ਬੰਦਰਲਾਪੱਲੀ (ਆਂਧਰਾ ਪ੍ਰਦੇਸ਼) - ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲੇ ਵਿਚ 42 ਸਾਲਾ ਇਕ ਆਟੋ ਰਿਕਸ਼ਾ ਚਾਲਕ ਨੇ ਕਥਿਤ ਤੌਰ ’ਤੇ ਕੀਟਨਾਸ਼ਕ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਉਹ ਪਿੰਡ ਦਾ ਸਰਪੰਚ ਬਣਨ ਦੀ ਇੱਛਾ ਰੱਖਦਾ ਸੀ, ਪਰ ਇਹ ਸੀਟ ਔਰਤਾਂ ਲਈ ਰਾਖਵੀਂ ਹੋਣ ਕਾਰਨ ਉਸ ਦਾ ਸੁਪਨਾ ਟੁੱਟ ਗਿਆ ਸੀ।
ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਲਾਗਨੀ ਗਿਰੀ ਬਾਬੂ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਏ. ਗਿਰੀਜਾ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਲਾਗਨੀ ਨੇ ਆਗਾਮੀ ਗ੍ਰਾਮ ਪੰਚਾਇਤ ਚੋਣਾਂ ਵਿਚ ਆਪਣੀ ਉਮੀਦਵਾਰੀ ਲਈ ਪਿੰਡ ਵਾਸੀਆਂ ਤੋਂ ਸਮਰਥਨ ਮੰਗਿਆ ਸੀ, ਪਰ ਉਸ ਨੂੰ ਸਫ਼ਲਤਾ ਨਹੀਂ ਮਿਲੀ। ਗਿਰੀਜਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਗਏ ਸਨ ਅਤੇ ਪਿਛਲੇ 2-3 ਦਿਨਾਂ ਤੋਂ ਕਾਫ਼ੀ ਦੁਖੀ ਸਨ।
ਪ੍ਰਦੂਸ਼ਣ ਨੇ ਦਿੱਲੀ ’ਚ ਬਦਲਿਆ ਵਿਆਹਾਂ ਦਾ ਅੰਦਾਜ਼, ਏਅਰ ਪਿਊਰੀਫਾਇਰ ਤੋਂ ਲੈ ਕੇ ਮਾਸਕ ਤੱਕ ਦਾ ਇੰਤਜ਼ਾਮ
NEXT STORY