ਇਸਲਾਮਾਬਾਦ— ਪਾਕਿਸਤਾਨ ਦੇ ਉੱਪਰੀ ਸਦਨ ਸੈਨੇਟ ਦੀਆਂ 52 ਸੀਟਾਂ ਲਈ ਹੋਈ ਗੁਪਤ ਵੋਟਿੰਗ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਲੀਡ ਹਾਸਲ ਕੀਤੀ ਹੈ। ਇਹ ਨਤੀਜੇ ਅਯੋਗ ਐਲਾਨ ਕੀਤੇ ਗਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸਿਆਸੀ ਭਵਿੱਖ ਨੂੰ ਮੁੜ ਤੋਂ ਬਹਾਲ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਅਘੋਸ਼ਿਤ ਜਾਇਦਾਦਾਂ ਦੇ ਮਾਮਲੇ ਵਿਚ ਉਨ੍ਹਾਂ ਨੂੰ ਅਹੁਦੇ ਤੋਂ ਅਯੋਗ ਐਲਾਨ ਕਰ ਦਿੱਤਾ ਸੀ। ਜਿਸ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦਾ ਛੱਡਣਾ ਪਿਆ ਸੀ। ਸ਼ਰੀਫ ਦੀ ਬੇਟੀ ਅਤੇ ਉਨ੍ਹਾਂ ਦੀ ਸਿਆਸੀ ਵਾਰਿਸ ਮਰੀਅਮ ਨਵਾਜ਼ ਸ਼ਰੀਫ ਨੇ ਟਵੀਟ ਕੀਤਾ, ''ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਸੈਨੇਟ ਵਿਚ ਹੁਣ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਮੀਡੀਆ ਮੁਤਾਬਕ ਕੱਲ ਹੋਈ ਵੋਟਿੰਗ ਵਿਚ ਪਾਰਟੀ ਦੇ ਸਹਿਯੋਗੀ 15 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਬਾਅਦ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਵੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਪੀ. ਪੀ. ਪੀ. 12 ਸੀਟਾਂ 'ਤੇ ਕਬਜ਼ਾ ਕਰ ਕੇ ਦੂਜੀ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਸਹਿਯੋਗੀ ਦਲਾਂ ਨਾਲ ਕੰਮ ਕਰ ਕੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ 104 ਮੈਂਬਰੀ ਸੈਨੇਟ 'ਤੇ ਆਪਣਾ ਕੰਟਰੋਲ ਰੱਖਣਾ ਚਾਹੇਗੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਨਵਾਜ਼ ਸ਼ਰੀਫ ਨੂੰ ਇਸ ਸਾਲ ਹੋਣ ਵਾਲੀਆਂ ਵਾਲੀਆਂ ਆਮ ਚੋਣਾਂ ਤੋਂ ਫਿਰ ਤੋਂ ਪ੍ਰਧਾਨ ਮੰਤਰੀ ਬਣਾਉਣ ਲਈ ਸੰਵਿਧਾਨ ਵਿਚ ਸੋਧ ਲਈ ਇਸ ਸਦਨ ਦਾ ਇਸਤੇਮਾਲ ਕਰ ਸਕਦੀ ਹੈ। ਫਿਲਹਾਲ ਪਾਕਿਸਤਾਨ ਸੰਵਿਧਾਨ ਮੁਤਾਬਕ ਕੋਈ ਬਿੱਲ ਉਦੋਂ ਤੱਕ ਕਾਨੂੰਨ ਨਹੀਂ ਬਣ ਸਕਦਾ, ਜਦੋਂ ਤੱਕ ਕਿ ਇਹ ਸੰਸਦ ਦੇ ਦੋਹਾਂ ਸਦਨਾਂ ਵਿਚ ਪਾਸ ਨਾ ਹੋ ਜਾਵੇ। ਅਜਿਹੇ ਵਿਚ ਸੰਵਿਧਾਨ 'ਚ ਸੋਧ ਕਰਨਾ ਆਸਾਨ ਕੰਮ ਨਹੀਂ ਹੈ।
ਪਾਕਿਸਤਾਨ ਵਿਚ ਸੈਨੇਟ ਦੇ ਕੁੱਲ 104 ਮੈਂਬਰ ਹਨ। ਹਰੇਕ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ। ਸਾਲ 2012 'ਚ ਚੁਣੇ ਗਏ 52 ਮੈਂਬਰਾਂ ਦਾ ਕਾਰਜਕਾਲ 2018 'ਚ ਖਤਮ ਹੋਣ ਜਾ ਰਿਹਾ ਹੈ।
ਇਸ ਦੇਸ਼ 'ਚ ਇਨਸਾਨਾਂ ਨਾਲੋਂ ਜ਼ਿਆਦਾ ਗਿਣਤੀ ਸੂਰਾਂ ਦੀ
NEXT STORY