਂ ਬਾਅਦ ਢਾਡੀ ਵਾਰਾਂ ਅਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਭਾਈ ਅਮਨਦੀਪ ਸਿੰਘ ਭੁੱਲਾਰਾਈ ਦੇ ਢਾਡੀ ਜੱਥੇ ਵੱਲੋਂ ਢਾਡੀ ਵਾਰਾਂ ਗਾਉਂਦੇ ਆਈਆਂ ਹੋਈਆਂ ਸੰਗਤਾਂ ਵਿੱਚ ਜੋਸ਼ ਭਰਿਆ ਗਿਆ ਅਤੇ ਕੀਰਤਨ ਦੀ ਸੇਵਾ ਭਾਈ ਜਗਦੀਸ਼ ਸਿੰਘ ਜਲਪੋਤਾਂ ਵਾਲਿਆਂ ਦੇ ਜੱਥੇ ਵੱਲੋਂ ਕੀਤੀ ਗਈ। ਇਸ ਮੌਕੇ ਓਂਕਾਰ ਸਿੰਘ ਪਰਮਾਰ, ਜਸਵੀਰ ਸਿੰਘ ਪਰਮਾਰ ,ਜਗਜੀਤ ਸਿੰਘ ਘੁੜਿਆਲ, ਰੋਮੀ ਮਿਨਹਾਸ, ਸੁਖਬੀਰ ਸਿੰਘ ਮਾਇਉਪੱਟੀ, ਤਰਲੋਚਨ ਸਿੰਘ ਕਾਲਰਾ,ਕੁਲਦੀਪ ਸਿੰਘ ਮਿਨਹਾਸ,ਜਤਿੰਦਰ ਸਿੰਘ ਪਰਮਾਰ, ਜਗਤਾਰ ਸਿੰਘ ਮਿਨਹਾਸ ਅਤੇ ਸੁਰਿੰਦਰ ਸਿੰਘ ਪੱਪੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੀ ਆਉਣ ਵਾਲੀ ਹੈ ਤਬਾਹੀ, ਮੈਕਸੀਕੋ ਬੀਚ 'ਤੇ ਦਿੱਸੀਆਂ ਰਹੱਸਮਈ ਮੱਛੀਆਂ
NEXT STORY