ਨੈਸ਼ਨਲ ਡੈਸਕ- ਗੈਂਗਸਟਰ ਦਾਊਦ ਇਬਰਾਹਿਮ ਦੇ ਮੁੰਬਈ ਵਾਲੇ ਘਰ ਨੂੰ ਮਸਜਿਦ ਦੱਸਣ ’ਤੇ ਹਾਈਕੋਰਟ ਨਾਰਾਜ਼ ਹੋ ਗਿਆ ਹੈ। ਹਾਈਕੋਰਟ ਨੇ ਬੁੱਧਵਾਰ ਨੂੰ ਪਟੀਸ਼ਨਕਰਤਾ ਨੂੰ ਝਾੜ ਪਾਉਂਦਿਆਂ ਕਿਹਾ ਕਿ ਅਦਾਲਤ ਨੂੰ ਗੁੰਮਰਾਹ ਨਾ ਕਰੋ।
ਦਰਅਸਲ 19 ਨਵੰਬਰ ਨੂੰ ਬੀ. ਐੱਮ. ਸੀ. ਜਦੋਂ 2 ਮੰਜ਼ਿਲਾ ‘ਮੁਸਾਫਿਰਖਾਨੇ’ ਨੂੰ ਢਾਹੁਣ ਪਹੁੰਚੀ, ਉਸੇ ਦਿਨ ਅਬਦੁਲ ਰਜ਼ਾਕ ਅਤੇ ਅਮੀਰਾਲੀ ਵਜ਼ੀਰਾਲੀ ਪੰਜਵਾਨੀ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਅਤੇ ਕਿਹਾ ਕਿ ਇਹ ਮਸਜਿਦ ਹੈ, ਉਦੋਂ ਕੋਰਟ ਨੇ ਯਥਾ ਸਥਿਤੀ ਬਰਕਰਾਰ ਰੱਖਣ ਦਾ ਹੁਕਮ ਦਿੱਤਾ ਸੀ।
ਬੁੱਧਵਾਰ ਨੂੰ ਦੂਜੀ ਸੁਣਵਾਈ ’ਚ ਚੀਫ਼ ਜਸਟਿਸ ਮਹੇਸ਼ ਚੰਦਰ ਤ੍ਰਿਪਾਠੀ ਅਤੇ ਜਸਟਿਸ ਅਦਵੈਤ ਸੇਠਨਾ ਦੇ ਬੈਂਚ ਨੇ ਬਿਲਡਿੰਗ ਢਾਹੁਣ ’ਤੇ ਲੱਗੀ ਰੋਕ 30 ਨਵੰਬਰ ਤੱਕ ਵਧਾ ਦਿੱਤੀ। ਨਾਲ ਹੀ ਇਮਾਰਤ ’ਚ ਨਮਾਜ਼ ਪੜ੍ਹਨ ਅਤੇ ਕਿਸੇ ਦੇ ਅੰਦਰ ਜਾਣ ਦੀ ਮਨਾਹੀ ਦਾ ਹੁਕਮ ਦਿੱਤਾ।
ਬ੍ਰਿਹਨਮੁੰਬਈ ਨਗਰ ਨਿਗਮ ਨੇ 19 ਨਵੰਬਰ ਨੂੰ ਇਸ ਇਮਾਰਤ ਨੂੰ ਖ਼ਤਰਨਾਕ ਅਤੇ ਖਸਤਾਹਾਲ ਐਲਾਨਦਿਆਂ ਇਸ ਨੂੰ ਢਾਹੁਣ ਦਾ ਕੰਮ ਸ਼ੁਰੂ ਕੀਤਾ ਸੀ। ਬੀ. ਐੱਮ. ਸੀ. ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਨਿਲ ਸਖਾਰੇ ਨੇ ਕਿਹਾ ਕਿ ਇਹ ਇਕ ਆਮ ਇਮਾਰਤ ਹੈ, ਨਾ ਕਿ ਕੋਈ ਮਸਜਿਦ, ਜਿਵੇਂ ਕਿ ਪਟੀਸ਼ਨਕਰਤਾਵਾਂ ਦਾ ਦਾਅਵਾ ਹੈ।
ਅਦਾਲਤ ਨੇ ਗੌਰ ਕੀਤਾ ਕਿ ਪਿਛਲੇ ਹਫ਼ਤੇ ਜਦੋਂ ਇਸ ਪਟੀਸ਼ਨ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਗਈ ਸੀ, ਉਦੋਂ ਪਟੀਸ਼ਨਕਰਤਾਵਾਂ ਨੇ ਕਿਹਾ ਸੀ ਕਿ ਇਹ ਢਾਂਚਾ ਇਕ ਮਸਜਿਦ ਹੈ। ਬੈਂਚ ਨੇ ਕਿਹਾ ਕਿ ਜੇਕਰ ਤੁਸੀਂ (ਪਟੀਸ਼ਨਕਰਤਾਵਾਂ ਨੇ) ਸਾਨੂੰ ਗੁੰਮਰਾਹ ਕਰ ਕੇ ਯਥਾ ਸਥਿਤੀ ਬਰਕਰਾਰ ਰੱਖਣ ਦਾ ਹੁਕਮ ਹਾਸਲ ਕੀਤਾ ਹੈ ਤਾਂ ਅਸੀਂ ਤੁਹਾਡੇ ਖ਼ਿਲਾਫ਼ ਮਾਣਹਾਨੀ ਦਾ ਨੋਟਿਸ ਜਾਰੀ ਕਰਾਂਗੇ।
ਰੋਹਤਕ 'ਚ ਵੱਡੀ ਗੈਂਗਵਾਰ; ਢਾਬੇ 'ਤੇ ਖਾਣ ਬੈਠੇ 4 ਨੌਜਵਾਨਾਂ ਦਾ ਤਾਬੜਤੋੜ ਗੋਲੀਆਂ ਮਾਰ ਕੇ ਕਤਲ
NEXT STORY