ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਜਰਮਨੀ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਮਿਊਨਿਖ ਏਅਰਪੋਰਟ 'ਤੇ ਵੀਅਤਨਾਮ ਏਅਰਲਾਈਨਜ਼ ਦੇ ਇੱਕ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਿਸ ਮਗਰੋਂ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਅਸਲ 'ਚ ਟੇਕ-ਆਫ਼ ਦੌਰਾਨ ਜਹਾਜ਼ ਦਾ ਪਿਛਲਾ ਹਿੱਸਾ, ਭਾਵ ਟੇਲ ਰਨਵੇਅ ਨਾਲ ਟਕਰਾ ਗਿਆ ਸੀ, ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਫਲਾਈਟ ਨੂੰ ਤੁਰੰਤ ਵਾਪਸ ਮੋੜਨਾ ਪਿਆ।
ਵੀਅਤਨਾਮ ਏਅਰਲਾਈਨਜ਼ ਦੀ ਫਲਾਈਟ VN34 ਮਿਊਨਿਖ ਤੋਂ ਵੀਅਤਨਾਮ ਦੀ ਰਾਜਧਾਨੀ ਹਨੋਈ ਲਈ ਰਵਾਨਾ ਹੋਣ ਵਾਲੀ ਸੀ ਕਿ ਟੇਕ-ਆਫ਼ ਦੌਰਾਨ 'ਟੇਲ ਸਟ੍ਰਾਈਕ' ਹੋਣ ਕਾਰਨ ਪਾਇਲਟਾਂ ਨੇ ਜਹਾਜ਼ ਨੂੰ ਅੱਗੇ ਵਧਾਉਣ ਦੀ ਬਜਾਏ ਹਵਾ 'ਚ ਚੱਕਰ ਲਗਾ ਕੇ ਤੇਲ ਘੱਟ ਕੀਤਾ ਅਤੇ ਜਹਾਜ਼ ਨੂੰ ਸੁਰੱਖਿਅਤ ਮਿਊਨਿਖ ਏਅਰਪੋਰਟ ਦੇ ਰਨਵੇਅ 'ਤੇ ਉਤਾਰ ਲਿਆ।
ਇਹ ਵੀ ਪੜ੍ਹੋ- ''7,000 ਮੀਲ ਦੂਰੋਂ ਹੀ ਕਰੀ ਜਾਂਦੇ ਹੋਰਮੁਜ਼ 'ਤੇ ਦਾਅਵੇ..!'', ਇਰਾਨ ਨੇ ਟਰੰਪ ਨੂੰ ਦਿੱਤਾ ਠੋਕਵਾਂ ਜਵਾਬ
ਗਨੀਮਤ ਰਹੀ ਕਿ ਜਹਾਜ਼ 'ਚ ਸਵਾਰ ਸਾਰੇ ਯਾਤਰੀ ਅਤੇ ਕ੍ਰੂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਲੈਂਡਿੰਗ ਤੋਂ ਬਾਅਦ ਜਹਾਜ਼ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇ। ਵੀਅਤਨਾਮ ਏਅਰਲਾਈਨਜ਼ ਵੱਲੋਂ ਪ੍ਰਭਾਵਿਤ ਯਾਤਰੀਆਂ ਲਈ ਰਹਿਣ ਅਤੇ ਹੋਰ ਫਲਾਈਟਾਂ ਰਾਹੀਂ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਜਰਮਨ ਏਵੀਏਸ਼ਨ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਕੂਲ ਨੇੜੇ ਹੋ ਗਿਆ ਧਮਾਕਾ ! ਦਰਜਨਾਂ ਵਿਦਿਆਰਥੀ ਹੋਏ ਫੱਟੜ, ਕਾਬੁਲ 'ਚ ਮਚੀ ਹਾਹਾਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼੍ਰੀਲੰਕਾ : ਦੋ ਵੱਖ-ਵੱਖ ਮਾਮਲਿਆਂ 'ਚ ਸਾਬਕਾ ਮੰਤਰੀ ਗ੍ਰਿਫਤਾਰ
NEXT STORY