ਨਾਸਿਕ (ਭਾਸ਼ਾ)- ਆਟਿਰਲਰੀ ਸੈਂਟਰ 'ਚ ਪ੍ਰੀਖਣ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇੱਥੇ ਤੋਪ ਨਾਲ ਦਾਗ਼ੇ ਗਏ ਇਕ ਗੋਲੇ ਦੇ ਫਟਣ ਕਾਰਨ 2 ਅਗਨੀਵੀਰਾਂ ਦੀ ਮੌਤ ਹੋ ਗਈ। ਇਹ ਹਾਦਸਾ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਹੋਇਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਦੁਪਹਿਰ ਨਾਸਿਕ ਰੋਡ ਇਲਾਕੇ 'ਚ 'ਆਰਿਟਲਰੀ ਸੈਂਟਰ' 'ਚ ਵਾਪਰੀ। ਉਨ੍ਹਾਂ ਦੱਸਿਆ ਕਿ ਧਮਾਕੇ 'ਚ ਅਗਨੀਵੀਰ ਗੋਹਿਲ ਵਿਸ਼ਵਰਾਜ ਸਿੰਘ (20) ਅਤੇ ਸੈਫਤ ਸ਼ਿਟ (21) ਦੀ ਮੌਤ ਹੋ ਗਈ।
ਅਧਿਕਾਰੀ ਨੇ ਕਿਹਾ ਕਿ ਅਗਨੀਵੀਰਾਂ ਦੀ ਇਕ ਟੀਮ ਤੋਪ ਦੇ ਗੋਲੇ ਛੱਡ ਰਹੀ ਸੀ, ਉਦੋਂ ਇਕ ਗੋਲਾ ਫਟ ਗਿਆ। ਜਿਸ ਨਾਲ 2 ਅਗਨੀਵੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਦੇਵਲਾਲੀ ਦੇ ਐੱਮ.ਐੱਚ. ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੌਲਦਾਰ ਅਜੀਤ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਦੇਵਲਾਲੀ ਕੈਂਪ ਪੁਲਸ ਥਾਣੇ 'ਚ ਅਚਾਨਕ ਹੋਈ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਦੇ ਪਿੰਡਾਂ 'ਚ ਵਿਕਾਸ ਦੀ ਗਤੀ ਵਧੇਗੀ: ਗੋਪਾਲ ਰਾਏ
NEXT STORY