ਜਲੰਧਰ—ਮਿੱਠਾ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ, ਮਿੱਠਾ ਤਾਂ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਅਤੇ ਬਜ਼ੁਰਗਾਂ ਨੂੰ ਪਸੰਦ ਹੈ ਪਰ ਜੇਕਰ ਇਸ ਨੂੰ ਰਾਤ ਦੇ ਖਾਣੇ ਤੋਂ ਬਾਅਦ ਖਾਧਾ ਜਾਵੇ ਤਾਂ ਖਾਣੇ ਦਾ ਸੁਆਦ ਵਧ ਜਾਂਦਾ ਹੈ। ਰਾਤ ਨੂੰ ਖਾਣੇ ਤੋਂ ਬਾਅਦ ਜੇਕਰ ਤੁਹਾਡਾ ਕੁਝ ਮਿੱਠਾ ਖਾਣ ਦਾ ਮਨ ਕਰਦਾ ਹੈ ਤਾਂ ਤੁਸੀਂ ਸੇਬ ਦੀ ਰਬੜੀ ਬਣਾ ਸਕਦੇ ਹੋ। ਸੁਆਦ ਹੋਣ ਦੇ ਨਾਲ ਇਸ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...
ਸਮੱਗਰੀ:
ਫੁਲ ਕ੍ਰੀਮ ਮਿਲਕ-750 ਮਿ.ਲੀ
ਕੱਟਿਆ ਹੋਇਆ ਸੇਬ-1
ਚੀਨੀ-3 ਵੱਡੇ ਚਮਚ
ਬਾਦਾਮ-ਮੁੱਠੀ ਭਰ (ਬਾਰੀਕ ਕੱਟੇ ਹੋਏ)
ਕਾਜੂ-ਮੁੱਠੀ ਭਰ (ਬਾਰੀਕ ਕੱਟੇ ਹੋਏ)
ਹਰੀ ਇਲਾਇਚੀ ਪਾਊਡਰ-ਚੁਟਕੀ ਭਰ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਸੇਬ ਨੂੰ ਛਿੱਲ ਕੇ ਕੱਦੂਕਸ ਕਰ ਲਓ।
2. ਇਕ ਪੈਨ 'ਚ ਦੁੱਧ ਪਾ ਕੇ ਹੌਲੀ ਅੱਗ 'ਤੇ ਉਬਾਲੋ। ਇਸ ਨੂੰ ਵਾਰ-ਵਾਰ ਹਿਲਾਉਂਦੇ ਰਹੋ, ਤਾਂ ਜੋ ਦੁੱਧ ਬਰਤਨ ਦੇ ਹੇਠਾਂ ਨਾ ਲੱਗੇ।
3. ਜਦੋਂ ਦੁੱਧ ਅੱਧਾ ਰਹਿ ਜਾਵ ਤਾਂ ਇਸ 'ਚ ਕੱਦੂਕਸ ਸੇਬ ਪਾ ਕੇ 3-4 ਮਿੰਟ ਤੱਕ ਪਕਾਓ।
4. ਹੁਣ ਇਸ 'ਚ ਚੀਨੀ ਪਾ ਕੇ ਥੋੜੀ ਦੇਰ ਪਕਾਓ।
5. ਫਿਰ ਇਸ 'ਚ ਇਲਾਇਚੀ ਪਾਊਡਰ, ਕੱਟੇ ਹੋਏ ਬਾਦਾਮ-ਕਾਜੂ ਪਾ ਕੇ 1 ਮਿੰਟ ਤੱਕ ਪੱਕਣ ਦਿਓ।
6. ਲਓ ਤੁਹਾਡੀ ਐਪਲ ਰਬੜੀ ਤਿਆਰ ਹੈ। ਇਸ ਨੂੰ ਗਰਮਾ-ਗਰਮ ਖਾਓ।
ਰੋਜ਼ਾਨਾ ਪੀਓ ‘ਸੌਂਫ ਵਾਲੀ ਚਾਹ’, ਭਾਰ ਘੱਟ ਕਰਨ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ
NEXT STORY