ਨੈਸ਼ਨਲ ਡੈਸਕ - CSIR-UGC-NET ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ ਕਰਵਾਈ ਜਾਂਦੀ ਹੈ। ਇਹ ਪ੍ਰੀਖਿਆ 25 ਤੋਂ 27 ਜੂਨ ਦਰਮਿਆਨ ਹੋਣੀ ਸੀ। ਪ੍ਰੀਖਿਆ ਮੁਲਤਵੀ ਕਰਨ ਦਾ ਕਾਰਨ ਸਾਧਨਾਂ ਦੀ ਘਾਟ ਦੱਸਿਆ ਗਿਆ ਹੈ। NTA ਨੇ ਪ੍ਰੀਖਿਆ ਮੁਲਤਵੀ ਕਰਨ ਦੀ ਜਾਣਕਾਰੀ ਦਿੱਤੀ ਹੈ। ਇਹ ਵੀ ਕਿਹਾ ਕਿ ਇਸ ਪ੍ਰੀਖਿਆ ਦੇ ਆਯੋਜਨ ਲਈ ਸੰਸ਼ੋਧਿਤ ਸ਼ਡਿਊਲ ਦਾ ਐਲਾਨ ਬਾਅਦ ਵਿੱਚ ਅਧਿਕਾਰਤ ਵੈੱਬਸਾਈਟ ਰਾਹੀਂ ਕੀਤਾ ਜਾਵੇਗਾ।
NTA ਨੇ ਕਿਹਾ ਕਿ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੇਂ ਅਪਡੇਟਾਂ ਲਈ ਅਧਿਕਾਰਤ ਵੈੱਬਸਾਈਟ ਨੂੰ ਚੈਕ ਕਰਦੇ ਰਹਿਣ। ਨਾਲ ਹੀ ਕਿਹਾ ਕਿ ਕਿਸੇ ਵੀ ਸਵਾਲ ਜਾਂ ਸਪਸ਼ਟੀਕਰਨ ਲਈ ਉਮੀਦਵਾਰ NTA ਹੈਲਪਡੈਸਕ ਨੰਬਰ 011-40759000 'ਤੇ ਕਾਲ ਕਰ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ ਦੀ ਸੰਸਦ 'ਚ ਨਿੱਝਰ ਦੀ ਯਾਦ 'ਚ ਰੱਖਿਆ ਗਿਆ ਮੌਨ, ਭਾਰਤ ਨੇ ਵਿੰਨ੍ਹਿਆ ਤਿੱਖਾ ਨਿਸ਼ਾਨਾ
NEXT STORY