ਗ੍ਰੀਸ— ਯੂਰਪੀ ਦੇਸ਼ ਗ੍ਰੀਸ (ਯੂਨਾਨ) 'ਚ ਐਤਵਾਰ ਨੂੰ ਚੋਣਾਂ ਹੋ ਰਹੀਆਂ ਹਨ। ਇੱਥੇ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਚੋਣ ਪ੍ਰਕਿਰਿਆ ਸ਼ਾਮ ਦੇ 7 ਵਜੇ ਤਕ ਚੱਲੇਗੀ। ਇੱਥੇ 9,903,864 ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਗ੍ਰੀਸ ਇਕ ਦਹਾਕੇ ਦੌਰਾਨ ਛੇਵੀਂ ਵਾਰ ਚੋਣ ਪ੍ਰਕਿਰਿਆ 'ਚੋਂ ਲੰਘ ਰਿਹਾ ਹੈ, ਹਾਲਾਂਕਿ 2018 'ਚ ਬੇਲਆਊਟ ਪੈਕੇਜ ਨਾਲ ਸਫਲਤਾ ਪੂਰਵਕ ਬਾਹਰ ਆਉਣ ਦੇ ਬਾਅਦ ਇਹ ਪਹਿਲੀ ਚੋਣ ਹੈ। ਇਸ ਤੋਂ ਪਹਿਲਾਂ ਯੂਰਪੀ ਸੰਸਦ ਲਈ ਚੋਣਾਂ 'ਚ ਗ੍ਰੀਸ ਦੇ ਪ੍ਰਧਾਨ ਮੰਤਰੀ ਅਲੈਕਸਿਸ ਸਿਪ੍ਰਾਸ ਦੀ ਸਿਰਿਜਾ ਪਾਰਟੀ ਨੂੰ ਭਾਰੀ ਝਟਕਾ ਲੱਗਾ ਸੀ।
ਇਨ੍ਹਾਂ ਚੋਣਾਂ 'ਚ ਉਨ੍ਹਾਂ ਦੀ ਸਿਰਿਜਾ ਪਾਰਟੀ ਵਿਰੋਧੀ ਦਲ ਕੰਜ਼ਰਵੇਟਿਵ ਨਿਊ ਡੈਮੋਕ੍ਰੇਸੀ ਪਾਰਟੀ ਤੋਂ 10 ਫੀਸਦੀ ਅੰਕਾਂ ਤੋਂ ਪਿੱਛੇ ਰਹਿ ਗਈ ਸੀ। ਇਸ ਦੇ ਬਾਅਦ ਸਿਪ੍ਰਾਸ ਨੇ 26 ਮਈ ਨੂੰ ਚੋਣਾਂ ਕਰਵਾਉਣ ਦੀ ਘੋਸ਼ਣਾ ਕਰ ਦਿੱਤੀ ਸੀ। ਯੂਰਪੀ ਸੰਸਦ ਦੀਆਂ ਚੋਣਾਂ ਨਾਲ ਹੀ ਦੇਸ਼ 'ਚ ਸਥਾਨਕ ਚੋਣ ਕਰਵਾਈ ਗਈ ਸੀ, ਜਿੱਥੇ ਮੁੱਖ ਵਿਰੋਧੀ ਪਾਰਟੀ ਨੇ ਸਿਪ੍ਰਾਸ ਦੀ ਸਿਰਿਜਾ ਪਾਰਟੀ ਨੂੰ ਹਰਾਇਆ ਸੀ।
ਕਿਉਂ ਹੋ ਰਹੀਆਂ ਨੇ ਅਚਾਨਕ ਚੋਣਾਂ—
ਜਨਵਰੀ 2015 'ਚ ਸਿਰਿਜਾ ਪਾਰਟੀ ਦੇ ਦੱਖਣ ਪੰਥੀ ਦਲ ਇੰਡੀਪੈਂਡੇਟ ਗ੍ਰੀਕ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਈ ਸੀ। ਇੰਡੀਪੈਂਡੇਟ ਪਾਰਟੀ ਵਿਰੋਧੀ ਪ੍ਰੋਗਰਾਮ 'ਤੇ ਆਧਾਰਿਤ ਪਾਰਟੀ ਹੈ। ਇਨ੍ਹਾਂ ਚੋਣਾਂ ਦੇ 6 ਮਹੀਨੇ ਬਾਅਦ ਹੀ ਤੀਜੇ ਬੇਲਆਊਟ ਪੈਕੇਜ ਲਈ ਰਾਇਸ਼ੁਮਾਰੀ ਕਰਵਾਈ ਗਈ ਸੀ, ਜਿਸ ਦੇ ਬਾਅਦ ਸਰਕਾਰ ਨੇ ਇਸ 'ਤੇ ਦਸਤਖਤ ਕੀਤੇ ਸਨ।
ਤੀਜੇ ਬੇਲਆਊਟ ਪੈਕੇਜ ਨੂੰ ਲਾਗੂ ਕਰਨ ਦੇ ਸਵਾਲ 'ਤੇ ਸਿਤੰਬਰ 'ਚ ਇਕ ਵਾਰ ਫਿਰ ਤੋਂ ਚੋਣਾਂ ਕਰਵਾਈਆਂ ਗਈਆਂ, ਜਿੱਥੇ ਇਕ ਵਾਰ ਫਿਰ ਤੋਂ ਸਿਰਿਜਾ ਪਾਰਟੀ ਜਿੱਤ ਦਰਜ ਕਰਨ 'ਚ ਸਫਲ ਰਹੀ ਅਤੇ ਇੰਡੀਪੈਂਡੇਟ ਗ੍ਰੀਕ ਨਾਲ ਮਿਲ ਕੇ ਸਰਕਾਰ ਬਣਾਈ।
ਇਹ ਗਠਜੋੜ ਜਨਵਰੀ 2019 ਤਕ ਚੱਲਿਆ, ਇਸ ਦੇ ਬਾਅਦ ਇੰਡੀਪੈਂਡੇਟ ਪਾਰਟੀ ਨਾਲ ਮਿਲ ਕੇ ਸਰਕਾਰ ਤੋਂ ਬਾਹਰ ਚਲੇ ਗਈ। ਸਰਕਾਰ ਛੱਡਣ ਦੇ ਪਿੱਛੇ ਪ੍ਰੇਸਪਾ ਸਮਝੌਤੇ ਦਾ ਵਿਰੋਧ ਸੀ। ਇਹ ਸਮਝੌਤਾ ਗ੍ਰੀਸ ਅਤੇ ਉੱਤਰੀ ਮੇਡੇਡੋਨਿਆ ਵਿਚਕਾਰ ਹੋਇਆ ਸੀ। ਗ੍ਰੀਸ 'ਚ ਇਸ ਸਮਝੌਤੇ ਦਾ ਵਿਆਪਕ ਤੌਰ 'ਤੇ ਵਿਰੋਧ ਹੋਇਆ ਸੀ।
ਭ੍ਰਿਸ਼ਟਾਚਾਰ ਮਾਮਲੇ 'ਚ ਸ਼ਹਿਬਾਜ਼ ਸ਼ਰੀਫ ਨੂੰ NAB ਨੇ ਕੀਤਾ ਤਲਬ
NEXT STORY