ਓਡਿਸ਼ਾ (ਏਜੰਸੀ)- ਓਡਿਸ਼ਾ ਦੇ ਕੋਰਾਪੁਟ ਜ਼ਿਲ੍ਹੇ ਦੇ ਇਕ ਪਿੰਡ ਦੇ ਵਸਨੀਕਾਂ ਨੇ ਕਥਿਤ ਤੌਰ ’ਤੇ ਸਰਕਾਰੀ ਜ਼ਮੀਨ ’ਤੇ ਇਕ ਚਰਚ ਤੇ ਪ੍ਰਾਰਥਨਾ ਕਮਰੇ ਦੀ ਉਸਾਰੀ ਦਾ ਵਿਰੋਧ ਕੀਤਾ ਅਤੇ ਉਸ ਢਾਂਚੇ ਦੀ ਭੰਨ੍ਹਤੋੜ ਕੀਤੀ। ਇਸ ਤੋਂ ਬਾਅਦ ਇਲਾਕੇ ’ਚ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਸਥਾਨਕ ਪ੍ਰਸ਼ਾਸਨ ਨੇ ਸ਼ਾਂਤੀ ਕਮੇਟੀ ਦਾ ਗਠਨ ਕੀਤਾ ਹੈ। ਇਹ ਘਟਨਾ ਕੋਟਪਾਡ ਬਲਾਕ ਅਧੀਨ ਆਉਂਦੇ ਪਾਤਰਾਗੁਡਾ ਪਿੰਡ ’ਚ ਵਾਪਰੀ, ਜਿੱਥੇ ਆਦਿਵਾਸੀ ਲੋਕਾਂ ਨੇ ਚਰਚ ਦੀ ਉਸਾਰੀ ’ਤੇ ਇਤਰਾਜ਼ ਪ੍ਰਗਟਾਇਆ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਉਸ ਵਿਅਕਤੀ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ, ਜਿਸ ਨੇ ਇਹ ਢਾਂਚਾ ਬਣਵਾਇਆ ਸੀ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਆਦਿਵਾਸੀ ਪਿੰਡ ਦੇ ਇਕਲੌਤੇ ਈਸਾਈ ਪਰਿਵਾਰ ਦੇ ਮੈਂਬਰ ਦੁਰਯੋਧਨ ਹਰੀਜਨ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੋਸ਼ ਲਾਇਆ ਕਿ ਸਥਾਨਕ ਲੋਕਾਂ ਦੇ ਇਕ ਸਮੂਹ ਨੇ ਬੀਰਸ਼ੇਬਾ ਪੈਂਟੇਕੋਸਟਲ ਚਰਚ ’ਚ ਭੰਨਤੋੜ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਪਿੰਡ ਵਾਸੀਆਂ ’ਤੇ ‘ਸਲੀਬ’ ਅਤੇ ਪ੍ਰਾਰਥਨਾ ਕਮਰੇ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਹੈ।
ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬੁਲਾਇਆ ਸੰਸਦ ਦਾ ਵਿਸ਼ੇਸ਼ ਸੈਸ਼ਨ, 30 ਨਵੰਬਰ ਨੂੰ ਲੋਕ ਸਭਾ ਤੇ 2 ਦਸੰਬਰ ਨੂੰ ਰਾਜ ਸਭਾ
NEXT STORY