ਵਾਸ਼ਿੰਗਟਨ: ਅਮਰੀਕਾ ਵਿੱਚ ਜਨਮਜਾਤ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਦੇ ਅਧਿਕਾਰਾਂ ਨੂੰ ਲੈ ਕੇ ਇੱਕ ਵੱਡੀ ਬਹਿਸ ਛਿੜ ਗਈ ਹੈ। ਰਿਪਬਲਿਕਨ ਸਾਂਸਦ ਨੈਂਸੀ ਮੇਸ ਨੇ ਇੱਕ ਅਜਿਹਾ ਸੰਵਿਧਾਨਕ ਸੋਧ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਨਾਲ ਅਮਰੀਕਾ ਵਿੱਚ ਬਾਹਰੋਂ ਆ ਕੇ ਵਸੇ ਲੋਕਾਂ, ਖਾਸ ਕਰਕੇ ਭਾਰਤੀ ਮੂਲ ਦੇ ਨੇਤਾਵਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਾਂਸਦ ਨੈਂਸੀ ਮੇਸ ਨੇ ਮੰਗ ਕੀਤੀ ਹੈ ਕਿ ਜਿਹੜੇ ਲੋਕ ਜਨਮ ਤੋਂ ਅਮਰੀਕੀ ਨਾਗਰਿਕ ਨਹੀਂ ਹਨ, ਉਨ੍ਹਾਂ ਨੂੰ ਕਾਂਗਰਸ ਮੈਂਬਰ (ਸਾਂਸਦ), ਸੰਘੀ ਜੱਜ ਅਤੇ ਹੋਰ ਅਹਿਮ ਸਰਕਾਰੀ ਅਹੁਦਿਆਂ 'ਤੇ ਨਿਯੁਕਤ ਹੋਣ ਤੋਂ ਰੋਕਿਆ ਜਾਵੇ। ਮੇਸ ਦਾ ਤਰਕ ਹੈ ਕਿ ਜਿਸ ਤਰ੍ਹਾਂ ਅਮਰੀਕਾ ਦਾ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਬਣਨ ਲਈ 'ਨੈਚੁਰਲ ਬੌਰਨ ਸਿਟੀਜ਼ਨ' (ਜਨਮ ਤੋਂ ਅਮਰੀਕੀ) ਹੋਣਾ ਜ਼ਰੂਰੀ ਹੈ, ਉਹੀ ਨਿਯਮ ਕਾਂਗਰਸ ਅਤੇ ਅਦਾਲਤਾਂ 'ਤੇ ਵੀ ਲਾਗੂ ਹੋਣਾ ਚਾਹੀਦਾ ਹੈ। ਇਸ ਪ੍ਰਸਤਾਵ ਨੂੰ ਪੇਸ਼ ਕਰਦੇ ਹੋਏ ਨੈਂਸੀ ਮੇਸ ਨੇ ਸੋਸ਼ਲ ਮੀਡੀਆ 'ਤੇ ਭਾਰਤੀ ਮੂਲ ਦੀ ਸਾਂਸਦ ਪ੍ਰਮਿਲਾ ਜੈਪਾਲ, ਸ਼੍ਰੀ ਥਾਣੇਦਾਰ ਅਤੇ ਸੋਮਾਲੀਆਈ ਮੂਲ ਦੀ ਇਲਹਾਨ ਉਮਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਮੇਸ ਨੇ ਸਵਾਲ ਚੁੱਕਿਆ ਕਿ ਅਮਰੀਕਾ ਦੇ ਕਾਨੂੰਨ ਲਿਖਣ ਵਾਲੇ ਲੋਕਾਂ ਦੀ ਵਫ਼ਾਦਾਰੀ ਸਿਰਫ਼ ਅਮਰੀਕਾ ਪ੍ਰਤੀ ਹੋਣੀ ਚਾਹੀਦੀ ਹੈ, ਕਿਸੇ ਹੋਰ ਦੇਸ਼ ਪ੍ਰਤੀ ਨਹੀਂ।
ਭਾਰਤੀ ਨੇਤਾਵਾਂ ਦਾ ਤਿੱਖਾ ਪਲਟਵਾਰ
ਇਸ ਪ੍ਰਸਤਾਵ ਤੋਂ ਬਾਅਦ ਭਾਰਤੀ ਮੂਲ ਦੇ ਸਾਂਸਦਾਂ ਨੇ ਮੇਸ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।ਪ੍ਰਮਿਲਾ ਜੈਪਾਲ ਨੇ ਇਸ ਨੂੰ ਨਸਲਵਾਦੀ, ਵਿਦੇਸ਼ੀ ਵਿਰੋਧੀ ਮਾਨਸਿਕਤਾ ਅਤੇ ਅਮਰੀਕਾ ਦੇ ਇਤਿਹਾਸ ਦਾ ਅਪਮਾਨ ਦੱਸਿਆ ਹੈ। ਸ਼੍ਰੀ ਥਾਣੇਦਾਰ ਨੇ ਕਿਹਾ ਕਿ ਮਿਹਨਤ ਕਰਕੇ ਅਮਰੀਕਾ ਆਉਣ ਵਾਲੇ ਅਤੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਵਾਲੇ ਲੋਕਾਂ 'ਤੇ ਨਿਸ਼ਾਨਾ ਸਾਧਣ ਤੋਂ ਪਹਿਲਾਂ ਮੇਸ ਨੂੰ ਆਪਣਾ ਵਿਵਹਾਰ ਠੀਕ ਕਰਨਾ ਚਾਹੀਦਾ ਹੈ। ਰਾਜਾ ਕ੍ਰਿਸ਼ਨਾਮੂਰਤੀ ਨੇ ਇਸ ਪ੍ਰਸਤਾਵ ਨੂੰ ਨੈਤਿਕ ਤੌਰ 'ਤੇ ਗਲਤ ਦੱਸਦਿਆਂ ਕਿਹਾ ਕਿ ਇਸ ਪਿੱਛੇ ਛਿਪੀ ਨਫ਼ਰਤ ਵਿਰੁੱਧ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਅਮਰੀਕੀ ਕਾਂਗਰਸ ਵਿੱਚ 26 ਅਜਿਹੇ ਮੈਂਬਰ ਹਨ ਜੋ ਵਿਦੇਸ਼ਾਂ ਵਿੱਚ ਜਨਮੇ ਹਨ, ਜਿਨ੍ਹਾਂ ਵਿੱਚ ਰਿਪਬਲਿਕਨ ਪਾਰਟੀ ਦੇ ਆਪਣੇ ਸਾਂਸਦ ਵੀ ਸ਼ਾਮਲ ਹਨ। ਡੈਮੋਕ੍ਰੇਟਿਕ ਪਾਰਟੀ ਅਤੇ ਕਈ ਮਹਿਲਾ ਸੰਗਠਨਾਂ ਨੇ ਇਸ ਕਦਮ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਘ੍ਰਿਣਾਯੋਗ ਰਾਜਨੀਤੀ ਕਰਾਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੁਣ ਟਰੰਪ ਨੂੰ ਖ਼ਤਮ ਕਰਨੀ ਪਵੇਗੀ ਜੰਗ ! ਸੰਸਦ 'ਚ ਮਤਾ ਹੋਇਆ ਪਾਸ
NEXT STORY