Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 20, 2026

    4:19:19 PM

  • punjab major accident involving a school van full of children

    ਪੰਜਾਬ: ਸਕੂਲ ਵੈਨ ਨਾਲ ਵਾਪਰਿਆ ਵੱਡਾ ਹਾਦਸਾ, ਪੈ...

  • stock market  sensex rose 897 points and nifty closed

    ਭਾਰਤੀ ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ 897...

  • major accident in punjab

    ਪੰਜਾਬ 'ਚ ਵੱਡਾ ਹਾਦਸਾ! ਮਾਤਾ ਵੈਸ਼ਨੋ ਦੇਵੀ ਜਾ ਰਹੇ...

  • gold prices fall for 5th consecutive day silver falls to rs 9683

    ਖ਼ਰੀਦਦਾਰੀ ਦਾ ਵੱਡਾ ਮੌਕਾ : ਲਗਾਤਾਰ 5ਵੇਂ ਦਿਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • ਕੈਨੇਡਾ ’ਚ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੇ ਰਾਹ ਦਾ ਮਜਬੂਤ ਪੁਲ ਹੈ ‘ਪੋਸਟ ਗ੍ਰੈਜੂਏਟ ਵਰਕ ਪਰਮਿਟ’

LIFE-STYLE News Punjabi(ਲਾਈਫ ਸਟਾਈਲ)

ਕੈਨੇਡਾ ’ਚ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੇ ਰਾਹ ਦਾ ਮਜਬੂਤ ਪੁਲ ਹੈ ‘ਪੋਸਟ ਗ੍ਰੈਜੂਏਟ ਵਰਕ ਪਰਮਿਟ’

  • Edited By Rajwinder Kaur,
  • Updated: 20 Aug, 2020 12:53 PM
Jalandhar
canada education post graduate work permit
  • Share
    • Facebook
    • Tumblr
    • Linkedin
    • Twitter
  • Comment

ਕੁਲਵਿੰਦਰ ਕੌਰ ਸੋਸਣ
ਵੀਜ਼ਾ ਮਾਹਿਰ

ਪੰਜਾਬੀਆਂ ਲਈ ਕੈਨੇਡਾ ਵਿੱਚ ਪੱਕੇ ਹੋਣਾ ਸਵਰਗਾਂ ਦੇ ਸੁਫਨੇ ਵਰਗਾ ਸੁਨਹਿਰੀ ਤੇ ਖ਼ੂਬਸੂਰਤ ਖ਼ਾਬ ਹੈ। ਅਨੇਕਾਂ ਜਫਰ ਜਾਲ ਕੇ ਵੀ ਕੈਨੇਡਾ ਵਿੱਚ ਪੱਕੇ ਹੋਣ ਲਈ ਪੰਜਾਬੀ ਸਿਰੜ ਨਹੀਂ ਛੱਡਦੇ। ਸਟੂਡੈਂਟ ਵੀਜ਼ਾ ਜਿਸਨੂੰ ਤਕਨੀਕੀ ਤੌਰ ’ਤੇ ਸਟੱਡੀ ਪਰਮਿਟ ਕਿਹਾ ਜਾਂਦਾ ਹੈ, ਵੀ ਕੈਨੇਡਾ ਵਿੱਚ ਪੱਕੇ ਹੋਣ ਦਾ ਹੀ ਇੱਕ ਰਾਹ ਹੈ, ਜਿਸਦਾ ਪੰਜਾਬੀਆਂ ਨੇ ਭਰਪੂਰ ਫਾਇਦਾ ਉਠਾਇਆ ਹੈ। ਇਸੇ ਰਾਹ ਨੂੰ ਪੱਕਾ ਹੋਣ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਇੱਕ ਮਜਬੂਤ ਪੁਲ ਹੈ, ਜਿਸਦਾ ਨਾਂਅ ਹੈ ਪੋਸਟ ਗਰੈਜੂਏਟ ਵਰਕ ਪਰਮਿਟ।

ਕੀ ਹੈ ਪੋਸਟ ਗਰੈਜੂਏਟ ਵਰਕ ਪਰਮਿਟ?
ਇਹ ਇੱਕ ਤਰ੍ਹਾਂ ਦਾ ਓਪਨ ਵਰਕ ਪਰਮਿਟ ਹੈ, ਜੋ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਮਿਲਦਾ ਹੈ। ਇਹ ਵਰਕ ਪਰਮਿਟ ਵਿਦਿਆਰਥੀਆਂ ਤੋਂ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਵਿਦਿਆਰਥੀ ਨੂੰ ਕਿਸੇ ਵੀ ਫੀਲਡ ਵਿੱਚ ਫੁੱਲ ਟਾਈਮ ਕੰਮ ਕਰਨ ਦੀ ਸਹੂਲਤ ਦਿੰਦਾ ਹੈ ਤੇ ਨਾਲ ਕੈਨੇਡਾ ਵਿੱਚ ਹੋਰ ਸਮਾਂ ਰਹਿਣ ਦਾ ਮੌਕਾ ਦਿੰਦਾ ਹੈ, ਜਿਸ ਨਾਲ ਵਿਦਿਆਰਥੀ ਕੈਨੇਡਾ ਵਿੱਚ ਹੋਰ ਸਮਾਂ ਰਹਿਕੇ ਪੱਕੇ ਹੋਣ ਦੀ ਅਰਜੀ ਲਾ ਸਕਦੇ ਹਨ। ਪੱਕੇ ਹੋਣ ਲਈ ਕੈਨੇਡਾ 'ਚ ਕੰਮ ਦਾ ਤਜਰਬਾ ਵੀ ਹਾਸਿਲ ਹੋ ਜਾਂਦਾ ਹੈ, ਜੋ ਪੱਕੇ ਹੋਣ ਲਈ ਲੋੜੀਂਦੇ ਪੁਆਇੰਟ ਪੂਰੇ ਕਰਨ ਵਿੱਚ ਵਿਦਿਆਰਥੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

ਕਿਹੜੇ ਵਿਦਿਆਰਥੀਆਂ ਨੂੰ ਮਿਲਦਾ ਹੈ ਪੋਸਟ ਗਰੈਜੂਏਟ ਵਰਕ ਪਰਮਿਟ
ਜਦੋਂ ਵਿਦਿਆਰਥੀ ਕਾਲਜ ਤੇ ਕੋਰਸ ਦੀ ਚੋਣ ਕਰਦਾ ਹੈ, ਤਾਂ ਉਸਨੂੰ ਉਹੀ ਕਾਲਜ ਤੇ ਕੋਰਸ ਲੈਣਾ ਚਾਹੀਦਾ ਹੈ, ਜੋ ਉਸਦੀ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਵਰਕ ਪਰਮਿਟ ਵਿੱਚ eligible ਹੋਵੇ।

ਇਹ ਚੈੱਕ ਕਰਨ ਲਈ ਹੇਠ ਲਿਖਿਆ ਲਿੰਕ ਆਪਣੇ browser ਵਿੱਚ ਪੋਸਟ ਕਰੋ:-
https://www.canada.ca/en/immigration-refugees-citizenship/services/study-canada/study-permit/prepare/designated-learning-institutions-list.html

ਉਸ ਤੋਂ ਬਾਅਦ ਉਹ province (ਕੈਨੇਡਾ 'ਚ ਸੂਬੇ ਨੂੰ province ਕਹਿੰਦੇ ਹਨ) ਸੈਲੈਕਟ ਕਰੋ ਅਤੇ ਉਸ ਤੋਂ ਕਾਲਜ ਜਾਂ ਯੂਨੀਵਰਸਿਟੀ ਦਾ ਨਾਮ ਵੇਖੋ। ਨਾਮ ਦੇ ਸਾਹਮਣੇ ਆਖਰੀ ਕਾਲਮ ਵਿੱਚ ਜੇ Yes ਲਿਖਿਆ ਹੈ ਤਾਂ ਸਮਝੋ ਉਸ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਮਿਲੇਗਾ। ਜੇ No ਲਿਖਿਆ ਹੈ ਤਾਂ ਨਹੀਂ ਮਿਲੇਗਾ ਤੇ ਜੇ Yes details ਲਿਖਿਆ ਹੈ ਤਾਂ details ਤੇ ਕਲਿੱਕ ਕਰਕੇ ਵੇਖੋ ਕਿ ਇਸ ਕਾਲਜ ਵਿੱਚ ਕਿਹੜੇ ਤੇ ਕਿੰਨੇ ਸਮੇਂ ਦਾ ਕੋਰਸ ਕਰਕੇ ਵਰਕ ਪਰਮਿਟ ਮਿਲੇਗਾ। ਅਜਿਹੇ ਕਿਸੇ ਵੀ ਕਾਲਜ ਵਿਚ ਅਪਲਾਈ ਨਾ ਕਰੋ, ਜਿਥੇ ਵਰਕ ਪਰਮਿਟ ਨਹੀਂ ਮਿਲਦਾ।

ਪੜ੍ਹੋ ਇਹ ਵੀ ਖਬਰ - ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

ਕੈਨੇਡੀਅਨ ਐਕਸਪੀਰੀਐਂਸ ਕਲਾਸ ਅਤੇ ਪੋਸਟ ਗਰੈਜੂਏਟ ਵਰਕ ਪਰਮਿਟ
ਕੈਨੇਡਾ ਵਿੱਚ ਹਰੇਕ ਕਿੱਤੇ ਨੂੰ ਇਕ ਕੋਡ ਦਿੱਤਾ ਹੋਇਆ ਹੈ ਤੇ ਕਿੱਤਿਆਂ ਦੀ ਵੰਡ National Occupation Classification (NOC) ਅਨੁਸਾਰ ਕੀਤੀ ਹੋਈ ਹੈ। ਇਸ ਵਿੱਚ ਪੰਜ ਕੈਟਾਗਿਰੀਆਂ ਹਨ: 0 (ਜੀਰੋ), ਏ, ਬੀ, ਸੀ ਤੇ ਡੀ। ਜੇਕਰ ਤੁਸੀਂ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਲਈ ਕੈਨੇਡਾ ਐਕਸਪੀਰੀਐਂਸ ਕਲਾਸ ਹੇਠ ਆਪਣੀ ਅਰਜੀ ਲਾਉਣੀ ਚਾਹੁੰਦੇ ਹੋਂ ਤਾਂ ਤੁਹਾਡਾ ਪੋਸਟ ਗਰੈਜੂਏਟ ਵਰਕ ਪਰਮਿਟ ਦੌਰਾਨ ਐਕਸਪੀਰੀਐਂਸ ( ਤਜਰਬਾ) ਦੇ ਲੈਵਲ ਜੀਰੋ, ਏ ਜਾਂ ਬੀ ’ਚੋਂ ਇੱਕ ਵਿਚੋਂ ਹੋਣਾ ਚਾਹੀਦਾ ਹੈ। ਨਹੀਂ ਤਾਂ ਤੁਹਾਨੂੰ ਇਸਦੇ ਤਜਰਬੇ ਦੇ ਅੰਕ ਨਹੀਂ ਮਿਲਣਗੇ। ਇਸ ਵਾਸਤੇ ਪੋਸਟ ਗਰੈਜੂਏਟ ਵਰਕ ਪਰਮਿਟ ਵੇਲੇ ਆਪਣਾ ਤਜਰਬਾ ਜੀਰੋ, ਏ ਜਾਂ ਬੀ ਲੈਵਲ ਵਿੱਚ ਹੀ ਹਾਸਿਲ ਕਰੋ।

ਪੜ੍ਹੋ ਇਹ ਵੀ ਖਬਰ - ਸ਼੍ਰੀ ਗਣੇਸ਼ ਜੀ ਦੇ ਇਨ੍ਹਾਂ ਮੰਤਰਾਂ ਦਾ ਜ਼ਰੂਰ ਕਰੋ ਉਚਾਰਣ, ਜੀਵਨ ਦੀ ਹਰ ਪਰੇਸ਼ਾਨੀ ਹੋਵੇਗੀ ਦੂਰ

ਕੀ ਹਨ ਸ਼ਰਤਾਂ
1. Designated Learning Institute (DLI ਕਾਲਜ ਜਾਂ ਯੂਨੀਵਰਸਿਟੀ) ਵਿੱਚ ਪੜ੍ਹਾਈ ਕੀਤੀ ਹੋਵੇ ਤੇ ਫੁੱਲ ਟਾਈਮ ਸਟੂਡੈਂਟ ਰਿਹਾ ਹੋਵੇ।
2. ਅਪਲਾਈ ਕਰਨ ਵੇਲੇ ਸਟੱਡੀ ਪਰਮਿਟ  ਦੀ ਮਿਆਦ ਖਤਮ ਨਾ ਹੋਈ ਹੋਵੇ।
3. ਜੋ ਵਿਦਿਆਰਥੀ ਅਪਲਾਈ ਕਰ ਰਿਹਾ ਹੈ, ਉਸਨੂੰ ਆਪਣੀ ਪੜ੍ਹਾਈ ਦੌਰਾਨ ਹਫਤੇ ਦੇ 20 ਘੰਟੇ ਕੰਮ ਕਰਨ ਦੀ ਇਜਾਜ਼ਤ ਮਿਲੀ ਹੋਵੇ।
4. ਵਿਦਿਆਰਥੀ ਨੇ ਹਫਤੇ ਵਿਚ 20 ਘੰਟੇ ਕੰਮ ਦੇ ਨਿਯਮ ਦੀ ਉਲੰਘਣਾ ਕਰਕੇ ਹਫਤੇ ਦੇ 20 ਘੰਟੇ ਤੋਂ ਵੱਧ ਕੰਮ ਨਾ ਕੀਤਾ ਹੋਵੇ।

ਕਿੰਨੇ ਸਮੇਂ ਦਾ ਮਿਲਦਾ ਹੈ ਪੋਸਟ ਗਰੈਜੂਏਟ ਵਰਕ ਪਰਮਿਟ
ਪੋਸਟ ਗਰੈਜੂਏਟ ਵਰਕ ਪਰਮਿਟ ਨੂੰ C43 ਕੋਡ ਦਿੱਤਾ ਗਿਆ ਹੈ ਅਤੇ ਇਹ ਇੰਮੀਗ੍ਰੇਸ਼ਨ ਤੇ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਜ ਦੇ ਸਬ-ਪੈਰ੍ਹਾਗਰਾਫ 205 (ਸੀ) (ii) ਅਧੀਨ ਆਉਂਦਾ ਹੈ।
ਜੇਕਰ ਤੁਹਾਡਾ ਕੋਰਸ 8 ਮਹੀਨੇ ਤੋਂ ਵੱਧ ਅਤੇ ਦੋ ਸਾਲ ਤੋਂ ਘੱਟ ਸਮੇਂ ਦਾ ਹੈ ਤਾਂ ਜਿੰਨੇ ਸਮੇਂ ਦਾ ਤੁਹਾਡਾ ਕੋਰਸ ਸੀ, ਉਨੇ ਸਮੇਂ ਦੇ ਬਰਾਬਰ ਸਮੇਂ ਦਾ ਤੁਹਾਨੂੰ ਪੋਸਟ ਗਰੈਜੂਏਟ ਵਰਕ ਪਰਮਿਟ ਮਿਲੇਗਾ। ਇਸੇ ਤਰ੍ਹਾਂ ਜੇ ਤੁਹਾਡਾ ਕੋਰਸ ਵੋਕੇਸ਼ਨਲ ਹੈ ਤੇ 900 ਘੰਟੇ ਤੋਂ ਵੱਧ ਅਤੇ 1800 ਘੰਟੇ ਤੋਂ ਘੱਟ ਸਮੇਂ ਦਾ ਹੈ ਤਾਂ ਵੀ ਤੁਹਾਨੂੰ ਪੜ੍ਹਾਈ ਦੇ ਸਮੇਂ ਦੇ ਬਰਾਬਰ ਸਮੇਂ ਦਾ ਵਰਕ ਪਰਮਿਟ ਮਿਲੇਗਾ।

ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਜੇਕਰ ਤੁਹਾਡੀ ਪੜ੍ਹਾਈ ਦੋ ਸਾਲ ਜਾਂ ਉਸਤੋਂ ਵੱਧ ਸਮੇਂ ਦੀ ਹੈ ਤਾਂ ਵਰਕ ਪਰਮਿਟ 3 ਸਾਲ ਦਾ ਮਿਲੇਗਾ। ਵੋਕੇਸ਼ਨਲ ਕੋਰਸ 1800 ਘੰਟੇ ਜਾਂ ਵੱਧ ਸਮੇਂ ਦਾ ਹੈ ਤਾਂ ਵਰਕ ਪਰਮਿਟ 3 ਸਾਲ ਦਾ ਮਿਲੇਗਾ। ਜੇਕਰ ਬੱਚਾ ਇਧਰੋਂ ਇਕ ਸਾਲ ਦਾ ਕੋਰਸ ਲੈ ਕੇ ਗਿਆ ਸੀ ਤੇ ਕਨੇਡਾ ਜਾ ਕੇ ਇਕ ਸਾਲ ਦਾ ਹੋਰ ਕੋਰਸ ਲੈ ਲਿਆ ਤਾਂ ਦੋਹਾਂ ਕੋਰਸਾਂ ਦੀ ਲੰਬਾਈ ਜੋੜ ਕੇ ਸਮਾਂ ਗਿਣਿਆ ਜਾਵੇਗਾ ਤੇ ਉਸੇ ਹਿਸਾਬ ਨਾਲ ਵਰਕ ਪਰਮਿਟ ਮਿਲੇਗਾ।

ਪੋਸਟ ਗਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਤੋਂ ਬਾਅਦ
ਜੇਕਰ ਤੁਸੀਂ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਪੋਸਟ ਗਰੈਜੂਏਟ ਵਰਕ ਪਰਮਿਟ ਅਪਲਾਈ ਕਰ ਦਿੱਤਾ ਹੈ ਤਾਂ ਤੁਸੀਂ ਫੁੱਲ ਟਾਈਮ ਕੰਮ ਕਰਨ ਲਈ eligible ਹੋ ਜਾਂਦੇ ਹੋਂ ਭਾਵੇਂ ਤੁਹਾਡਾ ਵਰਕ ਪਰਮਿਟ ਅਜੇ approve ਹੋਇਆ ਜਾਂ ਨਹੀਂ।
ਪੋਸਟ ਗਰੈਜੂਏਟ ਵਰਕ ਪਰਮਿਟ ਵਾਲੇ ਵਿਦਿਆਰਥੀਆਂ ਦੇ ਸਪਾਊਸ ਵੀ C42 ਅਧੀਨ ਓਪਨ ਵਰਕ ਪਰਮਿਟ ਅਪਲਾਈ ਕਰਨ ਸਕਦੇ ਹਨ। ਪਰ ਸ਼ਰਤ ਇਹ ਹੈ ਕਿ ਪੋਸਟ ਗਰੈਜੂਏਟ ਵਰਕ ਪਰਮਿਟ ਵਾਲਾ ਸਟੂਡੈਂਟ NOC ਲੈਵਲ ਜੀਰੋ, ਏ ਜਾਂ ਬੀ ਵਾਲੀ ਨੌਕਰੀ ਕਰ ਰਿਹਾ ਹੋਵੇ।

ਪੜ੍ਹੋ ਇਹ ਵੀ ਖਬਰ - ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ

  • Canada
  • Education
  • Strong Bridges
  • Post Graduate Work Permit
  • ਕੈਨੇਡਾ
  • ਪੜ੍ਹਾਈ
  • ਮਜਬੂਤ ਪੁਲ
  • ਪੋਸਟ ਗ੍ਰੈਜੂਏਟ ਵਰਕ ਪਰਮਿਟ
  • ਕੁਲਵਿੰਦਰ ਕੌਰ ਸੋਸਣ

ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

NEXT STORY

Stories You May Like

  • protect your child from the  first cold  in this way
    ‘ਪਹਿਲੀ ਠੰਢ’ ਤੋਂ ਬੱਚੇ ਨੂੰ ਇੰਝ ਬਚਾਓ
  • mix these household items into henna to give a deep color to grey hair
    ਚਿੱਟੇ ਵਾਲਾਂ ਨੂੰ ਗੂੜ੍ਹਾ ਰੰਗ ਦੇਣ ਲਈ ਮਹਿੰਦੀ 'ਚ ਮਿਲਾਓ ਇਹ ਘਰੇਲੂ ਚੀਜ਼ਾਂ
  • make collagen serum at home
    ਘਰ ਵਿਚ ਬਣਾਓ 'ਕੋਲੇਜਨ ਸੀਰਮ'
  • which gold is better for jewelry
    ਗਹਿਣਿਆਂ ਲਈ ਕਿਹੜਾ ਸੋਨਾ ਬਿਹਤਰ ?
  • platform heels  young women  fashion
    ਪਲੇਟਫਾਰਮ ਹੀਲਸ’ ਬਣੀ ਸਟਾਈਲ ਦੇ ਨਾਲ-ਨਾਲ ਕੰਫਰਟ ਦਾ ਪਰਫੈਕਟ ਕੰਬੀਨੇਸ਼ਨ
  • make sweet parathas using indian sweets
    ਮਠਿਆਈ ਨਾਲ ਬਣਾਓ ‘ਮਿੱਠੇ ਪਰੌਂਠੇ’
  • benefits of applying onion juice to hair
    ਵਾਲਾਂ 'ਚ ਪਿਆਜ਼ ਦਾ ਰਸ ਲਾਉਣ ਦੇ ਫਾਇਦੇ
  • a small habit of yours ruins the rotis
    ਤੁਹਾਡੀ ਛੋਟੀ ਜਿਹੀ ਆਦਤ ਰੋਟੀਆਂ ਨੂੰ ਕਰ ਦਿੰਦੀ ਹੈ ਖ਼ਰਾਬ, ਤੁਰੰਤ ਕਰੋ ਇਹ ਬਦਲਾਅ
  • missing boy deadbody or 2 days recovered
    ਜਲੰਧਰ ਵਿਖੇ ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਲਾਏ ਗੰਭੀਰ...
  • deadbody found near khojewal railway track
    ਖੋਜੇਵਾਲ ਰੇਲ ਟਰੈਕ ਨੇੜਿਓਂ ਮਿਲੀ ਅਣਪਛਾਤੀ ਲਾਸ਼
  • robbery in jalandhar  snatch gold chain from woman  s neck
    ਜਲੰਧਰ 'ਚ ਬੇਖ਼ੌਫ਼ ਹੋਏ ਲੁਟੇਰੇ, ਘਰ ਦੇ ਬਾਹਰ ਬੈਠੀ ਔਰਤ ਦੇ ਗਲੇ 'ਚੋਂ ਸੋਨੇ...
  • a reserved special train will run between amritsar and saharsa starting today
    ਅੰਮ੍ਰਿਤਸਰ-ਸਹਰਸਾ ਵਿਚਾਲੇ ਅੱਜ ਤੋਂ ਚੱਲੇਗੀ ਰਾਖਵੀਂ ਵਿਸ਼ੇਸ਼ ਟਰੇਨ
  • clash between two groups in jalandhar  one person dead
    ਜਲੰਧਰ 'ਚ ਦੋ ਧਿਰਾਂ ਵਿਚਾਲੇ ਹੋਈ ਝੜਪ! ਇਕ ਵਿਅਕਤੀ ਦੀ ਮੌਤ, ਕਤਲ ਦਾ ਸ਼ੱਕ
  • dera beas head gurinder singh dhillon arrived at satsang ghar in jalandhar
    ਜਲੰਧਰ ਵਿਖੇ ਸਤਿਸੰਗ ਘਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ,...
  • nagar kirtan to be held in jalandhar tomorrow routes diverted
    ਜਲੰਧਰ 'ਚ ਭਲਕੇ ਸਜਾਇਆ ਜਾਵੇਗਾ ਨਗਰ ਕੀਰਤਨ! ਰਸਤੇ ਰਹਿਣਗੇ ਡਾਇਵਰਟ, ਰੂਟ ਪਲਾਨ...
  • dera beas gurinder singh dhillon pargat singh
    ਜਲੰਧਰ ਸਥਿਤ ਪਰਗਟ ਸਿੰਘ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ, ਪਰਿਵਾਰ ਨਾਲ ਕੀਤੀ...
Trending
Ek Nazar
suspicious drone activity on the india pakistan border

ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਸ਼ੱਕੀ ਹਲਚਲ, BSF ਨੇ ਫਾਇਰਿੰਗ ਕਰ ਹੇਠਾਂ...

us senate rejects move

ਅਮਰੀਕੀ ਸੈਨੇਟ ਨੇ ਈਰਾਨ 'ਚ ਟਰੰਪ ਦੀਆਂ ਜੰਗੀ ਸ਼ਕਤੀਆਂ ਨੂੰ ਰੋਕਣ ਦੀ ਕੋਸ਼ਿਸ਼...

famous actress becomes a mother at the age of 39

39 ਸਾਲ ਦੀ ਉਮਰ 'ਚ ਮਾਂ ਬਣੀ ਮਸ਼ਹੂਰ ਅਦਾਕਾਰਾ; ਦਿਖਾਈ ਪੁੱਤਰ ਦੀ ਪਹਿਲੀ ਝਲਕ,...

nagar kirtan to be held in jalandhar tomorrow routes diverted

ਜਲੰਧਰ 'ਚ ਭਲਕੇ ਸਜਾਇਆ ਜਾਵੇਗਾ ਨਗਰ ਕੀਰਤਨ! ਰਸਤੇ ਰਹਿਣਗੇ ਡਾਇਵਰਟ, ਰੂਟ ਪਲਾਨ...

prime minister rahman target hasina party

ਹਸੀਨਾ ਦੀ ਪਾਰਟੀ ਬੰਗਲਾਦੇਸ਼ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚ ਰਹੀ: ਪ੍ਰਧਾਨ...

girls in pakistan

ਟੌਪ-ਜੀਨਸ ਵਾਲੀਆਂ ਤਸਵੀਰਾਂ 'ਤੇ ਕੁੜੀਆਂ ਹੋ ਰਹੀਆਂ ਬਲੈਕਮੇਲ, ਆਨਰ ਕਿਲਿੰਗ ਦਾ...

this famous actor has been walking barefoot for 3 years

3 ਸਾਲਾਂ ਤੋਂ ਨੰਗੇ ਪੈਰ ਘੁੰਮ ਰਿਹੈ ਇਹ ਮਸ਼ਹੂਰ ਅਦਾਕਾਰ, ਵਜ੍ਹਾ ਜਾਣ ਹੋ ਜਾਓਗੇ...

actor ayush shah duped of rs 4 44 crore on promise of assured returns

'ਮਹਾਭਾਰਤ' ਫੇਮ ਅਦਾਕਾਰ ਨਾਲ 4.44 ਕਰੋੜ ਰੁਪਏ ਦੀ ਵੱਡੀ ਠੱਗੀ; ਮਿਲਿਆ ਸੀ ਮੋਟੇ...

veteran bollywood actor rents 3 luxurious apartments

ਬਾਲੀਵੁੱਡ ਦੇ ਦਿੱਗਜ Actor ਨੇ ਕਿਰਾਏ 'ਤੇ ਲਏ 3 ਆਲੀਸ਼ਾਨ ਅਪਾਰਟਮੈਂਟ, 38 ਲੱਖ...

big on the health of bollywood  s legendary singer

ਬਾਲੀਵੁੱਡ ਦੀ ਦਿੱਗਜ ਗਾਇਕਾ ਦੀ ਸਿਹਤ ਨੂੰ ਲੈ ਕੇ ਆਈ ਵੱਡੀ ਅਪਡੇਟ, 2 ਸਾਲਾਂ ਤੋਂ...

the captain himself is out of the team

ਕਪਤਾਨ ਹੀ ਹੋ ਗਿਆ Team 'ਚੋਂ ਬਾਹਰ ! ਸੱਟ ਕਾਰਨ ਨਹੀਂ ਖੇਡੇਗਾ ਅਗਲਾ ਟੈਸਟ ਮੈਚ

good news no more hassle of frequent recharges

Good News : ਹੁਣ ਵਾਰ-ਵਾਰ ਰੀਚਾਰਜ ਦਾ ਝੰਜਟ ਖ਼ਤਮ ! ਆ ਗਿਆ 380 ਦਿਨ ਚੱਲਣ ਵਾਲਾ...

punjab kings

ਪੰਜਾਬ ਕਿੰਗਜ਼ 'ਚ ਪੰਡਯਾ ਤੋਂ ਇਲਾਵਾ ਇਕ ਹੋਰ ਵੱਡੇ ਫੇਰਬਦਲ ਦੀ ਤਿਆਰੀ!ਮੁੰਬਈ ਦੇ...

malaysia ends visa free entry for indians

ਵੱਡੀ ਖ਼ਬਰ: ਇਸ ਦੇਸ਼ ਨੇ ਭਾਰਤੀਆਂ ਲਈ ਬੰਦ ਕੀਤੀ Visa-Free ਐਂਟਰੀ, ਬਦਲ ਗਏ ਨਿਯਮ

the fortunes of these 4 zodiac signs will shine

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ, ਖੁੱਲ੍ਹਣਗੇ ਕਮਾਈ ਦੇ ਨਵੇਂ ਰਸਤੇ!

pakistani security forces

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 22 ਅੱਤਵਾਦੀ ਢੇਰ

legal notice on punjab minister

ਹਾਫ਼ਿਜ਼ ਸਈਦ ਦੀ  PMML ਨੇ ਪੰਜਾਬ ਦੇ ਮੰਤਰੀ ਨੂੰ ਭੇਜਿਆ 5 ਅਰਬ ਦਾ ਲੀਗਲ ਨੋਟਿਸ

milk gets even more expensive

ਹੋਰ ਮਹਿੰਗਾ ਹੋ ਗਿਆ ਦੁੱਧ ! 6 ਪ੍ਰਤੀ ਲੀਟਰ ਤੱਕ ਵਧੀਆਂ ਕੀਮਤਾਂ, ਗੋਕੁਲ ਡੇਅਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • how to make pasta soup
      ਘਰ ਹੈਲਦੀ ਪਾਸਤਾ ਸੂਪ ਬਣਾਉਣ ਦਾ ਤਰੀਕਾ
    • sun hallow
      ਸੂਰਜ ਦੁਆਲੇ ਬਣੀ ਸਤਰੰਗੀ ਪੀਂਘ ! ਵੇਖੋ ਖ਼ੂਬਸੂਰਤ ਤਸਵੀਰਾਂ
    • suits  paranda  young women  hairstyle
      ਸੂਟ ਦੇ ਨਾਲ ਪਰਾਂਦਾ ਗੁੱਤ ਬਣਿਆ ਮੁਟਿਆਰਾਂ ਦਾ ਪਸੰਦੀਦਾ ਹੇਅਰ ਸਟਾਈਲ
    • make crispy pea vadas at home
      ਘਰ 'ਚ ਬਾਜ਼ਾਰ ਵਰਗੇ ਬਣਾਓ ਕੁਰਕੁਰੇ ਮਟਰ ਵੜੇ
    • now  cut vegetables will not go bad
      ਹੁਣ ਕੱਟੀਆਂ ਹੋਈਆਂ ਸਬਜ਼ੀਆਂ ਨਹੀਂ ਹੋਣਗੀਆਂ ਖ਼ਰਾਬ! ਬਸ ਅਪਣਾਓ ਇਹ ਤਰੀਕੇ
    • black bodycon dress  young women  stylish look
      ‘ਬਲੈਕ ਬਾਡੀਕਾਨ ਡਰੈੱਸ’ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਲੁੱਕ
    • baba vanga zodiac predictions rich people money
      2027 'ਚ ਮਾਲੋਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਨੋਟਾਂ ਦੇ ਲੱਗਣਗੇ ਢੇਰ,...
    • young women  royal look  velvet suits
      ਮੁਟਿਆਰਾਂ ਨੂੰ ਰਾਇਲ ਲੁੱਕ ਦੇ ਰਹੇ ‘ਵੈਲਵੇਟ ਸੂਟ
    • s name people angry romantic suspicious
      ‘ਗੁੱਸੇ ਅਤੇ ਸ਼ੱਕੀ ਸੁਭਾਅ’ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ...
    • voyager 1
      Voyager-1 ਨੇ ਰਚਿਆ ਇਤਿਹਾਸ ! 1 Light Day ਦੀ ਦੂਰੀ ਤੈਅ ਕਰਨ ਵਾਲੀ ਬਣੀ ਪਹਿਲੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +