ਮੋਗਾ (ਵਿਪਨ) - ਮੋਗਾ ਦੇ ਰੇਵਲੇ ਰੋਡ 'ਤੇ ਸਥਿਤ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਦਿਨ-ਦਿਹਾੜੇ ਸ਼ਰੇਆਮ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਦੀ ਇਹ ਸਾਰੀ ਵਾਰਦਾਤ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਸ ਦੇ ਹੱਥ ਲੱਗੀ ਫੁਟੇਜ਼ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਇਲੈਕਟ੍ਰੋਨਿਕਸ ਦੀ ਦੁਕਾਨ ਕੋਲੋ ਲੰਘਦੇ ਹਨ। ਉਹ ਦੁਕਾਨ ਦੇ ਬਾਹਰ ਪਏ ਸਾਮਾਨ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਪਿੱਛੇ ਮੋੜ ਲਿਆਂਉਂਦੇ ਹਨ।
ਇਸ ਦੌਰਾਨ ਇਕ ਨੌਜਵਾਨ ਮੋਟਰਸਾਈਕਲ ਸਟਾਰਟ ਰੱਖਦਾ ਹੈ, ਜਦਕਿ ਦੂਜਾ ਬੜੀ ਚਾਲਾਕੀ ਨਾਲ ਦੁਕਾਨ ਦੇ ਬਾਹਰ ਪਿਆ ਹੋਮ ਥਿਏਟਰ ਚੁੱਕ ਫਰਾਰ ਹੋ ਜਾਂਦਾ ਹੈ। ਦੁਕਾਨ ਮਾਲਕ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਹੋਮ ਥੀਏਟਰ ਕਾਫੀ ਮਹਿੰਗਾ ਸੀ, ਜਿਸ ਨੂੰ ਲੁਟੇਰੇ ਲੈ ਗਏ। ਦੱਸ ਦੇਈਏ ਕਿ ਇਸ ਭੀੜ-ਭਾੜ ਵਾਲੀ ਥਾਂ 'ਤੇ ਚੋਰਾਂ ਵਲੋਂ ਬੇਖੌਫ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਕਾਰਨ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।
ਬਾਦਲਾਂ ਦੀ ਫੋਟੋ ਨਾਲ ਛੇੜਛਾੜ ਕਰਨ ਵਾਲੇ ਨੇ ਮੰਗੀ ਮੁਆਫੀ
NEXT STORY