ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੂਰਜ ਦੇ ਚਾਰੇ ਪਾਸੇ ਖ਼ੂਬਸੂਰਤ ਸਤਰੰਗੀ ਪੀਂਘ ਦੇਖੀ ਗਈ ਹੈ। ਇਸ ਵਾਯੂਮੰਡਲੀ ਘਟਨਾ ਨੂੰ ਸਨ-ਹੈਲੋ ਜਾਂ ਸੂਰਜ ਪ੍ਰਭਾਵ ਮੰਡਲ ਕਿਹਾ ਜਾਂਦਾ ਹੈ।

ਇਸ 'ਚ ਹਲਕਾ ਸੱਤ ਰੰਗਾਂ ਦਾ ਘੇਰਾ ਬਣਦਾ ਹੈ, ਜਿਸ ਨੂੰ 22 ਅੰਸ਼ ਹੈਲੋ ਵੀ ਕਿਹਾ ਜਾਂਦਾ ਹੈ। ਇਹ ਘਟਨਾ ਉਦੋਂ ਵਾਪਰਦੀ ਹੈ ਜਦੋਂ ਆਸਮਾਨ ਵਿਚ ਬਹੁਤ ਜ਼ਿਆਦਾ ਉਚਾਈ ’ਤੇ ਪਤਲੇ ਅਤੇ ਰੇਸ਼ਮੀ ਸੀਰਸ ਜਾਂ ਸਿਰੋਸਟ੍ਰੈਟਸ ਬੱਦਲ ਛਾਏ ਹੁੰਦੇ ਹਨ।

ਇਨ੍ਹਾਂ ਬੱਦਲਾਂ ਵਿਚ ਪਾਣੀ ਦੀਆਂ ਬੂੰਦਾਂ ਨਹੀਂ, ਸਗੋਂ ਛੇ-ਕੋਣੀ ਆਕਾਰ ਦੀ ਬਰਫ਼ ਦੇ ਬੇਹੱਦ ਛੋਟੇ ਕ੍ਰਿਸਟਲ ਹੁੰਦੇ ਹਨ। ਜਦੋਂ ਸੂਰਜ ਦੀ ਰੌਸ਼ਨੀ ਇਨ੍ਹਾਂ ਕ੍ਰਿਸਟਲਾਂ ’ਚੋਂ ਹੋ ਕੇ ਲੰਘਦੀ ਹੈ ਤਾਂ ਉਹ ਇਕ ਪ੍ਰਿਜ਼ਮ ਦਾ ਕੰਮ ਕਰਦੇ ਹਨ। ਇਸ ਤਰ੍ਹਾਂ ਸੂਰਜ ਦੇ ਚਾਰੇ ਪਾਸੇ ਵੱਖ-ਵੱਖ ਰੰਗ ਖਿੱਲਰ ਜਾਂਦੇ ਹਨ।
ਡਾਊਨ ਹੋਇਆ ਸੰਚਾਰ ਨੈੱਟਵਰਕ ! ਅਮਰੀਕੀ ਰਾਸ਼ਟਰੀ ਸੁਰੱਖਿਆ ਦਾ ਕੰਮਕਾਜ ਹੋਇਆ ਠੱਪ
NEXT STORY