ਨਿਊਯਾਰਕ (ਸਰਬਜੀਤ ਬਨੂੜ)- ਭਾਰਤ ਤੋਂ ਵੱਖਰਾ ਦੇਸ਼ ਖਾਲਿਸਤਾਨ ਬਣਾਉਣ ਲਈ ਜੱਦੋ-ਜਹਿਦ ਕਰ ਰਹੀ ਪਾਬੰਦੀਸ਼ੁਦਾ ਜਥੇਬੰਦੀ 'ਸਿੱਖਸ ਫਾਰ ਜਸਟਿਸ' ਵੱਲੋਂ ਗੁਰਪਤਵੰਤ ਸਿੰਘ ਪੰਨੂ ਨੇ ਪ੍ਰਦਰਸ਼ਨ ਤੇ ਦਿੱਲੀ ਨੂੰ ਕੂਚ ਕਰ ਰਹੇ ਸਿੱਖ ਕਿਸਾਨਾਂ ਨੂੰ 13 ਦਸੰਬਰ ਨੂੰ ਭਾਰਤੀ ਸੰਸਦ 'ਤੇ ਕਬਜ਼ਾ ਕਰਨ ਦੀ ਸਲਾਹ ਦਿੱਤੀ ਹੈ।
ਪੰਨੂ ਨੇ ਕਿਹਾ, ''ਫ਼ਸਲਾਂ ਦੀ ਕੀਮਤ ਲਈ ਕਿਸਾਨ ਛਾਤੀਆਂ ਵਿੱਚ ਗੋਲੀਆਂ ਖਾ ਰਹੇ ਹਨ, ਜਦਕਿ ਦੂਜੇ ਪਾਸੇ ਭਾਰਤੀ ਹਿੰਦੂਤਵ ਏਜੰਡੇ ਹੇਠ 50 ਲੱਖ ਹਿੰਦੂ ਭਈਆ ਤੁਹਾਡੀਆਂ ਜ਼ਮੀਨਾ 'ਤੇ ਧੱਕੇ ਨਾਲ ਕਬਜ਼ਾ ਕਰਨ ਲਈ ਪੰਜਾਬ ਵਿੱਚ ਵੱਸ ਚੁੱਕਾ ਹੈ”।
ਇਹ ਵੀ ਪੜ੍ਹੋ- ਤਾਂ ਇਸ ਕਾਰਨ ਵਾਪਸ ਨਹੀਂ ਮਿਲਦੇ ਤੁਹਾਡੇ 'ਖੋਹੇ' ਹੋਏ ਫ਼ੋਨ..., ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
'ਸਿੱਖਸ ਫ਼ਾਰ ਜਸਟਿਸ' ਦੇ ਅਟਾਰਨੀ ਜਨਰਲ ਗੁਰਪਤਵੰਤ ਸਿੰਘ ਪੰਨੂ ਨੇ ਸਿੱਖ ਕਿਸਾਨਾਂ ਨੂੰ ਦਿੱਲੀ ਕੂਚ ਲਈ 25 ਲੱਖ ਰੁਪਏ ਦੇ ਬਜਟ ਦਾ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਹੱਲ 'ਖਾਲਿਸਤਾਨ' ਹੈ। ਪੰਨੂ ਨੇ ਲਾਸ ਐਂਜਲੇਸ ਵਿੱਚ 23 ਮਾਰਚ 2025 ਨੂੰ “ਕਿਸਾਨ ਦਾ ਹੱਲ ਖਾਲਿਸਤਾਨ” ਦੇ ਨਾਅਰੇ ਹੇਠ ਖਾਲਿਸਤਾਨ ਦੀਆਂ ਵੋਟਾਂ ਪਵਾਉਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਵੱਖਵਾਦੀ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਸਮੇਤ ਅਨੇਕਾਂ ਸਿੱਖ ਕਾਰਕੁਨਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਪੰਜਾਬ 'ਚ ਜ਼ਮੀਨਾਂ-ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ ਤੇ ਪੰਨੂ ਸਮੇਤ ਅਨੇਕਾਂ ਕਾਰਕੁੰਨਾਂ ਨੂੰ ਭਾਰਤ ਅੰਦਰ ਅੱਤਵਾਦੀ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਚੁੱਕਿਆ ਨਿਵੇਕਲਾ ਕਦਮ ; ਬਾਕੀ ਪਿੰਡਾਂ ਲਈ ਵੀ ਪੇਸ਼ ਕੀਤੀ ਮਿਸਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਾਂ ਇਸ ਕਾਰਨ ਵਾਪਸ ਨਹੀਂ ਮਿਲਦੇ ਤੁਹਾਡੇ 'ਖੋਹੇ' ਹੋਏ ਫ਼ੋਨ..., ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
NEXT STORY