ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫ਼ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇਕ ਹੀ ਮੀਟਿੰਗ ’ਚ ਸ਼ਾਮਲ ਹੋਣਗੇ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਇਹ ਮੀਟਿੰਗ ਚੀਨ ਦੇ ਸ਼ੇਨਝੇਨ ’ਚ ਹੋਣ ਵਾਲੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏ. ਪੀ. ਈ. ਸੀ.) ਸੰਮੇਲਨ ਦੌਰਾਨ ਹੋਵੇਗੀ। ਮੀਟਿੰਗ ਵਿਚ ਸਭ ਤੋਂ ਅਹਿਮ ਮੁੱਦਾ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਘਟਾਉਣਾ ਹੋਵੇਗਾ।
ਇਸ ਮੀਟਿੰਗ ਦੌਰਾਨ ਇਰਾਨ ’ਤੇ ਵੀ ਚਰਚਾ ਹੋਵੇਗੀ। ਬੀਤੇ 80 ਸਾਲਾਂ ’ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਟਾਪ-3 ਦੇਸ਼ਾਂ ਦੇ ਨੇਤਾ ਇਕੱਠੇ ਤਿੰਨ-ਪੱਖੀ ਮੀਟਿੰਗ ਕਰਨਗੇ। ਇਸ ਤੋਂ ਪਹਿਲਾਂ ਫਰਵਰੀ 1945 ’ਚ ਅਮਰੀਕਾ, ਸੋਵੀਅਤ ਸੰਘ (ਰੂਸ) ਅਤੇ ਬ੍ਰਿਟੇਨ ਦੇ ਨੇਤਾ ਕ੍ਰੀਮੀਆ ਦੇ ਯਾਲਟਾ ’ਚ ਮਿਲੇ ਸਨ। ਇਨ੍ਹਾਂ ਨੇਤਾਵਾਂ ਨੇ ਮੀਟਿੰਗ ’ਚ ਤੈਅ ਕੀਤਾ ਸੀ ਕਿ ਜੰਗ ਖ਼ਤਮ ਹੋਣ ਤੋਂ ਬਾਅਦ ਯੂਰਪ ਦੇ ਦੇਸ਼ਾਂ ਦੀ ਵੰਡ ਅਤੇ ਸ਼ਾਸਨ ਕਿਵੇਂ ਹੋਵੇਗਾ।
ਇਹ ਵੀ ਪੜ੍ਹੋ- ਦੁਬਈ ਏਅਰਪੋਰਟ ਨੇ ਰੱਦ ਕੀਤੀਆਂ SpiceJet ਦੀਆਂ ਫਲਾਈਟਾਂ ! ਭਾਰਤ ਆਉਣ ਵਾਲੇ ਯਾਤਰੀ ਹੋ ਰਹੇ ਖੱਜਲ
ਪ੍ਰਮਾਣੂ ਹਥਿਆਰ ਘਟਾਉਣ ’ਤੇ ਹੋਵੇਗੀ ਗੱਲ
ਵ੍ਹਾਈਟ ਹਾਊਸ ਮੁਤਾਬਕ, ਟਰੰਪ ਮੀਟਿੰਗ ’ਚ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਘਟਾਉਣ ਦਾ ਮੁੱਦਾ ਉਠਾਉਣਗੇ। ਉਹ ਚਾਹੁੰਦੇ ਹਨ ਕਿ ਚੀਨ ਵੀ ਇਸ ਗੱਲਬਾਤ ’ਚ ਸ਼ਾਮਲ ਹੋਵੇ, ਤਾਂ ਜੋ ਅਮਰੀਕਾ, ਰੂਸ ਅਤੇ ਚੀਨ ਵਿਚਕਾਰ ਨਵਾਂ ਸਮਝੌਤਾ ਹੋ ਸਕੇ। ਦਰਅਸਲ, ਅਮਰੀਕਾ ਅਤੇ ਰੂਸ ਵਿਚਾਲੇ ਪ੍ਰਮਾਣੂ ਹਥਿਆਰ ਸੀਮਤ ਕਰਨ ਵਾਲੀ ਆਖ਼ਰੀ ਸੰਧੀ ਇਸ ਸਾਲ ਫਰਵਰੀ ’ਚ ਖ਼ਤਮ ਹੋ ਗਈ ਸੀ। ਉੱਥੇ ਹੀ, ਚੀਨ ਲਗਾਤਾਰ ਆਪਣਾ ਪ੍ਰਮਾਣੂ ਜ਼ਖ਼ੀਰਾ ਵਧਾ ਰਿਹਾ ਹੈ। ਟਰੰਪ ਪੁਰਾਣੇ ਸਮਝੌਤੇ ਦੀ ਥਾਂ ਤਿੰਨਾਂ ਦੇਸ਼ਾਂ ਵਿਚਕਾਰ ਨਵਾਂ ਸਮਝੌਤਾ ਕਰਨਾ ਚਾਹੁੰਦੇ ਹਨ। ਹਾਲਾਂਕਿ, ਚੀਨ ਹੁਣ ਤੱਕ ਅਜਿਹੀ ਗੱਲਬਾਤ ਤੋਂ ਬਚਦਾ ਰਿਹਾ ਹੈ।
ਇਰਾਨ ’ਤੇ ਚਰਚਾ ਹੋਵੇਗੀ, ਯੂਕ੍ਰੇਨ ਜੰਗ ’ਤੇ ਨਹੀਂ
ਅਮਰੀਕੀ ਅਧਿਕਾਰੀਆਂ ਮੁਤਾਬਕ, ਟਰੰਪ ਇਸ ਮੀਟਿੰਗ ਵਿਚ ਇਰਾਨ ਦਾ ਮੁੱਦਾ ਵੀ ਉਠਾ ਸਕਦੇ ਹਨ ਪਰ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਇਸ ਮੀਟਿੰਗ ਦੇ ਏਜੰਡੇ ’ਚ ਸ਼ਾਮਲ ਨਹੀਂ ਹੋਵੇਗੀ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਹਾਲ ਹੀ ਦੇ ਦਿਨਾਂ ਵਿਚ ਰੂਸ ਨਾਲ ਕਈ ਮੀਟਿੰਗਾਂ ਕਰ ਚੁੱਕਾ ਹੈ, ਪਰ ਚੀਨ ਇਸ ਗੱਲਬਾਤ ’ਚ ਸ਼ਾਮਲ ਨਹੀਂ ਰਿਹਾ। ਇਸ ਲਈ ਤਿੰਨਾਂ ਦੇਸ਼ਾਂ ਦੀ ਮੀਟਿੰਗ ’ਚ ਯੂਕ੍ਰੇਨ ਜੰਗ ’ਤੇ ਚਰਚਾ ਕਰਨੀ ਠੀਕ ਨਹੀਂ ਹੋਵੇਗੀ।
ਇਹ ਵੀ ਪੜ੍ਹੋ- UN 'ਚ ਭਾਰਤ ਨੇ ਫਿਲਸਤੀਨ ਦੇ ਪੱਖ ਵਾਲੇ ਮਤੇ ਦਾ ਕੀਤਾ ਸਮਰਥਨ ! ਇਜ਼ਰਾਈਲ ਨੂੰ US ਸਣੇ ਮਿਲੇ ਸਿਰਫ਼ 7 ਵੋਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਜ ਰਾਤ ਤੱਕ ਚਾਲੂ ਹੋ ਜਾਵੇਗੀ ਹਵਾਈ ਆਵਾਜਾਈ ! ਅਮਰੀਕਾ 'ਚ ਫਸੇ ਯਾਤਰੀਆਂ ਨੂੰ ਮਿਲੇਗੀ ਰਾਹਤ
NEXT STORY