ਨੈਸ਼ਨਲ ਡੈਸਕ- ਤੇਲੰਗਾਨਾ ਸਾਈਬਰ ਸੁਰੱਖਿਆ ਬਿਊਰੋ ਨੇ 6 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਚਲਾਈ ਗਈ ਅੰਤਰਰਾਜੀ ਮੁਹਿੰਮ ਵਿਚ 18 ਔਰਤਾਂ ਸਮੇਤ 101 ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਲੱਗਭਗ 17 ਕਰੋੜ ਰੁਪਏ ਦੇ ਧੋਖਾਦੇਹੀ ਵਾਲੇ ਲੈਣ-ਦੇਣ ਦਾ ਪਰਦਾਫਾਸ਼ ਹੋਇਆ ਹੈ।
ਬਿਊਰੋ ਦੀ ਡਾਇਰੈਕਟਰ ਸ਼ਿਖਾ ਗੋਇਲ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਨੋਟ ਵਿਚ ਦੱਸਿਆ ਕਿ ਸਾਈਬਰ ਅਪਰਾਧ ਨੈੱਟਵਰਕ ਖ਼ਿਲਾਫ ਇਹ ਵਿਸ਼ੇਸ਼ ਮੁਹਿੰਮ ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਕੇਰਲਮ ਅਤੇ ਪੁਡੂਚੇਰੀ ਵਿਚ ਚਲਾਈ ਗਈ।
ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕਈ ਮੋਬਾਈਲ ਫੋਨ, ਸਿਮ ਕਾਰਡ, ਬੈਂਕ ਪਾਸਬੁੱਕ ਅਤੇ ਚੈੱਕ ਬੁੱਕ ਜ਼ਬਤ ਕੀਤੀਆਂ ਹਨ। ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਸਾਈਬਰ ਠੱਗ ਵਿਚੋਲਿਆਂ ਰਾਹੀਂ ਬੈਂਕ ਖਾਤੇ ਹਾਸਲ ਕਰਦੇ ਸਨ ਅਤੇ ਇਨ੍ਹਾਂ ਦੀ ਵਰਤੋਂ ਏ. ਟੀ. ਐੱਮ. ਨਿਕਾਸੀ, ਭਾਰੀ ਮਾਤਰਾ ਵਿਚ ਲੈਣ-ਦੇਣ ਅਤੇ ਵਿਦੇਸ਼ੀ ਸੰਪਰਕਾਂ ਰਾਹੀਂ ਧੋਖਾਦੇਹੀ ਦੇ ਪੈਸਿਆਂ ਦਾ ਲੈਣ-ਦੇਣ ਕਰਨ ਲਈ ਕਰਦੇ ਸਨ। ਇਸ ਦੇ ਬਦਲੇ ਖਾਤਾਧਾਰਕਾਂ ਨੂੰ 5 ਫੀਸਦੀ ਤੱਕ ਦਾ ਕਮਿਸ਼ਨ ਦਿੱਤਾ ਜਾਂਦਾ ਸੀ।
ਦਿਵਿਆਂਗ ਅਧਿਕਾਰੀ ਕੈਡੇਟਾਂ ਦੇ ਮਾਮਲੇ ’ਚ ਹੁਕਮ ਦੀ ਪਾਲਣਾ ਨਾ ਕਰਨ ’ਤੇ ਕੇਂਦਰ ਨੂੰ ਸੁਪਰੀਮ ਕੋਰਟ ਦੀ ਝਾੜ
NEXT STORY