Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    5:38:21 PM

  • pilots detained in uae

    Flydubai ਜਹਾਜ਼ ਨੂੰ ਡੇਗਣ ਦੀ ਸਾਜ਼ਿਸ਼ ਦੇ ਮਾਮਲੇ...

  • murder of sikh youth parvinder singh who raised his voice against drugs

    ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ...

  • rbi will continue efforts to control excessive fluctuations in rupee

    'ਰੁਪਏ 'ਚ ਜ਼ਿਆਦਾ ਉਤਰਾਅ-ਚੜ੍ਹਾਅ ਨੂੰ ਕੰਟਰੋਲ...

  • parvinder jhota  dig  accused

    ਪਰਵਿੰਦਰ ਝੋਟਾ ਕਤਲ ਕੇਸ 'ਚ ਵੱਡੀ ਖ਼ਬਰ, ਹੋਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • ਕੋਰੋਨਾ ਦੇ ਦੌਰ 'ਚ ਦੋ ਫਿਲਮਾਂ ਦੇ ਹਵਾਲੇ ਤੋਂ ਇਨਸਾਨੀਅਤ ਨੂੰ ਸਮਝਣ ਦਾ ਤਹੱਈਆ

LIFE-STYLE News Punjabi(ਲਾਈਫ ਸਟਾਈਲ)

ਕੋਰੋਨਾ ਦੇ ਦੌਰ 'ਚ ਦੋ ਫਿਲਮਾਂ ਦੇ ਹਵਾਲੇ ਤੋਂ ਇਨਸਾਨੀਅਤ ਨੂੰ ਸਮਝਣ ਦਾ ਤਹੱਈਆ

  • Edited By Vandana,
  • Updated: 03 Apr, 2020 04:29 PM
Jalandhar
corona  two films
  • Share
    • Facebook
    • Tumblr
    • Linkedin
    • Twitter
  • Comment

ਕੋਰੋਨਾ ਦੇ ਦੌਰ 'ਚ ਦੋ ਫਿਲਮਾਂ ਦੇ ਹਵਾਲੇ ਤੋਂ ਇਨਸਾਨੀਅਤ ਨੂੰ ਸਮਝਣ ਦਾ ਤਹੱਈਆ

ਹਰਪ੍ਰੀਤ ਸਿੰਘ ਕਾਹਲੋਂ 

ਇਹ ਵਿਲੱਖਣ ਸਬੱਬ ਬਣਿਆ ਹੈ ਕਿ ਇੱਕ ਦਿਨ ਦੋ ਫਿਲਮਾਂ ਸਿਨੇਮਾ ਘਰਾਂ 'ਚ ਪਰਦਾਪੇਸ਼ ਹੁੰਦੀਆਂ ਹਨ ਅਤੇ ਦੋਵਾਂ ਦੇ ਨੁਕਤੇ 'ਚ ਸਾਂਝ ਹੈ। ਸ਼ੂਜੀਤ ਸਰਕਾਰ ਦੀ ਫਿਲਮ 'ਅਕਤੂਬਰ' ਅਤੇ ਸ਼ਿਤਿਜ ਚੌਧਰੀ ਦੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਮੁਸੀਬਤ ਦੇ ਵੇਲੇ ਲੋਕਾਂ ਦਾ ਇੱਕ ਦੂਜੇ ਲਈ ਖੜ੍ਹਣ ਦੇ ਹੌਂਸਲੇ ਦਾ ਬਿਆਨ ਹੈ।ਇਹ ਫ਼ਿਲਮਾਂ 2018 'ਚ ਆਈਆਂ ਸਨ। ਦੋਵੇਂ ਫਿਲਮਾਂ ਦੀ ਕਹਾਣੀਆਂ ਅਕਤੂਬਰ ਦੇ ਮੌਸਮ 'ਚ ਸ਼ੁਰੂ ਹੁੰਦੀਆਂ ਹਨ।ਫਿਲਮ ਅਕਤੂਬਰ ਮੌਤ ਦੀ ਦਹਿਲੀਜ਼ 'ਤੇ ਖੜ੍ਹੀ ਕੁੜੀ ਸ਼ਿਵਲੀ ਲਈ ਉਮੀਦ ਰੱਖਣ ਅਤੇ ਉਸ ਉਮੀਦ 'ਚ ਬੰਦਿਆਂ ਦੀ ਸਾਂਝ ਦੀ ਕਹਾਣੀ ਹੈ।

ਸ਼ਿਵਲੀ ਹੋਟਲ ਦੀ ਛੱਤ ਤੋਂ ਡਿੱਗ ਗਈ ਹੈ।ਹਸਪਤਾਲ 'ਚ ਜ਼ਿੰਦਗੀ ਲਈ ਸੰਘਰਸ਼ ਕਰਦੀ ਕੁੜੀ ਦੀ ਮਾਂ ਅਤੇ ਉਹਦੇ ਭੈਣ ਭਰਾ ਕੋੜੇ ਤਜਰਬਿਆਂ ਚੋਂ ਲੰਘ ਰਹੇ ਹਨ।ਇਸ ਵੇਲੇ ਉਹਨਾਂ ਨੂੰ ਸਲਾਹਾਂ ਮਿਲ ਰਹੀਆਂ ਹਨ ਕਿ ਤੁਸੀ ਉਮੀਦ ਨਾ ਰੱਖੋ ਅਤੇ ਜੇ ਤੁਸੀ ਆਪਣੀ ਕੁੜੀ ਨੂੰ ਜੇਰੇ ਇਲਾਜ ਰੱਖਦੇ ਵੀ ਹੋ ਤਾਂ 21 ਸਾਲਾਂ ਦੀ ਕੁੜੀ ਦੀ ਜ਼ਿੰਦਗੀ 'ਚ ਮੰਜੇ 'ਤੇ ਗੁਜ਼ਾਰਦਿਆਂ ਬਾਕੀ ਬੱਚਦਾ ਵੀ ਕੀ ਹੈ? ਇਹ ਸੋਚ ਦੁਨੀਆਦਾਰੀ ਦੀ 'ਬੀ ਪ੍ਰੈਕਟੀਕਲ' ਨਜ਼ਰੀਏ ਦੀ ਹੈ।ਜਿੱਥੇ ਹਸਪਤਾਲ ਦੇ ਮਹਿੰਗੇ ਇਲਾਜ, ਦਵਾਈਆਂ ਤੇ ਖਰਚੇ ਨੇ ਮਾਪਿਆਂ ਦਾ ਲੱਕ ਤੋੜ ਦਿੱਤਾ ਹੈ।ਇਸ ਸਭ 'ਚ ਡੈਨ (ਵਰੁਣ ਧਵਨ) ਉਸ ਸਾਂਝ ਨੂੰ ਨਿਭਾਉਂਦਾ ਹੈ।

ਇਹ ਪ੍ਰੇਮ ਕਹਾਣੀ ਵੀ ਨਹੀਂ ਹੈ।ਬੱਸ ਇੱਕ ਰਿਸ਼ਤਾ ਹੈ।ਉਹਦੇ ਨਾਮਕਰਨ 'ਚ ਨਾ ਜਾਓ।ਉਹ ਸਿਰਫ ਇਸ ਬਿਨ੍ਹਾਂ 'ਤੇ ਸ਼ਿਵਲੀ ਕੋਲ ਹਸਪਤਾਲ ਜਾਂਦਾ ਹੈ ਕਿਉਂਕਿ ਉਹਨੇ ਛੱਤ ਤੋਂ ਡਿੱਗਣ ਤੋਂ ਠੀਕ ਪਹਿਲਾਂ ਪੁੱਛਿਆ ਸੀ,"ਡੈਨ ਕਿੱਥੇ ਹੈ?" ਫਿਲਮ ਦਾ ਨਾਇਕ ਇਸੇ ਅਹਿਸਾਸ ਨਾਲ ਸ਼ਿਵਲੀ ਲਈ ਉਮੀਦ ਰੱਖਦਾ ਹੈ, ਉਹਦੇ ਘਰ ਵਾਲਿਆਂ ਲਈ ਉਮੀਦ ਬਣਦਾ ਹੈ ਅਤੇ ਦਰਦ 'ਚ ਅਜਿਹੀ ਸਾਂਝ ਉਹਨਾਂ ਨੂੰ ਜ਼ਿੰਦਗੀ ਦਾ ਮੁਸ਼ਕਲ ਸਮਾਂ ਲੰਘਾਉਣ 'ਚ ਤਾਕਤ ਬਖਸ਼ਦੀ ਹੈ।

ਗੋਲਕ ਬੁਗਨੀ ਬੈਂਕ ਤੇ ਬਟੂਆ ਫਿਲਮ ਦੀ ਕਹਾਣੀ ਦਾ ਕੇਂਦਰ ਤੱਤ ਵੀ ਇਹੋ ਤਾਂ ਹੈ।ਜਿੱਥੇ ਫਿਲਮ ਅਕਤੂਬਰ ਮੌਤ ਦੀ ਦਹਿਲੀਜ਼ 'ਤੇ ਉਮੀਦ ਦਾ ਬਿਆਨ ਹੈ।ਉੱਥੇ ਗੋਲਕ ਬੁਗਨੀ ਬੈਂਕ ਤੇ ਬਟੂਆ ਜ਼ਿੰਦਗੀ ਦੀ ਚਾਲਸਾਜ਼ੀਆਂ 'ਚ ਮੁਹੱਬਤ ਦਾ ਬਿਆਨ ਹੈ। ਇਹ ਉਹੀ ਮੁਹੱਬਤ ਦਾ ਬਿਆਨ ਹੈ ਜਿੱਥੇ ਬੰਦੇ ਦੀ ਪਰਖ ਅਤੇ ਰਿਸ਼ਤਿਆਂ ਦੇ ਮਾਪਦੰਡ ਪੈਸੇ ਨਾਲ ਤੈਅ ਹੋ ਰਹੇ ਹਨ।ਜਿੱਥੇ ਨੋਟਬੰਦੀ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ।ਉਸ ਮਾਹੌਲ 'ਚ ਮੁਹੱਲੇ ਦੇ ਬੰਦੇ ਪੈਸੇ ਤੋਂ ਪਾਰ ਦੀ ਸਾਂਝ ਬਣਨ ਅੱਗੇ ਆਉਂਦੇ ਹਨ। ਫਿਲਮ ਦੀ 1977 ਦੀ ਕਹਾਣੀ 'ਚ ਛਿੰਦੀ (ਆਦਿੱਤੀ ਕਪੂਰ) ਕਹਿੰਦੀ ਹੈ ਕਿ ਹੁਣ ਵਿਆਹ ਤੋਂ ਬਾਅਦ ਅੱਗੇ ਲਈ ਪੈਸੇ ਜੋੜੀਏ।ਭੋਲੇ (ਅਮਰਿੰਦਰ ਗਿੱਲ) ਦਾ ਜਵਾਬ ਹੈ ਕਿ ਜੋ ਕੁਝ ਹੁਣ ਤੱਕ ਹੋਇਆ ਉਹ ਪੈਸੇ ਨਾਲ ਨਹੀਂ ਹੋਇਆ।ਜਿੰਨ੍ਹਾਂ ਲੋਕ ਕਮਾ ਲਏ ਉਹਨਾਂ ਨੂੰ ਹੋਰ ਦੀ ਕੀ ਲੋੜ ਹੈ।ਇਹੋ ਅਹਿਸਾਸ ਰਫਤਾਰ ਭਰੀ ਜ਼ਿੰਦਗੀ 'ਚ ਸਭ ਤੋਂ ਵੱਧ ਲੱਭਣ ਦੀ ਲੋੜ ਹੈ।

ਗੋਲਕ ਬੁਗਨੀ ਬੈਂਕ ਤੇ ਬਟੂਆ 'ਤੇ ਅਕਤੂਬਰ ਬੰਦਿਆਂ ਦੀ ਉਸੇ ਸਾਂਝ ਦੀ ਕਹਾਣੀ ਹੀ ਤਾਂ ਹੈ।ਇਸ ਕਹਾਣੀ 'ਚ ਉਮੀਦ ਹੈ, ਨਹੀਂ ਤਾਂ ਹਸਪਤਾਲ 'ਚ ਜੇਰੇ ਇਲਾਜ ਦਾ ਖਰਚਾ ਤਾਂ ਸ਼ਿਵਲੀ ਦੀ ਮਾਂ ਦਾ ਲੱਕ ਹੀ ਤੋੜ ਦਿੰਦਾ ਹੈ।ਸਰਕਾਰਾਂ ਆਪਣੇ ਲੋਕਾਂ ਲਈ ਅਜਿਹਾ ਪ੍ਰਬੰਧ ਹੀ ਨਹੀਂ ਕਰ ਸਕੀਆਂ ਕਿ ਸਿਹਤ ਅਤੇ ਸਿੱਖਿਆ ਆਮ ਲੋਕਾਂ ਲਈ ਬੋਝ ਨਾ ਬਣੇ।ਇਸ ਕਹਾਣੀ 'ਚ ਇਹੋ ਉਮੀਦ ਹੈ, ਨਹੀਂ ਤਾਂ ਗੋਲਕ ਬੁਗਨੀ ਦੇ ਕਿਰਦਾਰ ਸਰਕਾਰ ਦੀ ਨੋਟਬੰਦੀ 'ਚ ਰੁਲਦੇ ਤਮਾਸ਼ਾ ਬਣਦੇ ਆਪਣੀ ਕੁੜੀ ਦੇ ਰਿਸ਼ਤੇ ਲਈ ਉਸ ਮੋੜ 'ਤੇ ਖੜ੍ਹੇ ਹਨ ਜਿੱਥੇ ਉਹਨਾਂ ਦੀ ਕੁੜੀ ਦਾ ਰਿਸ਼ਤਾ ਟੁੱਟ ਸਕਦਾ ਹੈ।ਪਰ ਮੁਹੱਲੇ ਦੇ ਵਾਸੀ ਇਸ ਜਜ਼ਬੇ 'ਚ ਸਾਹ 'ਚ ਸਾਹ ਰਲਾਉਂਦੇ ਆ ਖੜ੍ਹੇ ਹੁੰਦੇ ਹਨ ਅਤੇ ਕੁੜੀ ਦਾ ਵਿਆਹ ਕਰਵਾ ਦਿੰਦੇ ਹਨ।

ਕੋਰੋਨਾ ਦੇ ਇਸ ਦੌਰ 'ਚ ਤਾਲਾਬੰਦੀ ਕਰਦਿਆਂ ਦਿੱਲੀ ਨੋਇਡਾ ਦੇ ਆਨੰਦ ਵਿਹਾਰ ਦੇ ਬੱਸ ਅੱਡਿਆਂ 'ਤੇ ਮਜ਼ਦੂਰਾਂ ਦੀ ਭੀੜ ਇਹੋ ਬਿਆਨ ਕਰਦੀ ਕਿ ਸਰਕਾਰਾਂ ਨੇ ਤਾਲਾਬੰਦੀ ਕਰਦਿਆਂ ਇਹਨਾਂ ਮਜ਼ਦੂਰਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ। ਖੈਰ ਪਿਛਲੇ ਦਿਨਾਂ 'ਚ ਇਸ ਗੱਲ 'ਤੇ ਚਰਚਾ ਹੋ ਰਹੀ ਸੀ ਕਿ ਪੰਜਾਬ, ਪੰਜਾਬੀ, ਪੰਜਾਬੀਅਤ 'ਚ ਇੱਕ ਮਹੀਨ ਤੰਦ ਅਣਗੋਲੀ ਗਈ ਹੈ।ਉਹ ਹੈ ਕਿ ਪੰਜਾਬੀ ਅਦਬ ਦਾ ਜਸ਼ਨ ਤਾਂ ਖੂਬ ਰਿਹਾ ਹੈ ਪਰ ਪੰਜਾਬ ਦੇ ਦੂਜੀਆਂ ਭਾਸ਼ਾਵਾਂ 'ਚ ਲਿਖਣ ਵਾਲਿਆਂ ਦੀ ਚਰਚਾ ਉਸ ਹਿਸਾਬ ਨਾਲ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ ਫਿਲਮਾਂ 'ਚ ਵੀ ਸਮੁੱਚੇ ਪੰਜਾਬ ਦੇ ਖਾਸ ਕਿਰਦਾਰ ਹੀ ਫਿਲਮਾਂ ਦੀ ਕਹਾਣੀ ਦਾ ਹਿੱਸਾ ਬਣਦੇ ਹਨ।ਪੰਜਾਬੀ ਅਦਬ 'ਚ ਮੁਲਕ ਰਾਜ ਆਨੰਦ ਤੋਂ ਲੈਕੇ ਫਿਲੋਰ ਦੇ ਇਬਨੇ ਇੰਸ਼ਾਂ, ਹਿੰਦੀ ਦੇ ਮੋਹਨ ਰਾਕੇਸ਼ ਨੂੰ ਅਸੀਂ ਪੰਜਾਬੀ ਸ਼ਖਸੀਅਤ ਦੇ ਰੂਪ 'ਚ ਜ਼ਿਰਕ 'ਚ ਨਹੀਂ ਲਿਆ ਸਕੇ।

ਇਹੋ ਹਾਲ ਪੰਜਾਬ ਦੇ ਹਿੰਦੂ ਕਿਰਦਾਰਾਂ ਦਾ ਪੰਜਾਬੀ ਹੋਣ ਦੀ ਪੇਸ਼ਕਾਰੀ ਦਾ ਹੈ।ਸ਼ਿਤਿਜ ਦੀ ਪਹਿਲੀ ਫਿਲਮ 'ਵੇਖ ਬਰਾਤਾਂ ਚੱਲੀਆਂ' ਵੀ ਪੰਜਾਬ ਦੇ ਉਸ ਹਿੱਸੇ ਅਤੇ ਹੁਣ ਗੁਆਂਢ 'ਚ ਪੈਂਦੇ ਹਰਿਆਣਾ 'ਚ ਵੱਸਦੇ ਪੰਜਾਬੀ ਪੁਆਧੀ ਪ੍ਰਭਾਵ ਦੇ ਕਿਰਦਾਰਾਂ ਦਾ ਜ਼ਿਕਰ ਹੈ।ਇਸੇ ਤਰ੍ਹਾਂ ਸ਼ਿਤਿਜ ਦੀ ਗੁਲਕ ਬੁਗਨੀ ਬੈਂਕ ਤੇ ਬਟੂਆ ਮੇਰੀ ਨਜ਼ਰੇ ਇਕਲੌਤੀ ਫਿਲਮ ਨਜ਼ਰ ਆ ਰਹੀ ਹੈ ਜੋ ਸ਼ਹਿਰ ਦੇ ਹਿੰਦੂ ਪੰਜਾਬੀਆਂ ਨੂੰ ਇੰਨੇ ਬਾਰੀਕ ਨਜ਼ਰੀਏ ਤੋਂ ਪੇਸ਼ ਕਰ ਰਹੀ ਹੈ।ਇਸ ਫਿਲਮ ਦਾ ਪੂਰਾ ਕ੍ਰਾਫਟ ਬਹੁਤ ਕਮਾਲ ਹੈ।ਤੁਹਾਨੂੰ ਪੰਜਾਬ ਦੇ ਇਹ ਕਿਰਦਾਰ ਵੇਖਦੇ ਹੋਏ ਇੰਝ ਜਾਪੇਗਾ ਕਿ ਸ਼ਿਤਿਜ ਨੇ ਕਿਸੇ ਮੁਹੱਲੇ 'ਚ ਕੈਮਰਾ ਲਾਕੇ ਛੱਡ ਦਿੱਤਾ ਹੋਵੇ ਤੇ ਉਹਨਾਂ ਦੇ ਅਸਲ ਵਿਹਾਰ ਨੂੰ ਹੀ ਰਿਕਾਰਡ ਕਰ ਲਿਆ ਹੋਵੇ।

ਕੱਪੜੇ ਵਾਲੇ ਦੁਕਾਨ ਦੇ ਮਾਲਕ ਅਤੇ ਉਹਦਾ ਮੁੰਡਾ, ਹਲਵਾਈ ਅਤੇ ਉਹਦੀ ਕੁੜੀ, ਕਾਸਮੈਟਿਕ ਵੇਚਦਾ ਪ੍ਰੋਪਰਾਈਟਰ, ਕਮੇਟੀ ਵਾਲੀ ਆਂਟੀ, ਦੋਧੀ, ਦੁਸ਼ਹਿਰੇ, ਜਗਰਾਤੇ ਕਰਵਾਉਂਦੀਆਂ ਮੁਹੱਲਾ ਕਮੇਟੀਆਂ ਦੀ ਬੈਠਕਾਂ, ਪ੍ਰਧਾਨ, ਰਾਮ ਲੀਲਾ ਕਿੰਨਾ ਕੁਝ ਨਿੱਕੇ ਨਿੱਕੇ ਕੈਨਵਸ 'ਚ ਅਤੇ ਬਰੀਕ ਬੁਣਕਾਰੀ ਜਿਹਾ ਤੁਸੀ ਇੱਕੋ ਫਿਲਮ 'ਚ ਵੇਖ ਰਹੇ ਹੋ।ਮੁਹੱਲੇ ਦੇ ਲੋਕਾਂ ਦੇ ਸੁਭਾਅ ਅਤੇ ਸਿਆਣਪ 'ਚ ਫਿਲਮ ਉਹਨਾਂ ਦੇ ਸੰਵਾਦ ਅਤੇ ਹਾਵ-ਭਾਵ ਨੂੰ ਉਸੇ ਬਾਰੀਕੀ ਨਾਲ ਹੀ ਫੜ੍ਹਦੀ ਹੈ।ਪ੍ਰਧਾਨਗੀ ਨੂੰ ਲੈਕੇ ਜਦੋਜਹਿਦ ਅਤੇ ਕਾਰੋਬਾਰ ਦੇ ਬੁਨਿਆਦੀ ਬੋਲਚਾਲ ਤੋਂ ਲੈਕੇ ਫਿਲਮ ਦੀ ਜ਼ੁਬਾਨ ਆਮ ਜ਼ਿੰਦਗੀ ਦੇ ਬਹੁਤ ਨੇੜੇ ਹੈ। ਅਕਤੂਬਰ ਫਿਲਮ ਦਾ ਸਹਿਜ ਅਤੇ ਅਹਿਸਾਸ ਦਾ ਸੁਖ਼ਨ ਰੰਗ ਫਿਲਮ ਦੀ ਗੀਤਕਾਰੀ 'ਚ ਵੀ ਹੈ।ਗੋਲਕ ਬੁਗਨੀ ਬੈਂਕ ਤੇ ਬਟੂਆ ਫਿਲਮ ਦੇ ਗੀਤ ਤੁਹਾਨੂੰ ਵੱਖਰੇ ਹੀ ਮਾਹੌਲ 'ਚ ਲੈ ਜਾਂਦੇ ਹਨ।

ਗੀਤਕਾਰੀ ਦੇ ਲਿਹਾਜ਼ 'ਚ ਇੱਕਲੀ ਇਹੋ ਫਿਲਮ ਹੀ ਨਹੀਂ ਪਿਛਲੇ ਦਿਨਾਂ 'ਚ ਆ ਰਹੀਆਂ ਫਿਲਮਾਂ 'ਚ ਗੀਤਕਾਰੀ ਅੰਦਰ ਬਹੁਤ ਕਮਾਲ ਦੀ ਬੁਣਕਾਰੀ ਨਜ਼ਰ ਆ ਰਹੀ ਹੈ।ਅਜਿਹੀ ਗੀਤਕਾਰੀ 'ਚ ਰਾਜ ਰਣਜੋਧ, ਸਾਬਿਰ ਅਲੀ ਸਾਬਿਰ, ਹਰਮਨ, ਵਿਜੈ ਵਿਵੇਕ ਜਹੇ ਅਦੀਬ ਬੰਦਿਆਂ ਨੂੰ ਥਾਂ ਮਿਲ ਰਹੀ ਹੈ। ਫਿਲਮ ਗੋਲਕ ਬੁਗਨੀ ਜਾਂ ਅਕਤੂਬਰ ਇਸ ਦੌਰ ਦੀ ਰਫ਼ਤਾਰ ਜ਼ਿੰਦਗੀ 'ਚ ਸਹਿਜਤਾ, ਸਾਂਝ ਅਤੇ ਅਹਿਸਾਸ ਨੂੰ ਬਿਆਨ ਕਰਦੀਆਂ ਕਹਾਣੀਆਂ ਹਨ।ਸਾਦਗੀ ਦੀ ਥੁੜ ਹੀ ਇਸ ਦੌਰ ਦਾ ਵੱਡਾ ਕ੍ਰਾਈਸਜ਼ ਹੈ।ਇਹੋ ਕਾਰਨ ਹੈ ਕਿ ਸਾਨੂੰ ਹਵੇਲੀ ਨੁੰਮਾ ਰੈਟਰੋ ਦੌਰ ਦੇ ਢਾਬੇ ਮੋਹੰਦੇ ਹਨ।ਸਾਨੂੰ ਅੰਗਰੇਜ਼ ਤੋਂ ਲੈਕੇ ਬੰਬੂਕਾਟ, ਰੱਬ ਦਾ ਰੇਡੀਓ ਤੱਕ ਦੀ ਹਰ ਫ਼ਿਲਮ ਖਿੱਚਦੀ ਹੈ।

ਸ਼ਹਿਰੀਏ ਰੰਗ ਦੀ ਜ਼ਿੰਦਗੀ 'ਚ ਅਸੀਂ ਆਪਣੇ ਆਪ ਨੂੰ ਮਾਡਰਨ ਕਹਾਉਂਦੇ ਅੰਗਰੇਜ਼ੀ ਜ਼ੁਬਾਨ ਦੇ ਲਕਬ, ਆਪਣੇ ਮਾਹੌਲ ਤੋਂ ਉਲਟ ਟੀਵੀ, ਰੇਡੀਓ ਦੀ ਐੱਫ.ਐੱਮ ਕਲਚਰਨੁੰਮਾ ਜ਼ੁਬਾਨ ਤੋਂ ਲੈਕੇ ਉਹ ਸਾਰੇ ਪ੍ਰਤੀਕ ਅਪਣਾ ਲਏ ਜਿੰਨ੍ਹਾ ਤੋਂ ਸਾਨੂੰ ਕੋਈ ਪੇਂਡੂ ਗਵਾਰ ਨਾ ਕਹਿ ਸਕੇ।ਇਹ ਸਾਡੀ ਤ੍ਰਾਸਦੀ ਸੀ ਕਿ ਅਸੀਂ ਆਪਣੀ ਪਛਾਣ ਨੂੰ ਲੈਕੇ ਆਪਣੇ ਆਪ ਨੂੰ ਕੋਝਾ ਮਹਿਸੂਸ ਕੀਤਾ।ਇਸੇ 'ਚੋਂ ਅਸੀਂ ਹੁਣ ਉਹਨਾਂ ਸਾਰੇ ਪ੍ਰਤੀਕਾਂ ਦਾ ਜਸ਼ਨ ਮਨਾਉਂਦੇ ਹਾਂ। ਸਾਨੂੰ ਠੇਠ ਮਲਵਈ, ਮਝੈਲ, ਪੁਆਧੀਏ ਰੰਗ ਫੇਸਬੁੱਕ 'ਤੇ ਮੋਹੰਦੇ ਹਨ।ਪੰਜਾਬ ਪਿੰਡ ਬਨਾਮ ਸ਼ਹਿਰ ਜਾਂ ਹਿੰਦੂ ਬਨਾਮ ਸਿੱਖ ਹੋ ਗਿਆ। ਗੋਲਕ ਬੁਗਨੀ ਪੰਜਾਬ ਦੇ ਹਿੰਦੂ ਨੂੰ ਵਿਖਾਉਂਦੀ ਉਹਦੇ ਪੰਜਾਬੀ ਰੰਗ ਨੂੰ ਸਾਡੇ ਤੱਕ ਪਹੁੰਚਾ ਰਹੀ ਹੈ।ਫਿਲਮ ਦਾ ਇਹ ਵੱਡਾ ਹਾਸਲ ਹੈ। ਅਮਰਿੰਦਰ ਗਿੱਲ ਆਪਣੀ ਗਜ਼ਬ ਦੀ ਅਦਾਕਾਰੀ ਨਾਲ ਆਮ ਬੰਦੇ ਅੰਦਰ ਦੀ ਉਸੇ ਸਹਿਜਤਾ ਦਾ ਪ੍ਰਤੀਕ ਬਣਕੇ ਉਭਰਿਆ ਹੈ।ਉਹਦੀ ਸੰਵਾਦ ਅਦਾਇਗੀ ਤੋਂ ਲੈਕੇ ਅਦਾਕਾਰੀ ਸਾਨੂੰ ਆਪਣੇ ਅੰਦਰ ਬੈਠੀ ਸਧਾਰਨਤਾ ਜਹੀ ਲੱਗਦੀ ਹੈ।
ਤੂੰ ਮੈਂ ਅਧੂਰੇ
ਹੁੰਦੇ ਆਂ ਪੂਰੇ
ਇੱਕ ਦੂਜੇ ਦੇ ਸੰਗ
ਇਹ ਗੀਤ ਸਾਦ-ਮੁਰਾਦਾ ਇਹੋ ਰੰਗ ਹੈ।ਬੰਦਾ ਸੁਣੇ ਤਾਂ ਇਸ਼ਕ 'ਚ ਤੁਰ ਜਾਵੇ।ਇਸ਼ਕ 'ਚ ਤੁਰੇ ਤਾਂ ਮੁਹੱਬਤ ਹੋ ਜਾਵੇ।ਨਿਰਾ ਪੁਰਾ ਅਫਸਾਨਾ, ਮੁਹੱਬਤ ਦਾ ਗੀਤ,ਉਹਨਾਂ ਬੰਦਿਆਂ ਦਾ ਗੀਤ ਜੋ ਗੀਤ ਨਹੀਂ ਸੁਣਦੇ !
ਅਖੀਰ 'ਤੇ
1977 ਦੀ ਕਹਾਣੀ ਨੂੰ ਸੁਰਮੀਤ ਮਾਵੀ ਨੇ ਜਿਵੇਂ ਲਿਖਿਆ ਹੈ।ਜਿਵੇਂ ਉਸ ਨੂੰ ਰੰਗ ਦਿੱਤਾ ਹੈ ਉਹ ਬਹੁਤ ਬਾਕਮਾਲ ਹੈ।ਕੁਲ ਜਮ੍ਹਾਂ ਬਾਕੀ ਗੱਲ ਇਹ ਹੈ ਕਿ ਸਿਨੇਮਾ ਤੋਂ ਬਾਹਰ ਆਉਂਦਿਆਂ ਕੋਈ ਕਹਾਣੀ ਤੁਹਾਡੇ ਨਾਲ ਤੁਰਦੀ ਆ ਜਾਵੇ ਤਾਂ ਸਮਝੋ ਉਹ ਕਹਾਣੀ ਤੁਹਾਡੇ ਦਿਲ ਤੱਕ ਜ਼ਰੂਰ ਪਹੁੰਚੀ ਹੈ। ਦੁਨੀਆ ਦਾ ਮੂਲ ਹੈ ਕਿ ਇਹ ਰਿਸ਼ਤਿਆਂ ਦਾ ਬੇਜੋੜ ਨਮੂਨਾ ਹੈ। ਅਜਿਹੇ ਡਰਾਂ ਵਿੱਚ ਆਪਣੀ ਸੰਭਾਲ਼ ਕਰੋ ਪਰ ਸਵਾਰਥੀ ਅਤੇ ਰੁੱਖੇ ਨਾ ਹੋਵੋ।ਪੰਜ ਵਜੇ ਡਾਕਟਰਾਂ ਦੇ ਨਾਮ ਥਾਲੀਆਂ ਖੜਕਾਉਣ ਵਾਲੇ ਦਿੱਲੀ ਅਤੇ ਹੋਰਾਂ ਸ਼ਹਿਰਾਂ ਤੋਂ ਇਹ ਵੀ ਖ਼ਬਰ ਦਿੰਦੇ ਹਨ ਕਿ ਉਹ ਡਾਕਟਰਾਂ ਨੂੰ ਹੀ ਕਿਰਾਏ ਦਾ ਮਕਾਨ ਖਾਲੀ ਕਰਨ ਨੂੰ ਕਹਿ ਰਹੇ ਹਨ। 

ਕੋਰੋਨਾ ਨਾਲ ਲੜਦਿਆਂ ਇੱਕ ਦੂਜੇ ਪ੍ਰਤੀ ਇਹ ਦਇਆ ਨਾ ਗਵਾਓ।ਇੱਕ ਸਮੇਂ ਤੁਹਾਨੂੰ ਆਪਣੇ ਆਪ ਲਈ ਸ਼ਰਮਿੰਦਾ ਨਾ ਹੋਣਾ ਪਵੇ। ਜੇ ਇੰਨੇ ਰੁੱਖੇ ਹੋਕੇ ਤੁਸੀਂ ਬੱਚ ਵੀ ਗਏ ਤਾਂ ਮਰਿਆ ਵਰਗੇ ਹੀ ਹੋ। ਬੰਦਾ ਸਦੀਆਂ ਤੋਂ ਹੀ ਸਵੇਰੇ ਉੱਠਦਾ ਹੈ ਰਾਤ ਨੂੰ ਸੌਂਦਾ ਹੈ। ਆਖਰ ਇਹ ਤੈਅ ਕਿਵੇਂ ਹੋਇਆ ਕਿ ਸਵੇਰੇ ਉੱਠਿਆ ਜਾਂਦਾ ਹੈ ।ਰਾਤ ਨੂੰ ਸੌਂਈਦਾ ਹੈ। ਛੇ ਦਿਨ ਕੰਮ 'ਤੇ ਜਾਣਾ ਹੈ। ਐਤਵਾਰ ਛੁੱਟੀ ਕਰਨੀ ਹੈ।ਸਵੇਰੇ ਘਰ ਤੋਂ ਦਫ਼ਤਰ ਜਾਣਾ ਹੈ ।ਸ਼ਾਮ ਨੂੰ ਦਫ਼ਤਰ ਤੋਂ ਘਰ ਆਉਣਾ ਹੈ। ਇਹ ਹਜ਼ਾਰਾਂ ਸਾਲਾਂ ਦਾ ਰੋਜ਼ਾਨਾ ਚੱਲਦਾ ਅਭਿਆਸ ਹੈ। ਇੱਕ ਦਮ ਏਸੇ ਤਰ੍ਹਾਂ ਦਾ ਰੋਜ਼ਾਨਾ ਅਭਿਆਸ ਜਦੋਂ ਇੱਕਲੱਖਤ ਖੜੋ ਜਾਵੇ ਤਾਂ ਸੁਭਾਵਕ ਹੈ ਚੇਤਨ ਅਚੇਤਨ ਤੌਰ ਤੇ ਬੰਦੇ ਨੂੰ ਕਰਫਿਊ ਦੀ ਫਿਤਰਤ ਸਮਝ ਨਹੀਂ ਆਉਂਦੀ। ਇਹ ਕੋਈ ਪਹਿਲੀ ਮਹਾਮਾਰੀ ਨਹੀਂ ਹੈ।ਸਮੇਂ ਸਮੇਂ ਆਉਂਦੀਆਂ ਰਹੀਆਂ ਹਨ।ਮੁਸੀਬਤਾਂ ਆਉਂਦੀਆਂ ਹਨ।ਮੁਸੀਬਤਾਂ ਜਾਂਦੀਆਂ ਹਨ ਪਰ ਦੁਨੀਆ ਉਹਨੂੰ ਹੀ ਯਾਦ ਰੱਖਦੀ ਹੈ ਜਿਹੜੇ ਮੁਸੀਬਤਾਂ ਆਉਣ ਵੇਲੇ ਅੱਗ ਬੁਝਾਉਣ ਵਾਲਿਆਂ ਵਿੱਚੋਂ ਸਨ।

  • Corona
  • two films
  • Harpreet Singh Kahlon
  • ਕੋਰੋਨਾ
  • ਦੋ ਫਿਲਮਾਂ
  • ਹਰਪ੍ਰੀਤ ਸਿੰਘ ਕਾਹਲੋਂ

ਕੋਵਿਡ-19 ਦੇ ਸੰਕਟ ਸਮੇਂ ਸਵੈ-ਅਨੁਸ਼ਾਸਨ ਦੀ ਮਹੱਤਤਾ

NEXT STORY

Stories You May Like

  • sensex rises 190 points  nifty crosses 22 700
    ਦੋ ਸੈਸ਼ਨਾਂ ਦੀ ਗਿਰਾਵਟ ਤੋਂ ਬਾਅਦ ਸੈਂਸੈਕਸ 190 ਅੰਕ ਚੜ੍ਹਿਆ ਤੇ ਨਿਫਟੀ 22,700 ਦੇ ਪਾਰ
  • sail and nmdc directed to find mining assets abroad
    ਸੇਲ ਅਤੇ NMDC ਨੂੰ ਵਿਦੇਸ਼ਾਂ ’ਚ ਮਾਈਨਿੰਗ ਜਾਇਦਾਦਾਂ ਲੱਭਣ ਦੇ ਨਿਰਦੇਸ਼
  • lease demand for retail space in malls drops by 38
    ਦੇਸ਼ ਦੇ ਚੋਟੀ ਦੇ ਅੱਠ ਸ਼ਹਿਰਾਂ ’ਚ ਜੁਲਾਈ-ਸਤੰਬਰ ’ਚ ਮਾਲਜ਼ ’ਚ ਪ੍ਰਚੂਨ ਸਥਾਨਾਂ ਦੀ ਲੀਜ਼ ਮੰਗ 38 ਫੀਸਦੀ ਘਟੀ
  • my batting skills help me understand batsmen while bowling  naman dhir
    ਬੱਲੇਬਾਜ਼ੀ ਦਾ ਹੁਨਰ ਮੈਨੂੰ ਗੇਂਦਬਾਜ਼ੀ ਦੌਰਾਨ ਬੱਲੇਬਾਜ਼ਾਂ ਨੂੰ ਸਮਝਣ 'ਚ ਮਦਦ ਕਰਦਾ ਹੈ : ਨਮਨ ਧੀਰ
  • fssai suspends licenses of two companies
    ਭੋਜਨ ਸੁਰੱਖਿਆ ਨਿਯਮਾਂ ਦੀ ਉਲੰਘਣਾ 'ਤੇ FSSAI ਸਖਤ, ਦੋ ਕੰਪਨੀਆਂ ਦੇ ਲਾਇਸੈਂਸ ਸਸਪੈਂਡ
  • hdfc bank  s new ceo will get a big salary  will become the highest paid banker
    HDFC ਬੈਂਕ ਦੇ ਨਵੇਂ CEO ਨੂੰ  ਮਿਲੇਗੀ ਮੋਟੀ ਤਨਖਾਹ, ਬਣਨਗੇ ਸਭ ਤੋਂ ਵਧ ਸੈਲਰੀ ਲੈਣ ਵਾਲੇ ਬੈਂਕਰ
  • ed seizes house worth rs 54 crore in delhi
    ED ਨੇ ਦਿੱਲੀ ਦੇ ਮਹਾਰਾਣੀ ਬਾਗ਼ 'ਚ ਜ਼ਬਤ ਕੀਤਾ 54 ਕਰੋੜ ਰੁਪਏ ਦਾ ਘਰ
  • office jobs up 2  in september on ai  auto sector  report
    AI, ਵਾਹਨ ਖੇਤਰ ਦੇ ਦਮ ’ਤੇ ਸਤੰਬਰ ’ਚ ਦਫਤਰਾਂ ਦੀਆਂ ਨੌਕਰੀਆਂ ’ਚ 2 ਫੀਸਦੀ ਦਾ ਵਾਧਾ : ਰਿਪੋਰਟ
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
  • jalandhar bloody clash between two groups
    ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
Trending
Ek Nazar
incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

roller coaster incident

ਜਾਰਜੀਆ 'ਚ ਰੋਲਰ ਕੋਸਟਰ ਹਾਦਸੇ 'ਚ ਇੱਕ ਦੀ ਮੌਤ, ਕਈ ਹੋਰ ਜ਼ਖਮੀ

bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

sfj reaches out to quebec separatists

SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • potatoes with the skin on are a boon for the skin
      ਸਕਿਨ ਲਈ ਵਰਦਾਨ ਹੈ ਛਿਲਕੇ ਵਾਲਾ ਆਲੂ ! ਜਾਣੋ ਇਸ ਦੇ ਲਾਉਣ ਦੇ ਫਾਇਦੇ
    • young women  angel look  net gown
      ਲਾਈਟਵੇਟ ਤੇ ਸਟਾਈਲਿਸ਼ ਨੈੱਟ ਗਾਊਨ ਹਰ ਮੌਕੇ ’ਤੇ ਮੁਟਿਆਰਾਂ ਨੂੰ ਦੇ ਰਹੇ ਏਂਜਲ...
    • follow these methods to strengthen your hair
      ਵਾਲਾਂ ਨੂੰ ਸੰਘਣਾ ਤੇ ਮਜ਼ਬੂਤ ਬਣਾਉਣ ਲਈ ਅਪਣਾਓ ਇਹ ਤਰੀਕੇ
    • homemade face pack to remove facial acne
      ਮੁਹਾਸਿਆਂ ਤੋਂ ਪਾਉਣਾ ਚਾਹੁੰਦੇ ਹੋ ਹਮੇਸ਼ਾ ਲਈ ਛੁਟਕਾਰਾ ਤਾਂ ਘਰ 'ਚ ਬਣਾਓ ਇਹ...
    • western wear  short bodycon dress  trend
      ਵੈਸਟਰਨ ਵੀਅਰ ’ਚ ਛਾਇਆ ਸ਼ਾਰਟ ਬਾਡੀਕੌਨ ਡਰੈੱਸ ਦਾ ਟ੍ਰੈਂਡ
    • demand for levi s jeans surges
      90 ਦੇ ਦਹਾਕੇ ਦਾ ਫੈਸ਼ਨ ਪਰਤਿਆ, ਲੇਵੀ’ਜ਼ ਦੀ ਜੀਨਸ ਦੀ ਮੁੜ ਵਧੀ ਮੰਗ
    • office  back pain  job  treatment
      ਦਫ਼ਤਰ 'ਚ ਕੰਮ ਕਰਦੇ-ਕਰਦੇ ਪਿੱਠ ਦੇਣ ਲੱਗੀ ਜਵਾਬ ! ਜਾਣੋ ਕੀ ਹੈ ਕਾਰਨ ਤੇ ਕਿਵੇਂ...
    • dress  handbag  young women
      ਹਰ ਡਰੈੱਸ ਨਾਲ ਪਰਫੈਕਟ ਲੱਗਦੇ ਹਨ ਹੈਂਡਬੈਗ
    • the black and red saree combination gives women a classy look
      ਸਾੜ੍ਹੀ ਦਾ ਬਲੈਕ ਐਂਡ ਰੈੱਡ ਕੰਬੀਨੇਸ਼ਨ ਦੇ ਰਿਹਾ ਔਰਤਾਂ ਨੂੰ ਕਲਾਸੀ ਲੁੱਕ
    • method of making peanut butter
      ਘਰ 'ਚ ਪੀਨਟ ਬਟਰ ਬਣਾਉਣ ਦਾ ਕੀ ਹੈ ਸਹੀ ਤਰੀਕਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +