ਲੰਡਨ (ਏਜੰਸੀ)–ਦੰਦਾਂ ’ਚ ਹੋਣ ਵਾਲੀ ਕੈਵਿਟੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਿਗਿਆਨੀਆਂ ਨੇ ਇਕ ਨਵੇਂ ਪ੍ਰੋਟੀਨ ਦੀ ਖੋਜ ਕੀਤੀ ਹੈ। ਕੈਵਿਟੀ ਦੁਨੀਆ ਭਰ ’ਚ ਦੂਰ-ਦੂਰ ਤੱਕ ਫੈਲੀ ਹੋਈ ਇਕ ਬੀਮਾਰੀ ਹੈ। ਕੈਵਿਟੀ ਦਾ ਜੇ ਸਮਾਂ ਰਹਿੰਦੇ ਇਲਾਜ ਨਾ ਕੀਤਾ ਜਾਵੇ ਤਾਂ ਨਾ ਸਿਰਫ ਦੰਦਾਂ ’ਚ ਦਰਦ ਅਤੇ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ ਸਗੋਂ ਦੰਦ ਹਮੇਸ਼ਾ ਲਈ ਨੁਕਸਾਨੇ ਜਾਂਦੇ ਹਨ। ਅਜਿਹੇ ’ਚ ਖੋਜਕਾਰਾਂ ਨੇ ਇਕ ਅਜਿਹੇ ਨਵੇਂ ਪ੍ਰੋਟੀਨ ਦਾ ਵਿਕਾਸ ਕੀਤਾ ਹੈ ਜੋ ਦੰਦਾਂ ਨੂੰ ਕੈਵਿਟੀ ਦੀ ਸਮੱਸਿਆ ਤੋਂ ਬਚਾਉਣ ’ਚ ਮਦਦ ਕਰੇਗਾ।
ਦੰਦਾਂ ’ਤੇ ਪਰਤ ਚੜ੍ਹਾ ਦਿੰਦਾ ਹੈ : ਇਹ ਇਕ ਅਜਿਹਾ ਪ੍ਰੋਟੀਨ ਹੈ, ਜੋ ਦੰਦਾਂ ’ਤੇ ਇਕ ਪਰਤ ਚੜ੍ਹਾ ਦਿੰਦਾ ਹੈ ਅਤੇ ਇਸ ਤਰ੍ਹਾਂ ਪਹਿਲਾਂ ਤੋਂ ਦੰਦਾਂ ’ਚ ਮੌਜੂਦ ਕੈਵਿਟੀ ਨੂੰ ਠੀਕ ਕਰਨ ਦੇ ਨਾਲ-ਨਾਲ ਦੰਦਾਂ ’ਚ ਹੋਣ ਵਾਲੀ ਨਵੀਂ ਕੈਵਿਟੀ ਨੂੰ ਵੀ ਹੋਣ ਤੋਂ ਰੋਕਦਾ ਹੈ। ਇਸ ਨਵੇਂ ਪ੍ਰੋਟੀਨ ਦੀ ਮਦਦ ਨਾਲ ਇਕ ਅਜਿਹਾ ਆਧੁਨਿਕ ਜੈੱਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਬਹੁਤ ਆਸਾਨੀ ਨਾਲ ਦੰਦਾਂ ’ਤੇ ਲਾਇਆ ਜਾ ਸਕਦਾ ਹੈ। ਇਸ ਦੇ ਇਸਤੇਮਾਲ ਨਾਲ ਦੰਦਾਂ ’ਚ ਹੋਣ ਵਾਲੀ ਕੈਵਿਟੀ ਨੂੰ ਰੋਕਿਆ ਜਾ ਸਕਦਾ ਹੈ।
ਇਲਾਜ ਨਾ ਕਰਵਾਉਣ ’ਤੇ ਦੰਦਾਂ ’ਚ ਇਨਫੈਕਸ਼ਨ ਦਾ ਖਤਰਾ : ਯੂਨੀਵਰਸਿਟੀ ਆਫ ਹਾਂਗਕਾਂਗ ਦੇ ਵਿਗਿਆਨੀਆਂ ਮੁਤਾਬਿਕ ਦੰਦਾਂ ’ਚ ਹੋਣ ਵਾਲੀ ਕੈਵਿਟੀ ਅਤੇ ਡੈਂਟਲ ਕੇਰੀਜ ਵਿਸ਼ਵ ਪੱਧਰੀ ਇਨਫੈਕਸ਼ਨ ਵਾਲਾ ਰੋਗ ਹੈ। ਦੰਦ ਮਾਹਿਰਾਂ ਕੋਲ ਜਾ ਕੇ ਕੈਵਿਟੀ ਨੂੰ ਡ੍ਰਿਲ ਕਰਨਾ ਅਤੇ ਫਿਰ ਉਸ ਨੂੰ ਭਰਵਾਉਣਾ, ਇਹ ਪੂਰੀ ਪ੍ਰਕਿਰਿਆ ਅਤੇ ਇਲਾਜ ਥੋੜ੍ਹਾ ਦਰਦਨਾਕ ਹੋ ਸਕਦਾ ਹੈ। ਜੇ ਕੈਵਿਟੀ ਦਾ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਦੰਦਾਂ ’ਚ ਦਰਦ ਅਤੇ ਕਈ ਬੀਮਾਰੀਆਂ ਦਾ ਕਾਰਣ ਬਣ ਸਕਦਾ ਹੈ।
ਐਂਟੀ-ਕੈਵਿਟੀ ਕੋਟਿੰਗ ਵਾਂਗ ਕੰਮ ਕਰੇਗਾ ਪ੍ਰੋਟੀਨ : ਇਸ ਨਵੀਂ ਖੋਜ ਨੂੰ ਏ. ਸੀ. ਐੱਸ. ਨਾਂ ਦੇ ਰਸਾਲੇ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ’ਚ ਖੋਜਕਾਰਾਂ ਨੇ ਕੋਸ਼ਿਸ਼ ਕੀਤੀ ਕਿ ਇਕ ਅਜਿਹੇ ਪ੍ਰੋਟੀਨ ਨੂੰ ਵਿਕਸਿਤ ਕੀਤਾ ਜਾਵੇ, ਜੋ ਦੰਦਾਂ ਦੀ ਪਰਤ ’ਤੇ ਬੈਕਟੀਰੀਆ ਕਾਰਣ ਜੰਮਣ ਵਾਲੇ ਪਲਾਕ (ਗੰਦਗੀ) ਤੋਂ ਬਚਾਵੇ, ਜਿਸ ਕਾਰਣ ਕੈਵਿਟੀ ਹੁੰਦੀ ਹੈ ਜਾਂ ਫਿਰ ਦੰਦਾਂ ਦਾ ਇਨੇਮਲ ਖਰਾਬ ਹੋ ਜਾਂਦਾ ਹੈ।
ਪੰਜਾਬ ਦਾ ਨੌਜਵਾਨ ਨਿਊਜ਼ੀਲੈਂਡ ਪੁਲਸ ’ਚ ਭਰਤੀ, ਵਧਾਇਆ ਪਰਿਵਾਰ ਦਾ ਮਾਣ
NEXT STORY