ਬੁਢਲਾਡਾ (ਮਨਜੀਤ) : ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਮੇਨ ਹਾਈਵੇਅ 'ਤੇ ਲਾਲ ਚੌਂਕ ਵਿਖੇ ਘੰਟਾ ਘਰ ਚੌਂਕ ਬਣਾ ਕੇ ਕਰਵਾਏ ਗਏ ਕੰਮਾਂ, ਲੋਕਾਂ ਦੀ ਚਹਿਲ-ਪਹਿਲ ਅਤੇ ਨਿਡਰਤਾ ਨੂੰ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਦੇਣ ਦੱਸਦਿਆਂ ਉੱਘੇ ਸਮਾਜ ਸੇਵੀ ਅਤੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਤਾਰੀਫ਼ ਇੱਕ ਵੀਡਿਓ ਰਾਹੀਂ ਕੀਤੀ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਅਕਸਰ ਹੀ ਮੋਦੀ ਸਰਕਾਰ ਤੇ ਕੁੱਝ ਨਾ ਕਰਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਅਣਦੇਖਿਆਂ ਕਰਨ ਦੇ ਦੋਸ਼ ਲਗਾਉਂਦੀਆਂ ਹਨ ਪਰ ਇਨ੍ਹਾਂ ਬਾਜ਼ਾਰਾਂ ਵਿੱਚ ਸ਼ਹਿਰਾਂ ਵਿੱਚ ਜਾ ਕੇ ਦੇਖਿਆ ਜਾਵੇ ਤਾਂ ਮੋਦੀ ਸਰਕਾਰ ਦੇ ਕੀਤੇ ਹੋਏ ਕੰਮ ਲੋਕਾਂ ਦੇ ਚਿਹਰਿਆਂ ਵਿੱਚੋਂ ਝਲਕਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਵਿਰੋਧ ਕਰਨ ਤੋਂ ਇਲਾਵਾ ਮੋਦੀ ਸਰਕਾਰ ਪ੍ਰਤੀ ਕਹਿਣ ਨੂੰ ਕੁਝ ਨਹੀਂ। ਦਾਤੇਵਾਸ ਨੇ ਕਿਹਾ ਕਿ ਉਨ੍ਹਾਂ ਨੇ ਜੰਮੂ ਦੇ ਬਾਜ਼ਾਰਾਂ ਵਿੱਚ ਘੁੰਮ ਕੇ ਦੇਖਿਆ।
ਉੱਥੇ ਜੋ ਕੰਮ ਕੇਂਦਰ ਸਰਕਾਰ ਨੇ ਕਰਵਾਏ, ਉਹ ਆਪਣੇ-ਆਪ ਵਿੱਚ ਅਨੋਖੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਪੱਖੋਂ ਵਡਿਆਈ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ ਸਰਕਾਰ ਦੌਰਾਨ ਇੱਥੋਂ ਦੀ ਦਿਨ ਵੇਲੇ ਵੀ ਲੰਘਣਾ ਬਹੁਤ ਮੁਸ਼ਕਿਲ ਸੀ। ਪਰ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ, ਉਨ੍ਹਾਂ ਨੇ ਅਮਨ ਸ਼ਾਂਤੀ ਦਾ ਮਾਹੌਲ ਸਿਰਜ ਕੇ ਖੂਬਸੂਰਤ ਬਜਾਰ ਦੀ ਦਿੱਖ ਦਿੱਤੀ। ਹੁਣ ਲੋਕ ਇੱਥੇ ਦਿਨ-ਰਾਤ ਸੈਲਾਨੀ ਬਿਨ੍ਹਾ ਕਿਸੇ ਡਰ-ਭੈਅ ਤੋਂ ਘੁੰਮਦੇ ਹਨ, ਜੋ ਕਿ ਮੋਦੀ ਸਰਕਾਰ ਦੀ ਦੇਣ ਹੈ। ਇਸ ਮੌਕੇ ਕੋਂਸਲਰ ਰਾਜਿੰਦਰ ਸਿੰਘ ਝੰਡਾ, ਤੇਜਿੰਦਰ ਸਿੰਘ ਗੋਰਾ, ਰਾਕੇਸ਼ ਕੁਮਾਰ ਠਾਕੁਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
CM ਮਾਨ ਨੇ ਫਿਰ ਕੱਸਿਆ ਅਕਾਲੀ ਦਲ 'ਤੇ ਤੰਜ, ਕਿਹਾ- "ਰੱਸੀ ਸੜ ਗਈ ਪਰ ਵਲ਼ ਨਹੀਂ ਗਿਆ" (ਵੀਡੀਓ)
NEXT STORY