ਇੰਟਰਨੇਸ਼ਨਲ (ਬਿਊਰੋ) - ਪੋਪ ਫਰਾਂਸਿਸ ਦੀ ਨਵੀਂ ਕਿਤਾਬ ਵਿੱਚ ਚੀਨ ਦੇ ਯੂਗਾਰ ਮੁਸਲਿਮ ਘੱਟ ਗਿਣਤੀ ਸਮੂਹ ਦੇ ਅਨੁਭਵੀ ਦੁੱਖਾਂ ਦਾ ਜ਼ਿਕਰ ਕਰਨ ’ਤੇ ਚੀਨ ਵਲੋਂ ਉਸ ਦੀ ਆਲੋਚਨਾ ਕੀਤੀ ਗਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਫਰਾਂਸਿਸ ਦੀ ਟਿੱਪਣੀ ਦਾ ਕੋਈ ਤੱਥ ਨਹੀਂ ਹੈ। ਝਾਓ ਨੇ ਇਕ ਕਾਨਫਰੰਸ ’ਚ ਦੱਸਿਆ ਕਿ, “ਇਥੇ ਸਾਰੇ ਨਸਲੀ ਸਮੂਹਾਂ ਨੂੰ ਸਮਾਜਿਕ, ਧਾਰਮਿਕ ਅਤੇ ਹਰ ਕਿਸਮ ਦੀ ਆਜ਼ਾਦੀ ਹੈ। ਹਾਲਾਂਕਿ, ਬੁਲਾਰੇ ਨੇ ਉਨ੍ਹਾਂ ਕੈਂਪਾਂ ਦਾ ਜ਼ਿਕਰ ਨਹੀਂ ਕੀਤਾ, ਜਿਨ੍ਹਾਂ ਵਿੱਚ 10 ਲੱਖ ਤੋਂ ਵੱਧ ਯੂਗਾਰ ਅਤੇ ਹੋਰ ਚੀਨੀ ਮੁਸਲਿਮ ਘੱਟ ਗਿਣਤੀ ਸਮੂਹਾਂ ਦੇ ਲੋਕ ਰਹਿੰਦੇ ਸਨ।
ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰ ਸਮੂਹਾਂ ਦੇ ਨਾਲ ਅਮਰੀਕਾ ਅਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਦੋਸ਼ ਲਗਾਉਂਦੀਆਂ ਹਨ ਕਿ ਇਨ੍ਹਾਂ ਜੇਲ੍ਹ ਕੈਂਪਾਂ ਦਾ ਉਦੇਸ਼ ਮੁਸਲਮਾਨਾਂ ਨੂੰ ਉਨ੍ਹਾਂ ਦੀ ਧਾਰਮਿਕ ਅਤੇ ਸਭਿਆਚਾਰਕ ਵਿਰਾਸਤ ਤੋਂ ਵੱਖ ਕਰਨਾ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਅਤੇ ਉਸ ਦੇ ਆਗੂ ਸ਼ੀ ਜਿਨਪਿੰਗ ਦੇ ਪ੍ਰਤੀ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਹੈ।
ਪੜ੍ਹੋ ਇਹ ਵੀ ਖ਼ਬਰ - Tulsi Vivah 2020 : ਕਿਉਂ ਕੀਤਾ ਜਾਂਦਾ ਹੈ ‘ਤੁਲਸੀ ਦਾ ਵਿਆਹ’, ਜਾਣੋਂ ਸ਼ੁੱਭ ਮਹੂਰਤ ਅਤੇ ਪੂਜਾ ਦੀ ਵਿਧੀ
ਚੀਨ ਨੇ ਸ਼ੁਰੂਆਤ ਵਿਚ ਅਜਿਹੇ ਕੈਂਪਾਂ ਦੀ ਹੋਂਦ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਵਿਚ ਕਿਹਾ ਸੀ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਰੁਜ਼ਗਾਰ ਦੀ ਸਿਖਲਾਈ ਦੇਣਾ ਅਤੇ ਸਵੈਇੱਛੁਕ ਅਧਾਰ 'ਤੇ ਅੱਤਵਾਦ ਅਤੇ ਧਾਰਮਿਕ ਅੱਤਵਾਦ ਨੂੰ ਰੋਕਣਾ ਹੈ। ਦੱਸ ਦੇਈਏ ਕਿ ਪੋਪ ਦੀ ਨਵੀਂ ਕਿਤਾਬ ਆਓ ਸੁਪਨਾ ਇਕ ਦਸੰਬਰ ਨੂੰ ਆਉਣ ਵਾਲੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ
2019 ਲੋਕਤੰਤਰ ਪੱਖੀ ਵਿਰੋਧ ਪ੍ਰਦਰਸ਼ਨ ਮਾਮਲੇ 'ਚ ਹਾਂਗਕਾਂਗ ਕਾਰਕੁੰਨ ਜੋਸ਼ੂਆ ਵੋਂਗ ਗ੍ਰਿਫ਼ਤਾਰ
NEXT STORY