ਗੈਜੇਟ ਡੈਸਕ- ਬਸ ਕੁਝ ਹੀ ਦੇਰ 'ਚ ਆਈਫੋਨ 16 ਸੀਰੀਜ਼ ਲਾਂਚ ਹੋ ਜਾਵਗੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਪਲ ਦਾ ਸਾਲਾਨਾ ਈਵੈਂਟ ਸਤੰਬਰ ਦੇ ਮਹੀਨੇ 'ਚ ਹੈ ਅਤੇ ਕੰਪਨੀ ਆਪਣਾ ਨਵਾਂ ਮਾਡਲ 'ਇਟਸ ਗਲੋਟਾਈਮ' ਈਵੈਂਟ 'ਚ ਪੇਸ਼ ਕਰਨ ਵਾਲੀ ਹੈ। ਅੱਜ ਯਾਨੀ 9 ਸਤੰਬਰ ਨੂੰ ਰਾਤ 10:30 ਵਜੇ ਆਈਫੋਨ 16 ਸੀਰੀਜ਼ ਸਮੇਤ ਕਈ ਖਾਸ ਪ੍ਰੋਡਕਟ ਪੇਸ਼ ਹੋ ਸਕਦੇ ਹਨ। ਹਾਲਾਂਕਿ, ਲਾਂਚ ਤੋਂ ਕੁਝ ਘੰਟੇ ਪਹਿਲਾਂ ਹੀ ਆਈਫੋਨ 15 ਅਤੇ ਆਈਫੋਨ 14 ਨੂੰ ਸਸਤੇ 'ਚ ਖਰੀਦਣ ਦਾ ਮੌਕਾ ਹੈ।
ਆਈਫੋਨ 15 ਅਤੇ 14 'ਤੇ ਭਾਰੀ ਛੋਟ
ਪ੍ਰਸਿੱਧ ਈ-ਕਾਮਰਸ ਵੈੱਬਸਾਈਟ ਫਲਿਪਕਾਰਟ 'ਤੇ ਆਈਫੋਨ 15 ਅਤੇ ਆਈਫੋਨ 14 ਡਿਸਕਾਊਂਟ ਦੇ ਨਾਲ ਲਿਸਟਿਡ ਹੈ। ਦੋਵਾਂ ਦੇ ਨਾਲ ਬੇਸ ਮਾਡਲ ਡਿਸਕਾਊਂਟ ਅਤੇ ਡੀਲਸ ਕਾਰਨ ਅਸਲ ਕੀਮਤ ਤੋਂ ਘੱਟ 'ਚ ਮਿਲ ਰਹੇ ਹਨ। ਫਲਿਪਕਾਰਟ 'ਤੇ ਆਈਫੋਨ 15 ਅਤੇ ਆਈਫੋਨ 14 ਕੀਮਤ 'ਚ ਸਿੱਧੇ ਡਿਸਕਾਊਂਟ ਤੋਂ ਇਲਾਵਾ ਹੋਰ ਆਫਰਜ਼ ਦੇ ਨਾਲ ਲਿਸਟਿਡ ਹਨ।
ਆਈਫੋਨ 15 'ਤੇ ਡਿਸਕਾਊਂਟ ਆਫਰ
ਫਲਿਪਕਾਰਟ 'ਤੇ 128 ਜੀ.ਬੀ. ਵੇਰੀਐਂਟ ਦੀ ਕੀਮਤ 'ਤੇ ਸਿੱਧਾ 12 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ। ਇਥੇ ਇਸ ਦੀ ਕੀਮਤ 79,600 ਰੁਪਏ ਦੀ ਥਾਂ 69,999 ਰੁਪਏ ਹੈ। ਕੀਮਤ 'ਤੇ ਛੋਟ ਮਿਲਣ ਤੋਂ ਇਲਾਵਾ ਯੂਜ਼ਰਜ਼ ਨੂੰ ਬੈਂਕ ਅਤੇ ਐਕਸਚੇਂਜ ਆਫਰਜ਼ ਰਾਹੀਂ ਵੀ ਵਾਧੂ ਡਿਸਕਾਊਂਟ ਮਿਲ ਸਕਦਾ ਹੈ। ਚੁਣੇ ਹੋਏ ਬੈਂਕ ਕਾਰਡ 'ਤੇ 1000 ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ।
ਉਥੇ ਹੀ ਜੇਕਰ ਐਕਸਚੇਂਜ ਆਫਰ ਦੀ ਗੱਲ ਕਰੀਏ ਤਾਂ ਗਾਹਕ ਪੁਰਾਣੇ ਮਾਡਲ ਨੂੰ ਬਦਲ ਕੇ 46,350 ਰੁਪਏ ਤਕ ਦੀ ਛੋਟ ਪਾ ਸਕਦੇ ਹਨ। ਹਾਲਾਂਕਿ ਇਸ ਲਈ ਐਕਸਚੇਂਜ ਕੀਤੇ ਜਾ ਰਹੇ ਫੋਨ ਦੀ ਹਾਲਤ ਚੰਗੀ ਹੋਣੀ ਚਾਹੀਦੀ ਹੈ ਅਤੇ ਮਾਡਲ ਲੇਟੈਸਟ ਵੇਰੀਐਂਟ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਟਰਮਸ ਐਂਡ ਕੰਡੀਸ਼ੰਸ ਤਹਿਤ ਹੀ ਤੁਹਾਨੂੰ ਪੂਰੇ 46,350 ਰੁਪਏ ਤਕ ਦੀ ਛੋਟ ਮਿਲ ਸਕੇਗੀ।
ਆਈਫੋਨ 14 'ਤੇ ਡਿਸਕਾਊਂਟ ਆਫਰ
ਫਲਿਪਕਾਰਟ 'ਤੇ 128 ਜੀ.ਬੀ. ਵੇਰੀਐਂਟ ਦੀ ਕੀਮਤ 'ਤੇ ਸਿੱਧਾ 16 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ। ਇਥੇ ਇਸ ਦੀ ਕੀਮਤ 69,600 ਰੁਪਏ ਦੀ ਥਾਂ 57,999 ਰੁਪਏ ਹੈ। ਕੀਮਤ 'ਤੇ ਛੋਟ ਤੋਂ ਇਲਾਵਾ ਗਾਹਕਾਂ ਨੂੰ ਬੈਂਕ ਅਤੇ ਐਕਸਚੇਂਜ ਆਫਰ ਰਾਹੀਂ ਵੀ ਵਾਧੂ ਡਿਸਕਾਊਂਟ ਮਿਲ ਰਿਹਾ ਹੈ। ਚੁਣੇ ਹੋਏ ਬੈਂਕ ਕਾਰਡ 'ਤੇ 1000 ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ।
ਉਥੇ ਹੀ ਜੇਕਰ ਐਕਸਚੇਂਜ ਆਫਰ ਦੀ ਗੱਲ ਕਰੀਏ ਤਾਂ ਗਾਹਕ ਪੁਰਾਣੇ ਮਾਡਲ ਨੂੰ ਬਦਲ ਕੇ 38,350 ਰੁਪਏ ਤਕ ਦੀ ਛੋਟ ਪਾ ਸਕਦੇ ਹਨ। ਹਾਲਾਂਕਿ, ਇਸ ਲਈ ਐਕਸਚੇਂਜ ਕੀਤੇ ਜਾ ਰਹੇ ਫੋਨ ਦੀ ਹਾਲਤ ਚੰਗੀ ਹੋਣੀ ਚਾਹੀਦੀ ਹੈ ਅਤੇ ਮਾਡਲ ਲੇਟੈਸਟ ਵੇਰੀਐਂਟ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਟਰਮ ਐਂਡ ਕੰਡੀਸ਼ੰਸ ਤਹਿਤ ਹੀ ਤੁਹਾਨੂੰ ਪੂਰੇ 38,350 ਰੁਪਏ ਤਕ ਦੀ ਛੋਟ ਮਿਲ ਸਕੇਗੀ।
ਫਾਰੂਕ ਅਬਦੁੱਲਾ ਨੇ ਜੰਮੂ ਕਸ਼ਮੀਰ 'ਚ ਧਾਰਾ 370 ਵਾਪਸ ਲਿਆਉਣ ਦਾ ਲਿਆ ਸੰਕਲਪ
NEXT STORY