ਜੌਨਪੁਰ—ਐਤਵਾਰ ਸਵੇਰੇ 9 ਵਜੇ ਦੇ ਲਗਭਗ ਸਥਾਨਕ ਵਾਰਾਨਸੀ ਰੋਡ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ 6 ਵਿਅਕਤੀ ਮਾਰੇ ਗਏ।
ਖਬਰਾਂ ਮੁਤਾਬਕ ਜਲਾਲਪੁਰ ਚੌਕ ਨੇੜੇ ਇਕ ਟਰਾਲੇ ਨੇ 10 ਵਿਅਕਤੀਆਂ ਨੂੰ ਕੁਚਲ ਦਿੱਤਾ। ਸਾਰੇ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ 6 ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਪਿਤਾ-ਪੁੱਤਰੀ ਵੀ ਸ਼ਾਮਲ ਹਨ। ਹਾਦਸੇ ਪਿੱਛੋਂ ਗੁੱਸੇ ਵਿਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਟਰਾਲੇ ਨੂੰ ਅੱਗ ਲਾ ਕੇ ਸਾੜ ਦਿੱਤਾ। ਪੁਲਸ ਨੇ ਮੌਕੇ 'ਤੇ ਪੁੱਜ ਕੇ ਹਾਲਾਤ ਨੂੰ ਕਾਬੂ ਵਿਚ ਕੀਤਾ।
ਨੋਟਬੰਦੀ ਤੋਂ ਬਾਅਦ ਜਮ੍ਹਾ ਕਾਲਾਧਨ ਸੀ ਜਾਂ ਸਫੇਦ, ਜਲਦ ਤੈਅ ਕਰੇ : ਵੈਂਕਈਆ ਨਾਇਡੂ
NEXT STORY