ਵਾਸ਼ਿੰਗਟਨ— ਐਰੀਥਮਿਆ ਦਿਲ ਦੀਆਂ ਧੜਕਨਾਂ ਨਾਲ ਸਬੰਧਤ ਇਕ ਸਮੱਸਿਆ ਹੈ। ਇਸ ਸਮੱਸਿਆ ਨਾਲ ਪੀੜਤ ਵਿਅਕਤੀ ਦੇ ਦਿਲ ਦੀਆਂ ਧੜਕਨਾਂ ਜਾਂ ਤਾਂ ਬਹੁਤ ਤੇਜ਼ ਹੋ ਜਾਂਦੀਆਂ ਹਨ ਜਾਂ ਬਹੁਤ ਘੱਟ। ਕਦੇ ਧੜਕਨਾਂ ਦਾ ਫਲੋਅ ਇਕੋ ਜਿਹਾ ਨਹੀਂ ਬਣਿਆ ਰਹਿੰਦਾ। ਜਦੋਂ ਧੜਕਨਾਂ ਬਹੁਤ ਤੇਜ਼ ਹੋ ਜਾਂਦੀਆਂ ਹਨ ਤਾਂ ਇਸ ਸਥਿਤੀ ਨੂੰ ਤਾਕਿਕਾਰਡੀਆ ਕਹਿੰਦੇ ਹਨ ਅਤੇ ਜਦੋਂ ਧੜਕਨਾਂ ਬਹੁਤ ਮੱਠੀਆਂ ਹੋ ਜਾਂਦੀ ਹਨ ਤਾਂ ਇਸ ਸਥਿਤੀ ਨੂੰ ਬ੍ਰਾਡੀਕਾਰਡੀਆ ਕਹਿੰਦੇ ਹਨ।
ਐਰੀਥਮਿਆ ਦੀ ਸਥਿਤੀ 'ਚ ਹਰਟ ਟਿਸ਼ੂਜ 'ਚ ਬਦਲਾਅ ਜਾਂ ਐਕਟੀਵਿਟੀ 'ਚ ਬਦਲਾਅ ਦੇ ਕਾਰਨ ਜਾਂ ਦਿਲ ਦੀਆਂ ਧੜਕਨਾਂ ਨੂੰ ਕੰਟਰੋਲ ਕਰਨ ਵਾਲੇ ਇਲੈਕਟ੍ਰੀਕਲ ਸਿਗਨਲਸ 'ਚ ਬਦਲਾਅ ਦੇ ਕਾਰਨ ਹੁੰਦਾ ਹੈ। ਇਹ ਸਥਿਤੀ ਕਿਸੇ ਬੀਮਾਰੀ ਦੇ ਕਾਰਨ ਟਿਸ਼ੂ ਡੈਮੇਜ ਹੋਣ ਨਾਲ ਵੀ ਹੋ ਸਕਦੀ ਹੈ। ਕਿਸੇ ਸੱਟ ਜਾਂ ਜ਼ਖਮ ਕਾਰਨ ਅਜਿਹਾ ਹੋ ਸਕਦਾ ਹੈ। ਉਥੇ ਕੁਝ ਲੋਕਾਂ 'ਚ ਜੱਦੀ ਕਾਰਨਾਂ ਨਾਲ ਵੀ ਇਹ ਸਥਿਤੀ ਹੋ ਸਕਦੀ ਹੈ। ਹਾਲਾਂਕਿ ਇਸਦੇ ਕੋਈ ਸਪਸ਼ਟ ਲੱਛਣ ਅਤੇ ਕਾਰਨ ਅਜੇ ਸਾਹਮਣੇ ਨਹੀਂ ਆਏ ਹਨ ਪਰ ਕੁਝ ਲੋਕ ਆਪਣੀਆਂ ਧੜਕਨਾਂ 'ਚ ਹੋਣ ਵਾਲੇ ਇਸ ਬਦਲਾਅ ਨਾਲ ਪ੍ਰਭਾਵਿਤ ਹੁੰਦੇ ਹਨ। ਇਸ ਸਥਿਤੀ 'ਚ ਸਾਹ ਲੈਣ 'ਚ ਪ੍ਰੇਸ਼ਾਨੀ ਹੋਣਾ, ਚੱਕਰ ਆਉਣਾ ਜਾਂ ਸਿਰ ਚਕਰਾਉਣਾ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ।
ਇਸ ਸਮੱਸਿਆ ਬਾਰੇ ਪਤਾ ਲਗਾਉਣ ਲਈ ਸਭ ਤੋਂ ਆਮ ਟੈਸਟ ਇਲੈਕਟ੍ਰੋਕਾਰਡੀਓਗ੍ਰਾਮ ਹੈ। ਇਸਨੂੰ ਤੁਸੀਂ ਈ. ਕੇ. ਜੀ. ਅਤੇ ਈ. ਸੀ. ਜੀ. ਦੇ ਰੂਪ 'ਚ ਵੀ ਸਮਝ ਸਕਦੇ ਹੋ। ਜ਼ਰੂਰੀ ਲੱਗਣ 'ਤੇ ਡਾਕਟਰ ਕੁਝ ਹੋਰ ਟੈਸਟ ਵੀ ਕਰਵਾ ਸਕਦੇ ਹਨ। ਇਲਾਜ ਦੇ ਤੌਰ 'ਤੇ ਮਰੀਜ਼ ਨੂੰ ਦਵਾਈ ਵੀ ਦਿੱਤੀ ਜਾ ਸਕਦੀ ਹੈ ਅਤੇ ਉਸਦੀ ਸਥਿਤੀ ਦੇ ਹਿਸਾਬ ਨਾਲ ਡਿਵਾਈਸ ਪਲੇਸਮੈਂਟ ਦੀ ਸਲਾਹ ਵੀ ਦਿੱਤੀ ਜਾ ਸਕਦੀ ਹੈ। ਅਣਗਹਿਲੀ ਕਰਨ ਨਾਲ ਮਰੀਜ਼ ਦੇ ਦਿਲ 'ਤੇ ਵਾਧੂ ਬੋਝ ਪੈਂਦਾ ਹੈ ਅਤੇ ਹਾਰਟ ਪੂਰੇ ਸਰੀਰ 'ਚ ਠੀਕ ਨਾਲ ਖੂਨ ਦੀ ਸਪਲਾਈ ਨਹੀਂ ਕਰ ਪਾਉਂਦਾ ਹੈ।
ਰਿਸ਼ਵਤ ਮਾਮਲੇ ’ਚ ਕਾਗਨਿਜੈਂਟ ਦੇ ਸਾਬਕਾ ਸੀ. ਓ. ਓ. ’ਤੇ 50,000 ਡਾਲਰ ਦਾ ਜੁਰਮਾਨਾ
NEXT STORY