ਨੈਸ਼ਨਲ ਡੈਸਕ- ਬਿਹਾਰ ਦੇ ਪਟਨਾ ਜ਼ਿਲੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਦੁਰਗਾ ਮੰਦਰ ਕੰਪਲੈਕਸ ਅੰਦਰ ਸ਼ਨੀਵਾਰ ਨੂੰ ਇਕ 20 ਸਾਲਾ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੇ 18 ਮਹੀਨਿਆਂ ਦੇ ਭਰਾ ਦਾ ਸਿਰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹੱਤਿਆ ਕਿਸੇ ਦੇਵਤਾ ਨੂੰ ਬਲੀ ਚੜ੍ਹਾਉਣ ਲਈ ਕੀਤੀ ਗਈ ਹੈ। ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਇਹ ਦੁਖਦਾਈ ਘਟਨਾ ਪਾਲੀਗੰਜ ਖੇਤਰ ਦੇ ਰਾਣੀ ਤਲਾਬ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡ ਜੀਤਨ ਛਪਰਾ ’ਚ ਵਾਪਰੀ। ਪਾਲੀਗੰਜ ਦੇ ਇਕ ਪੁਲਸ ਅਧਿਕਾਰੀ ਪੰਕਜ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਨੂੰ ਸਵੇਰੇ ਲੱਗਭਗ 11:50 ਵਜੇ ਸੂਚਨਾ ਮਿਲੀ ਕਿ ਮੁਲਜ਼ਮ ਅਜੀਤ ਨੇ ਜੀਤਨ ਛਪਰਾ ਪਿੰਡ ’ਚ ਮੰਦਰ ਕੰਪਲੈਕਸ ਅੰਦਰ ਆਪਣੇ ਤੋਂ ਬਹੁਤ ਛੋਟੀ ਉਮਰ ਦੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਪੁਲਸ ਮੌਕੇ ’ਤੇ ਪਹੁੰਚੀ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਕਾਂਗਰਸ ਪ੍ਰਧਾਨ ਖੜਗੇ ਦੇ ਭਾਸ਼ਣ ਦੌਰਾਨ ਹੰਗਾਮਾ! 'ਮੋਦੀ ਨਹੀਂ ਜਾਏਗਾ' ਕਹਿਣ 'ਤੇ ਵਰਕਰਾਂ ਵੱਲੋਂ ਨੌਜਵਾਨ ਦੀ ਕੁੱਟਮਾਰ
NEXT STORY